ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਇੱਕ ਵਾਰ ਫੇਰ ਯੂਟਿਊਬ ਉੱਤੇ ਚੈੱਨਲਾਂ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਕੂੜ-ਪ੍ਰਚਾਰ ਕਰਨ ਲਈ 16 ਯੂਟਿਊਬ ਨਿਊਜ਼ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇੰਨ੍ਹਾਂ ਬੰਦ ਕੀਤੇ ਚੈੱਨਲਾਂ ਵਿੱਚੋਂ 10 ਭਾਰਤੀ ਅਤੇ 6 ਪਾਕਿਸਤਾਨ ਆਧਾਰਿਤ ਯੂਟਿਊਬ ਚੈੱਨਲ ਹਨ। ਉਨ੍ਹਾਂ ਨੂੰ ਆਈਟੀ ਨਿਯਮ, 2021 ਦੇ ਤਹਿਤ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ।
-
Ministry of Information and Broadcasting blocks 16 YouTube news channels - 10 Indian and 6 Pakistan-based - for spreading disinformation related to India’s national security, foreign relations and public order: Government of India pic.twitter.com/4s5Cx9tCVO
— ANI (@ANI) April 25, 2022 " class="align-text-top noRightClick twitterSection" data="
">Ministry of Information and Broadcasting blocks 16 YouTube news channels - 10 Indian and 6 Pakistan-based - for spreading disinformation related to India’s national security, foreign relations and public order: Government of India pic.twitter.com/4s5Cx9tCVO
— ANI (@ANI) April 25, 2022Ministry of Information and Broadcasting blocks 16 YouTube news channels - 10 Indian and 6 Pakistan-based - for spreading disinformation related to India’s national security, foreign relations and public order: Government of India pic.twitter.com/4s5Cx9tCVO
— ANI (@ANI) April 25, 2022
ਇੰਨ੍ਹਾਂ ਚੈੱਨਲਾਂ ਤੇ ਕਾਰਵਾਈ ਨੂੰ ਲੈਕੇ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸਾਰੇ ਯੂਟਿਊਬ ਚੈਨਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ ਲਈ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਅ ਰਹੇ ਸਨ ਜਿਸਦੇ ਚੱਲਦੇ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੰਦ ਕੀਤੇ ਗਏ ਚੈੱਨਲਾਂ 68 ਕਰੋੜ ਤੋਂ ਵੱਧ ਦਰਸ਼ਕ ਸਨ।
ਸਰਕਾਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਡਿਜੀਟਲ ਨਿਊਜ਼ ਪ੍ਰਕਾਸ਼ਕ ਨੇ ਆਈਟੀ ਨਿਯਮ, 2021 ਦੇ ਨਿਯਮ 18 ਦੇ ਤਹਿਤ ਮੰਤਰਾਲੇ ਨੂੰ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਕਾਂਗਰਸ ਵਲੋਂ PK ਦੀ ਭੂਮਿਕਾ 'ਤੇ ਚਰਚਾ, ਮਾਮਲੇ 'ਤੇ ਸਸਪੈਂਸ ਜਲਦੀ ਖ਼ਤਮ ਹੋਣ ਦੀ ਉਮੀਦ