ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਪੁਰ ਬਾਰਡਰ (GHAZIPUR BORDER IN GHAZIABAD) ਪੂਰੀ ਤਰ੍ਹਾਂ ਨਾਲ ਖਾਲੀ ਹੋਣ ਦੀ ਸੰਭਾਵਨਾ ਹੈ। ਕਿਸਾਨ ਇੱਥੇ ਜਸ਼ਨ ਮਨਾ ਰਹੇ ਹਨ। ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ਤੋਂ ਪਿੰਡ ਵੱਲ ਰਵਾਨਾ ਹੋਏ।
ਫਤਿਹ ਮਾਰਚ ਗਾਜ਼ੀਪੁਰ ਬਾਰਡਰ ਤੋਂ ਸ਼ੁਰੂ ਹੋ ਕੇ ਮੋਦੀਨਗਰ, ਮੇਰਠ, ਖਤੌਲੀ, ਮਨਸੂਰਪੁਰ, ਸੌਰਾਮ ਚੌਪਾਲ ਤੋਂ ਹੁੰਦਾ ਹੋਇਆ ਕਿਸਾਨਾਂ ਦੀ ਰਾਜਧਾਨੀ ਕਹੇ ਜਾਣ ਵਾਲੇ ਸਿਸੌਲੀ ਪਹੁੰਚੇਗਾ। ਫਤਿਹ ਮਾਰਚ ਸਿਸੌਲੀ ਸਿਰਾ ਕਿਸਾਨ ਭਵਨ ਪਹੁੰਚ ਕੇ ਸਮਾਪਤ ਹੋਵੇਗਾ। ਕਿਸਾਨ ਆਗੂਆਂ ਅਨੁਸਾਰ ਸੈਂਕੜੇ ਥਾਵਾਂ ’ਤੇ ਫਤਹਿ ਮਾਰਚ ਦਾ ਸਵਾਗਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ