ਦੇਹਰਾਦੂਨ: ਚੰਡੀਗੜ੍ਹ ’ਚ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਫੜੇ ਗਏ ਐਸਆਈ ਹੇਮੰਤ ਖੰਡੂਰੀ ਦੀ ਸੀਬੀਆਈ ਦੁਆਰਾ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਹੇਮੰਤ ਖੰਡੂਰੀ ਦੇ ਘਰ ਛਾਪਿਆ ਮਾਰਿਆ। ਇਹ ਕਾਰਵਾਈ ਸੀਬੀਆਈ ਚੰਡੀਗੜ੍ਹ ਦੀ ਦੇਹਰਾਦੂਨ ਸੀਬੀਆਈ ਵੱਲੋਂ ਸੂਚਿਤ ਕਰਨ ਤੋਂ ਬਾਅਦ ਕੀਤੀ ਗਈ। ਹਾਲਾਂਕਿ ਹੇਮੰਤ ਖੰਡੂਰੀ ਦੇ ਘਰ ਚ ਕੁਝ ਬਰਾਮਦ ਹੋਇਆ ਹੈ ਜਾਂ ਨਹੀਂ ਇਸਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਪਾਈ ਹੈ।
ਦੱਸ ਦਈਏ ਕਿ 8 ਦਸੰਬਰ 2020 ਨੂੰ ਇਕ ਮਾਮਲਾ ਦਰਜ ਕੀਤਾ ਗਿਆ ਸੀ ਮਾਮਲੇ ਦੇ ਮੁਤਾਬਿਕ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਮੁਲਜ਼ਮਾਂ ਦੁਆਰਾ ਫਰਜੀ ਕੰਪਨੀ ਬਣਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ 20 ਤੋਂ 25 ਲੱਖ ਰੁਪਏ ਠੱਗ ਲਏ ਸੀ। ਮਾਮਲਾ ਦਰਜ ਹੋਣ ਤੋਂ ਬਾਅਦ 3 ਮਾਰਚ ਨੂੰ ਲੱਛਮੀ ਨਾਰਾਇਣ ਨਿਵਾਸੀ ਕਲਾਯਤ ਕੈਥਲ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਸੀ ਕਿ ਉਸਦਾ ਇੱਕ ਸਾਥੀ ਚੰਡੀਗੜ੍ਹ ਚ ਰਹਿੰਦਾ ਹੈ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਨੇ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਅਤੇ ਐਸਆਈ ਹੇਮੰਤ ਖੰਡੂਰੀ ਨੂੰ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਚੰਡੀਗੜ੍ਹ ਭੇਜਿਆ ਗਿਆ ਸੀ। ਜਿੱਥੇ ਹੇਮੰਤ ਖੰਡੂਰੀ ਨੇ ਮੁਲਜ਼ਮ ਦੇ ਨਾਲ ਮਿਲ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਜਿਸਤੋਂ ਬਾਅਦ ਚੰਡੀਗੜ੍ਹ ਸੀਬੀਆਈ ਨੇ ਐਸਆਈ ਹੇਮੰਤ ਖੰਡੂਰੀ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕਰ ਲਿਆ।
ਇਹ ਵੀ ਪੜੋ: 21 ਮਾਰਚ: ਐਮਰਜੈਂਸੀ ਦਾ ਅੰਤ, ਉਸਤਾਦ ਬਿਸਮਿੱਲ੍ਹਾ ਖਾਨ ਦਾ ਜਨਮ
ਕਾਬਿਲੇਗੌਰ ਹੈ ਕਿ ਜੇਕਰ ਐਸਆਈ ਹੇਮੰਤ ਖੰਡੂਰੀ ਦੁਆਰਾ ਲਈ ਗਈ ਇਕ ਲੱਖ ਰੁਪਏ ਦੀ ਰਿਸ਼ਵਤ ਦਾ ਇਲਜ਼ਾਮ ਸਹੀ ਸਾਬਿਤ ਹੁੰਦਾ ਹੈ ਤਾਂ ਅਜਿਹੇ ਚ ਐਸਐਸਆਈ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਨਾਲ ਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।