ਨਵੀਂ ਦਿੱਲੀ: ਸੋਮਵਾਰ ਦੀ ਸਵੇਰ ਤੋਂ ਦਿੱਲੀ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ।ਮੀਂਹ ਨਾਲ ਕਿਤੇ ਲੋਕਾਂ ਨੂੰ ਰਾਹਤ ਮਿਲੀ ਕਿਤੇ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ।ਦਿੱਲੀ ਦੇ ਦੁਆਰਕਾ ਵਿਚ ਦਿੱਲੀ ਪੁਲਿਸ ਦੇ ਕਾਂਸਟੇਬਲ (Constable) ਦੀ ਗੱਡੀ ਖੱਡੇ ਵਿਚ ਧੱਸ ਗਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਦਿੱਲੀ ਦੇ ਉਪਨਗਰ ਦੁਆਰਕਾ ਦੇ ਸੈਕਟਰ 18 ਵਿਚ ਅਚਾਨਕ ਸੜਕ ਅੰਦਰ ਨੂੰ ਧੱਸ ਗਈ ਅਤੇ ਚਲਦੀ ਹੋਈ ਕਾਰ (car) ਇਕ ਖੱਡੇ ਵਿਚ ਜਾ ਡਿੱਗੀ।ਵੇਖਣ ਨੂੰ ਇਵੇ ਲੱਗ ਰਿਹਾ ਹੈ ਕਿ ਜਿਵੇਂ ਜ਼ਮੀਨ ਹੀ ਖਿਸਕ ਗਈ ਹੋਵੇ ਪਰ ਇਸ ਹਾਦਸੇ ਵਿਚ ਵਿਅਕਤੀ ਦੀ ਜਾਨ ਬਚ ਗਈ।
ਉਥੇ ਹੀ ਗੱਡੀ ਖੱਡੇ ਵਿਚ ਧੱਸ ਗਈ।ਉਥੇ ਘਟਨਾ ਦਾ ਪਤਾ ਲੱਗਦੇ ਸਾਰ ਹੀ ਪ੍ਰਸ਼ਾਸਨਿਕ ਟੀਮ ਨੇ ਗੱਡੀ ਨੂੰ ਕਰੇਨ ਨਾਲ ਖਿੱਚ ਕੇ ਖੱਡੇ ਵਿਚੋਂ ਬਾਹਰ ਕੱਢਿਆ।
ਇਹ ਵੀ ਪੜੋ:ਪੈਗਾਸਸ ਸਪਾਈਵੇਅਰ ਕੀ ਹੈ, ਜਿਸ ਨੇ ਭਾਰਤ ਦੀ ਰਾਜਨੀਤੀ ਵਿੱਚ ਦਹਿਸ਼ਤ ਪੈਦਾ ਕੀਤੀ ਹੈ?