ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ (Punjab Lok Congress) ਦੇ ਪ੍ਰਧਾਨ ਵਜੋਂ ਇਥੇ ਹੁਕਮ ਜਾਰੀ ਕਰਕੇ 10 ਜਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ(Appointments starts in PLC)। ਪਾਰਟੀ ਦੇ ਜਨਰਲ ਸਕੱਤਰ ਵੱਲੋਂ ਇਥੇ ਜਾਰੀ ਹੁਕਮ ਵਿੱਚ 10 ਜਿਲ੍ਹਾ ਪ੍ਰਧਾਨ (District presidents announced) ਇਸ ਪ੍ਰਕਾਰ ਹਨ।
- ਹਰਿੰਦਰ ਸਿੰਘ ਜੌੜਕਿਆਂ ਐਡਵੋਕੇਟ ਬਠਿੰਡਾ ਸ਼ਹਿਰੀ
- ਪ੍ਰੋਫੈਸਰ ਭੁਪਿੰਦਰ ਸਿੰਘ ਬਠਿੰਡਾ ਦਿਹਾਤੀ
- ਕੈਪਟਨ ਐਮਐਸ ਬੇਦੀ (ਬੰਟੀ ਬੇਦੀ) ਫਾਜਿਲਕਾ
- ਸੰਦੀਪ ਸਿੰਘ ਬਰਾੜ ਫਰੀਦਕੋਟ
- ਜਗਮੋਹਨ ਸ਼ਰਮਾ ਲੁਧਿਆਣਾ ਸ਼ਹਿਰੀ
- ਸਤਿੰਦਰਪਾਲ ਸਿੰਘ ਸੱਤਾ ਲੁਧਿਆਣਾ ਦਿਹਾਤੀ
- ਜੀਵਨ ਦਾਸ ਬਾਵਾ ਮਾਨਸਾ
- ਕੇ.ਕੇ. ਮਲਹੋਤਰਾ ਪਟਿਆਲਾ ਸ਼ਹਿਰੀ
- ਨਵਦੀਪ ਸਿੰਘ ਮੋਖਾ ਸੰਗਰੂਰ
- ਸਤਵੀਰ ਸਿੰਘ ਪਾਲੀ ਝੀਖੀ ਨਵਾਂਸ਼ਹਿਰ
ਇਸ ਤੋਂ ਇਲਾਵਾ ਪਾਰਟੀ ਲਈ ਤਿੰਨ ਬੁਲਾਰੇ ਵੀ ਨਿਯੁਕਤ ਕੀਤੇ ਗਏ ਹਨ। ਪਾਰਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰਿਤਪਾਲ ਸਿੰਘ ਬਲੀਏਵਾਲ, ਸੰਦੀਪ ਗੋਰਸੀ ਐਡਵੋਕੇਟ ਤੇ ਪ੍ਰਿੰਸ ਖੁੱਲਰ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਉਪਰੋਕਤ ਨਿਯੁਕਤੀਆਂ ਦੇ ਨਾਲ ਸਪਸ਼ਟ ਸੰਕੇਤ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਹੋ ਗਈ ਹੈ। ਇਹ ਪਾਰਟੀ ਵੱਲੋਂ ਕੀਤੀ ਗਈ ਪਹਿਲੀ ਨਿਯੁਕਤੀਆਂ ਹਨ। ਅਜੇ ਤੱਕ ਪਾਰਟੀ ਨੇ ਕੋਈ ਢਾਂਚਾ ਨਹੀਂ ਬਣਾਇਆ ਸੀ ਤੇ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਸੀ, ਉਸ ਦਿਨ ਵੀ ਕਿਸੇ ਅਹੁਦੇਦਾਰ ਦਾ ਐਲਾਨ ਨਹੀਂ ਸੀ ਕੀਤਾ ਗਿਆ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦੇ ਵੱਡੇ ਆਗੂ ਕੈਪਟਨ ਦੀ ਟੀਮ ‘ਚ ਸ਼ਾਮਲ