ETV Bharat / bharat

ਕੈਪਟਨ-ਸਿੱਧੂ ਕਲੇਸ਼: ਹਾਈ ਕਮਾਂਡ ਵੀ ਹੋਇਆ ਫੇਲ੍ਹ?

ਹਾਈ ਕਮਾਂਡ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਣ 'ਚ ਨਹੀਂ ਆ ਰਿਹਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੂਨ ਵਿੱਚ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਸਭ ਕੁੱਝ ਸਾਫ ਹੋ ਜਾਵੇਗਾ ਤੇ ਪਾਰਟੀ ਅੰਦਰ ਸਭ ਇਕੱਠੇ ਹੋਣਗੇ, ਪਰ ਅੱਧਾ ਜੁਲਾਈ ਲੰਘਣ ਮਗਰੋਂ ਵੀ ਰੇੜਕਾ ਬਰਕਰਾਰ ਹੈ।

ਪੰਜਾਬ ਕਾਂਗਰਸ ਦਾ ਕਲੇਸ਼
ਪੰਜਾਬ ਕਾਂਗਰਸ ਦਾ ਕਲੇਸ਼
author img

By

Published : Jul 16, 2021, 10:07 AM IST

ਚੰਡੀਗੜ੍ਹ:ਹਾਈ ਕਮਾਂਡ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਣ 'ਚ ਨਹੀਂ ਆ ਰਿਹਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੂਨ ਵਿੱਚ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਸਭ ਕੁੱਝ ਸਾਫ ਹੋ ਜਾਵੇਗਾ ਤੇ ਪਾਰਟੀ ਅੰਦਰ ਸਭ ਇਕੱਠੇ ਹੋਣਗੇ, ਪਰ ਅੱਧਾ ਜੁਲਾਈ ਲੰਘਣ ਮਗਰੋਂ ਵੀ ਰੇੜਕਾ ਬਰਕਰਾਰ ਹੈ।

ਵੀਰਵਾਰ ਨੂੰ ਜਾਰੀ ਰਹੀ ਉਠਾਪਟਕ

ਵੀਰਵਾਰ ਸਵੇਰੇ ਮੀਡੀਆ ਦੇ ਗਲਿਆਰਿਆਂ 'ਚ ਖ਼ਬਰਾਂ ਆਈਆਂ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਲਗਾਇਆ ਜਾਵੇਗਾ। ਸੂਤਰ ਇਸ ਬਾਰੇ ਵੀ ਦੱਸ ਰਹੇ ਸਨ ਕਿ ਸਿੱਧੂ ਦੇ ਨਾਲ ਵਿਜੇਇੰਦਰ ਸਿੰਗਲਾ ਤੇ ਸੰਤੋਖ ਚੌਧਰੀ ਨੂੰ ਸਹਿ-ਪ੍ਰਧਾਨ ਬਣਾਇਆ ਜਾਵੇਗਾ, ਮੁੱਖ ਮੰਤਰੀ ਦਾ ਚਹਿਰਾ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਚੌਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।

ਸਿੱਧੂ ਦੇ ਹੱਕ ਵਿੱਚ ਪੋਸਟਰ

ਸਾਰਾ ਦਿਨ ਮਾਹੌਲ ਬਣਦਾ ਰਿਹਾ, ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਸਿੱਧੂ ਦੇ ਹੱਕ ਵਿੱਚ ਪੋਸਟਰ ਲਗਾਇਆ ਗਿਆ ਅਤੇ ਉਸ ‘ਤੇ ਲਿਖਿਆ ਗਿਆ ਹੈ ਕਿ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ। ਇਸ ਮਾਮਲੇ 'ਤੇ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਜੇਕਰ ਹਾਈਕਮਾਨ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਉਹ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸਿਰ ਮੱਥੇ ਹੋਵੇਗਾ।

ਸ਼ਾਮ ਨੂੰ ਮੀਟਿੰਗਾਂ ਦਾ ਸਿਲਸਿਲਾ

ਪਾਰਟੀ ਪ੍ਰਧਾਨ ਲਾਏ ਜਾਣ ਦੀਆਂ ਖ਼ਬਰਾਂ ਦਰਮਿਆਨ ਨਵਜੋਤ ਸਿੰਘ ਸਿੱਧੂ ਵੀਰਵਾਰ ਸ਼ਾਮ ਚੰਡੀਗੜ੍ਹ ਪੰਹੁਚੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਗਏ, ਜਿੱਥੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵੀ ਮੌਜੂਦ ਸਨ। ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੁਲਬੀਰ ਜ਼ੀਰਾ ਕਾਕਾ ਸਿੰਘ ਲੋਹਗੜ ਅਤੇ ਬਰਿੰਦਰਮੀਤ ਪਾੜਾ ਵੀ ਮੌਜੂਦ ਰਹੇ।

ਕੈਪਟਨ ਦੀ ਵਿਧਾਇਕਾਂ ਤੇ ਸਾਂਸਦਾ ਨਾਲ ਮੀਟਿੰਗ

ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਸਿਸਵਾਂ ਫਾਰਮ ਹਾਉਸ ਵਿਖੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਪਾਰਟੀ ਦੇ 20 ਤੋਂ ਵੱਧ ਨੇਤਾਵਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ ਸਮੇਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਕੈਪਟਨ ਨੇ ਸੋਨੀਆ ਨਾਲ ਫੋਨ 'ਤੇ ਕੀਤੀ ਗੱਲ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਫੋਨ ਕਰ ਹਰੀਸ਼ ਰਾਵਤ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਤਲਬ ਵੀ ਕੀਤਾ

ਹਰੀਸ਼ ਰਾਵਤ ਦਾ U-turn

ਸ਼ਾਮ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਇਹ ਕਦੀ ਨਹੀਂ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇਗਾ। ਮੇਰੇ ਤੋਂ ਪੁੱਛਿਆ ਗਿਆ ਸੀ ਕੀ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਮੈਂ ਕਿਹਾ ਕਿ ਫੈਸਲਾ ਇਸ ਦੇ ਆਲੇ-ਦੁਆਲੇ ਹੀ ਹੋਵੇਗਾ।

ਨਵਜੋਤ ਸਿੱਧੂ ਮਿਲਣਗੇ ਸੋਨੀਆ ਗਾਂਧੀ ਨੂੰ: ਸੂਤਰ

ਪੰਜਾਬ ਕਾਂਗਰਸ ਦੇ ਕਲੇਸ਼ 'ਚ ਵੀਰਵਾਰ ਨੂੰ ਵਾਪਰੇ ਡਰਾਮੇ ਤੋਂ ਬਾਅਦ ਸ਼ੁਕਰਵਾਰ ਸਵੇਰੇ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਜਾਣਗੇ ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੀ ਬਣਨਗੇ ਸਿਆਸੀ ਸਮੀਕਰਨ,ਵੇਖੋ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.