ETV Bharat / bharat

ਕੈਪਟਨ ਦਾ ਵੱਡਾ ਦਾਅਵਾ, ਕਿਹਾ- ਗੈਰ-ਕਾਨੂੰਨੀ ਮਾਈਨਿੰਗ 'ਚ ਸ਼ਾਮਲ ਵਿਧਾਇਕਾਂ ਬਾਰੇ ਸੋਨੀਆ ਨੂੰ ਦਿੱਤੀ ਸੀ ਜਾਣਕਾਰੀ - ਐਸਐਸਪੀ ਦੀ ਪੋਸਟਿੰਗ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਸਨਸਨੀਖੇਜ਼ ਦਾਅਵਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਸੋਨੀਆ ਗਾਂਧੀ ਨੂੰ ਕਾਂਗਰਸੀ ਵਿਧਾਇਕਾਂ ਦੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਣ ਦਾ ਮਾਮਲਾ (CONGRESS MLAS INVOLVED IN ILLEGAL MINING) ਦੱਸਿਆ ਸੀ।

ਕੈਪਟਨ ਦਾ ਵੱਡਾ ਦਾਅਵਾ
ਕੈਪਟਨ ਦਾ ਵੱਡਾ ਦਾਅਵਾ
author img

By

Published : Jan 22, 2022, 6:48 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਈਡੀ ਦੇ ਛਾਪੇ ਚੋਣ ਹਮਲੇ ਦਾ ਮੁੱਦਾ ਬਣਦੇ ਜਾ ਰਹੇ ਹਨ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕਾਂਗਰਸ 'ਤੇ ਹਮਲੇ ਕਰ ਰਹੀ ਹੈ। ਹੁਣ ਇਸ ਮਾਮਲੇ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਪਾਰਟੀ ਦੇ ਕੁਝ ਵਿਧਾਇਕਾਂ ਦੀ ਸ਼ਮੂਲੀਅਤ ਬਾਰੇ ਸੂਚਿਤ (CONGRESS MLAS INVOLVED IN ILLEGAL MINING) ਕੀਤਾ ਸੀ। ਕੈਪਟਨ ਨੇ ਸੀਐਮ ਚੰਨੀ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਹਨ।

ਇਹ ਵੀ ਪੜੋ: ਟਿਕਟਾਂ ਦੀ ਵੰਡ: ਕਾਂਗਰਸ, ਅਕਾਲੀ ਦਲ ਅਤੇ 'ਆਪ' ਦੀ ਪਹਿਲੀ ਪਸੰਦ ਸਿੱਖ, ਭਾਜਪਾ ਨੇ ਚੁਣੇ ਹਿੰਦੂ ਚਿਹਰੇ

ਕੈਪਟਨ ਨੇ ਦਾਅਵਾ ਕੀਤਾ ਹੈ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਸ਼ਿਕਾਇਤ ਦਾ ਕੋਈ ਜਵਾਬ ਨਹੀਂ ਦਿੱਤਾ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੀਐਮ ਦੇ ਰਿਸ਼ਤੇਦਾਰਾਂ 'ਤੇ ਛਾਪੇਮਾਰੀ ਹੋ ਰਹੀ ਹੈ ਤਾਂ ਇਸ ਦਾ ਸਿਹਰਾ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਕੇਸ ਉਨ੍ਹਾਂ ਦੀ ਸਰਕਾਰ ਨੇ ਦਰਜ ਕੀਤਾ ਸੀ। ਕੈਪਟਨ ਨੇ ਇਹ ਵੀ ਮੰਨਿਆ ਕਿ ਉਹ ਖੁਦ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਕਾਰਵਾਈ ਨਹੀਂ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਈ ਮੌਕਿਆਂ 'ਤੇ ਚਰਨਜੀਤ ਸਿੰਘ ਚੰਨੀ ਦੀ ਮਦਦ ਕੀਤੀ ਹੈ। ਇੱਕ ਵਾਰ 'MeToo' ਦੇ ਮਾਮਲੇ ਵਿੱਚ ਵੀ ਮਦਦ ਕੀਤੀ ਸੀ। ਕੈਪਟਨ ਨੇ ਦਾਅਵਾ ਕੀਤਾ ਕਿ ਚੰਨੀ ਖੁਦ ਉਨ੍ਹਾਂ ਕੋਲ ਮਦਦ ਲਈ ਆਇਆ ਸੀ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ 'ਤੇ ਕੈਪਟਨ ਨੇ ਕਿਹਾ ਕਿ ਚੰਨੀ ਨੇ ਜੋ ਵੀ ਕੀਤਾ, ਉਹ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਿਚਕਾਰ ਭੇਜਿਆ ਗਿਆ ਸੀ। ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਿਆ ਗਿਆ।

ਇਸ ਘਟਨਾ ਨੂੰ ਸੁਰੱਖਿਆ ਦੀ ਵੱਡੀ ਕਮੀ ਦੱਸਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਟਕਰਾਅ ਵਾਲਾ ਸਟੈਂਡ ਲੈਣ ਦੀ ਬਜਾਏ ਚੰਨੀ ਨੂੰ ਸਪੱਸ਼ਟ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹਾਂ ਅਤੇ ਪਾਕਿਸਤਾਨ ਦੀ ਆਈਐਸਆਈ ਹਮੇਸ਼ਾ ਇੱਥੇ ਗੜਬੜ ਪੈਦਾ ਕਰਨ ਦੇ ਮੌਕੇ ਦੇਖਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕੋਈ ਖਤਰਾ ਨਹੀਂ ਲੈ ਸਕਦੇ।

ਅਮਰਿੰਦਰ ਸਿੰਘ ਨੇ ਚੰਨੀ ਵਿਰੁੱਧ MeToo ਸ਼ਿਕਾਇਤ ਨੂੰ ਹੱਲ ਕਰਨ ਵਿੱਚ ਮਦਦ ਕਰਨ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਤਤਕਾਲੀ ਮੰਤਰੀ ਨੇ ਉਸ ਦੇ ਪੈਰੀਂ ਡਿੱਗ ਕੇ ਉਸ ਨਾਲ ਉਮਰ ਭਰ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ। ਉਸ ਨੇ ਕਿਹਾ ਕਿ ਹੁਣ ਉਸ ਨੇ ਆਪਣਾ ਰੰਗ ਬਦਲ ਲਿਆ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਮੇਰੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜੋ: ਪੁਰਾਣੇ ਉਮੀਦਵਾਰਾਂ ਨਾਲ ਫਿਲੌਰ ਦੇ ਚੋਣ ਮੈਦਾਨ ’ਚ ਉਤਰੇ ਅਕਾਲੀ ਅਤੇ ਕਾਂਗਰਸ, 'ਆਪ' ਨੇ ਬਦਲਿਆ ਉਮੀਦਵਾਰ

ਚੰਨੀ ਨੂੰ ਇੱਕ ਅਵਿਸ਼ਵਾਸ਼ਯੋਗ ਅਤੇ ਟੇਢੇ ਵਿਅਕਤੀ ਦੱਸਦਿਆਂ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਚੰਨੀ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਵਿੱਚ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਇੱਕ ਉਦਯੋਗ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਡੀਜੀਪੀ ਬਦਲੇ ਗਏ ਹਨ, ਉਨ੍ਹਾਂ ਦੇ ਗ੍ਰਹਿ ਮੰਤਰੀ 'ਤੇ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਦੇ ਸਹਿਯੋਗੀ ਵੱਲੋਂ ਖੁੱਲ੍ਹੇਆਮ ਦੋਸ਼ ਲਾਇਆ ਗਿਆ ਹੈ ਕਿ ਐਸਐਸਪੀ ਦੀ ਪੋਸਟਿੰਗ ਲਈ ਪੈਸੇ ਲਏ ਜਾ ਰਹੇ ਹਨ, ਏਜੀ ਦੇ ਅਹੁਦੇ ਨੂੰ ਲੈ ਕੇ ਰੱਸਾਕਸ਼ੀ ਹੋਈ ਹੈ... ਇਹ ਲੋਕਾਂ ਦੀ ਸਰਕਾਰ ਨਹੀਂ ਹੈ, ਸਗੋਂ ਟਰਾਂਸਫਰ-ਪੋਸਟਿੰਗ ਦੇਣ ਵਾਲੀ ਸਰਕਾਰ ਹੈ, ਜੋ ਹੁਣ 'ਸੂਟਕੇਸ ਸਰਕਾਰ' ਬਣ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.