ਕੈਪਟਨ ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਵਿਚਾਲੇ ਚੱਲ ਰਹੀ ਬੈਠਕ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਨਿਕਲ ਚੁੱਕੇ ਹਨ।
ਕੈਪਟਨ ਦਾ ਦਿੱਲੀ ਦੌਰਾ:ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ - ਕੈਪਟਨ ਸੋਨੀਆ ਮੁਲਾਕਾਤ
20:32 August 10
ਕੈਪਟਨ ਅਤੇ ਅਮਿਤ ਸ਼ਾਹ ਵਿਚਾਲੇ ਮੁਲਾਕਾਤ ਖ਼ਤਮ
19:20 August 10
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਕੈਪਟਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਨਿਵਾਸ ਅਸਥਾਨ ਲਈ ਰਵਾਨਾ ਹੋ ਗਏ ਹਨ।
18:59 August 10
ਕੈਪਟਨ ਤੇ ਸੋਨੀਆ ਗਾਂਧੀ ਵਿਚਾਲੇ ਮੁਲਾਕਾਤ ਹੋਈ ਖ਼ਤਮ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਿਚਾਲੇ ਮੁਲਾਕਾਤ ਹੋਈ ਖ਼ਤਮ। ਇਸ ਮੀਟਿੰਗ ਦੌਰਾਨ ਮੁਖ ਮੰਤਰੀ ਦੇ ਨਾਲ ਹਰੀਸ਼ ਰਾਵਤ ਵੀ ਮੌਜੂਦ ਰਹੇ।
17:31 August 10
ਕੈਪਟਨ ਤੇ ਸੋਨੀਆ ਗਾਂਧੀ ਵਿਚਾਲੇ ਮੁਲਾਕਾਤ ਜਾਰੀ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਇਸ ਮੀਟਿੰਗ ਵਿੱਚ ਮੁਖ ਮੰਤਰੀ ਦੇ ਨਾਲ ਹਰੀਸ਼ ਰਾਵਤ ਵੀ ਮੌਜੂਦ ਹਨ। ਇਹ ਮੀਟਿੰਗ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਨਿਵਾਸ 'ਤੇ ਹੋ ਰਹੀ ਹੈ।
15:51 August 10
ਕਪੂਰਥਲਾ ਹਾਊਸ 'ਚ ਖ਼ਤਮ ਹੋਇਆ ਮੀਟਿੰਗਾਂ ਦਾ ਦੌਰ, ਪਰਨੀਤ ਕੌਰ ਨੂੰ ਮਿਲਣ ਪੁੱਜੇ ਕੈਪਟਨ
ਮੁੱਖ ਮੰਤਰੀ ਵੱਲੋਂ ਕਪੂਰਥਲਾ ਹਾਊਸ 'ਚ ਮੀਟਿੰਗਾਂ ਦਾ ਦੌਰ ਖ਼ਤਮ ਹੋ ਗਿਆ ਹੈ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਪਰਨੀਤ ਕੌਰ ਨੂੰ ਮਿਲਣ 12 ਤਿਲਕ ਮਾਰਗ ਲਈ ਹੋਏ ਰਵਾਨਾ।
14:46 August 10
ਮੀਟਿੰਗ 'ਚ ਸ਼ਾਮਲ ਹੋਣ ਪੁੱਜੇ ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਕਾਂਗਰਸੀ ਮੰਤਰੀ ਮੰਡਲ ਮੀਟਿੰਗ 'ਚ ਸ਼ਾਮਲ ਹੋਣ ਲਈ ਕਪੂਰਥਲਾ ਹਾਊਸ਼ ਪੁੱਜੇ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਤੇ ਮੁਖ ਮੰਤਰੀ ਵਿਚਾਲੇ ਜਾਰੀ ਮੀਟਿੰਗ ਖ਼ਤਮ ਹੋ ਗਈ ਹੈ।
14:20 August 10
ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ ਵੇਰਕਾ
ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਜ ਕੁਮਾਰ ਵੇਰਕਾ ਸਣੇ ਗੁਰਮੀਤ ਸਿੰਘ ਸੋਢੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ। ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਉਹ ਮੀਡੀਆ ਨੂੰ ਦੱਸਿਆ ਦਿੱਤਾ ਜਾਵੇਗਾ। ਇਹ ਪਾਰਟੀ ਦਾ ਆਪਸੀ ਮਾਮਲਾ ਹੈ। ਨਵਜੋਤ ਸਿੰਘ ਸਿਧੂ ਵੱਲੋਂ ਮੁੜ ਟਵੀਟ ਕਰਨ 'ਤੇ ਸਵਾਲ ਪੁੱਛੇ ਜਾਣ 'ਤੇ ਕਿਹਾ ਕਿ ਕੋਈ ਸਰਕਾਰ ਦੇ ਖਿਲਾਫ ਨਾਂ ਮੋਰਚਾ ਖੋਲ੍ਹਿਆ ਗਿਆ ਹੈ ਤੇ ਨਾਂ ਹੀ ਕਈ ਖੋਲ੍ਹ ਸਕਦਾ ਹੈ।
14:18 August 10
ਕਪੂਰਥਲਾ ਹਾਊਸ ਪੁੱਜੇ ਗੁਰਮੀਤ ਸਿੰਘ ਸੋਢੀ
ਕਾਂਗਰਸੀ ਵਿਧਾਇਕ ਗੁਰਮੀਤ ਸਿੰਘ ਸੋਢੀ ਕਪੂਰਥਲਾ ਹਾਊਸ ਪਹੁੰਚੇ। ਮੀਡੀਆ ਨੇ ਉਨ੍ਹਾਂ ਨਾਲ ਜਦ ਮੀਟਿੰਗ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਾ ਇਸ ਸਬੰਧੀ ਸਾਰੀ ਜਾਣਕਾਰੀ ਸਿਰਫ ਹਾਈਕਮਾਨ ਹੀ ਦੇ ਸਕਦੀ ਹੈ।
12:23 August 10
ਕੈਪਟਨ ਦੀ ਸੋਨੀਆ ਨਾਲ ਮੁਲਾਕਾਤ ਦਾ ਬਦਲਿਆ ਸਮਾਂ
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਸ਼ਾਮ 4-5 ਦਰਮਿਆਨ ਹੋਵੇਗੀ।
12:05 August 10
ਕਪੂਰਥਲਾ ਹਾਊਸ 'ਚ ਮੁਖ ਮੰਤਰੀ ਤੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਮੀਟਿੰਗ ਜਾਰੀ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਪੂਰਥਲਾ ਹਾਊਸ ਪਹੁੰਚ ਚੁੱਕੇ ਹਨ। ਇਥੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਮੀਟਿੰਗ ਜਾਰੀ ਹੈ।
11:53 August 10
ਕਪੂਰਥਲਾ ਹਾਊਸ ਪੰਹੁਚੇ ਮੁੱਖ ਮੰਤਰੀ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਵਿਖੇ ਕਪੂਰਥਲਾ ਹਾਊਸ ਪਹੁੰਚ ਚੁੱਕੇ ਹਨ।
11:36 August 10
ਕੈਪਟਨ ਦਾ ਦਿੱਲੀ ਦੌਰਾ: ਕੈਪਟਨ ਤੇ ਸੋਨੀਆ ਗਾਂਧੀ ਵਿਚਾਲੇ ਮੁਲਾਕਾਤ ਹੋਈ ਖ਼ਤਮ
ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।
ਕਿਆਸਰਾਈਆਂ ਹਨ ਕਿ ਇਸ ਮੁਲਾਕਾਤ ਦੌਰਾਨ ਕੈਬਿਨਟ 'ਚ ਬਦਲਾਅ ਨੂੰ ਲੈ ਕੇ ਹਾਈ ਕਮਾਂਡ ਦੀ ਮੁਹਰ ਲੱਗ ਸਕਦੀ ਹੈ। ਸੂਬੇ 'ਚ ਵਿਧਾਨ ਸਭਾ ਚੋਣਾਂ 'ਚ ਹੁਣ ਕੁਝ ਮਹੀਨੇ ਹੀ ਬਚੇ ਹਨ, ਉਸ ਤੋਂ ਪਹਿਲਾਂ ਮੰਤਰੀਮੰਡਲ 'ਚ ਇਹ ਆਖਰੀ ਫੇਰਬਦਲ ਹੋ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਦੋਵੇਂ ਆਗੂਆਂ 'ਚ ਵਿਵਾਦ ਖ਼ਤਮ ਨਹੀਂ ਹੋਇਆ ਹੈ। ਸਿੱਧੂ ਖੇਮੇ ਵੱਲੋਂ ਲਗਾਤਾਰ ਕੈਪਟਨ ਉਤੇ 18-ਸੂਤਰੀ ਏਜੰਡਾ ਲਾਗੂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਹਾਲਾਂਕਿ ਸਿੱਧੂ ਦੇ ਅਹੁਦੇ ਸਾਂਭਣ ਤੋਂ ਬਾਅਦ ਦੋਵੇਂ ਆਗੂਆਂ ਨੇ ਰੱਲ੍ਹ ਮਿਲ ਕੇ ਕੰਮ ਕਰਨ ਦੀ ਗੱਲ ਕਹੀ ਸੀ, ਪਰ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹੈ। ਸੋਮਵਾਰ ਨੂੰ ਨਸ਼ੇ ਦੇ ਮੁੱਦੇ 'ਤੇ ਸਿੱਧੂ ਨੇ ਮੁੜ ਤੋਂ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ।
ਸਿੱਧੂ ਨੇ ਟਵੀਟ 'ਚ ਲਿਖਿਆ: ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ ਹੈ। ਮਜੀਠੀਆ 'ਤੇ ਕੀ ਕਾਰਵਾਈ ਹੋਈ? ਜਦੋਂ ਕਿ ਸਰਕਾਰ ਇਸੇ ਮਾਮਲੇ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੀ ਹਵਾਲਗੀ ਦੀ ਮੰਗ ਕਰਦੀ ਹੈ। ਜੇ ਹੋਰ ਦੇਰੀ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ।
ਲੜੀਵਾਰ ਟਵੀਟਾਂ 'ਚ ਸਿੱਧੂ ਨੇ ਨਸ਼ੇ ਦੀ ਸਮੱਸਿਆ ਦੇ ਹੱਲ ਲਈ, ਆਪਣੀ ਹੀ ਸਰਕਾਰ 'ਤੇ ਸਵਾਲੀਆ ਨਿਸ਼ਾਨ ਲਗਾਏ।
ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ 18 ਸੂਤਰੀ ਏਜੰਡੇ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਬਰਗਾੜੀ ਬੇਅਦਬੀ, ਨਸ਼ੇ ਦਾ ਕਾਰੋਬਾਰ ਤੇ ਬਿਜਲੀ ਸਮਝੋਤੇ ਬੇਰੁਜ਼ਗਾਰ ਮੁਲਾਜ਼ਮ ਮੁੱਖ ਮੁੱਦੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਇਸ ਤੋਂ ਇਲਾਵਾ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਐਤਵਾਰ ਨੂੰ ਅੰਮ੍ਰਿਤਸਰ 'ਚ ਡ੍ਰੋਨ ਰਾਹੀਂ ਟਿਫਿਨ ਬੰਬ, ਹੈਂਡ ਗ੍ਰੇਨੇਡ ਤੇ ਆਰਡੀਐਕਸ ਸੁੱਟੇ ਜਾਣ ਤੋਂ ਬਾਅਦ ਸੂਬੇ 'ਚ ਹਾਈ ਅਲਰਟ ਜਾਰੀ ਹੈ। ਸਰਹੱਦ ਪਾਰੋਂ ਗਤੀਵਿਧੀਆਂ ਦੇ ਮੱਦੇਨਜ਼ਰ ਦੋਵੇਂ ਆਗੂਆਂ 'ਚ ਗੱਲਬਾਤ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨਾਲ ਵੀ ਮੁਲਾਕਾਤ ਕਰ ਸਕਦੇ ਹਨ।