ਚੰਡੀਗੜ੍ਹ: ਕਾਂਗਰਸ ਤੋਂ ਵੱਖ ਹੋ ਪੰਜਾਬ ਲੋਕ ਕਾਂਗਰਸ ਪਾਰਟੀ (captain new party Punjab Lok Congress) ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਜਿੱਤਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਹ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਮੁਲਾਕਾਤ ਕਿੱਥੇ ਤੇ ਕਿੰਨੇ ਵਜੇ ਹੋਵੇਗੀ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕੈਪਟਨ ਗਜੇਂਦਰ ਸਿੰਘ ਸ਼ੇਖਾਵਤ ਨਾਲ ਚੋਣਾਂ ਦੀ ਅਗਲੀ ਰਣਨੀਤੀ ਬਾਰੇ ਚਰਚਾ ਕਰ ਸਕਦੇ ਹਨ, ਜਿਸ ਕਾਰਨ ਇਹ ਮੁਲਾਕਾਤ ਬਹੁਤ ਹੀ ਅਹਿਮ ਹੈ।
ਇਹ ਵੀ ਪੜੋ: ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ
ਕੈਪਟਨ ਨੇ ਗੱਠਜੋੜ ਦਾ ਕੀਤਾ ਸੀ ਐਲਾਨ
ਦੱਸ ਦਈਏ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ’ਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤੇ ਸੀ ਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ, ਕਿ ਉਹ ਭਾਜਪਾ ਦੇ ਢੀਂਡਸਾ ਨਾਲ ਮਿਲਕੇ ਚੋਣਾਂ ਲੜਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਚੌਥੇ ਧੜੇ ਦੀ ਵੀ ਭਾਲ ਕਰ ਰਹੇ ਹਨ, ਹੋ ਸਕਦਾ ਹੈ ਕਿ ਚੌਥੇ ਧੜੇ ਨਾਲ ਵੀ ਗੱਠਜੋੜ ਕੀਤਾ ਜਾ ਸਕਦਾ ਹੈ।
ਉਥੇ ਹੀ ਕੈਪਟਨ ਨੇ ਕਿਹਾ ਕਿ ਭਾਜਪਾ ਅਤੇ ਢੀਂਡਸਾ ਸਾਬ੍ਹ ਦੀ ਪਾਰਟੀ ਨਾਲ ਸੀਟਾਂ ਦੀ ਵੰਡ ਕੀਤੀ ਜਾਵੇਗੀ। 2022 ਦੀਆਂ ਚੋਣਾਂ ਨੂੰ ਉਨ੍ਹਾਂ ਵੱਲੋਂ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਚੋਣਾਂ ਲਈ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਉਥੇ ਹੀ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਤਿਹਾਰ ਦੇਖ ਕੇ ਹਾਸਾ ਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਪੈਸਾ ਕਿੱਥੋਂ ਆਵੇਗਾ, ਉਨ੍ਹਾਂ ਕੋਲ ਸਮਾਂ ਘੱਟ ਹੈ, ਉਹ ਕੀ ਕਰਨਗੇ, ਇਹ ਸਿਰਫ਼ ਡਰਾਮਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਜਾਣਦੇ ਹਨ ਕਿ 2 ਮਹੀਨਿਆਂ ਚ ਕੁਝ ਨਹੀਂ ਹੋਵੇਗਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਚ ਜੋ ਵੀ ਵਾਅਦੇ ਕੀਤੇ ਗਏ ਸੀ ਉਨ੍ਹਾਂ ਚੋਂ 92 ਫੀਸਦ ਪੂਰੇ ਕੀਤੇ ਗਏ ਹਨ। ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਵਿੱਚ 83 ਫੀਸਦੀ ਤੋਂ ਵੱਧ ਵਾਅਦੇ ਪੂਰੇ ਕੀਤੇ ਹਨ ਅਤੇ ਉਨ੍ਹਾਂ ਨੇ ਉਸ ਤੋਂ ਵੱਧ ਕੀਤੇ ਹਨ।
ਅਮਿਤ ਸ਼ਾਹ ਨੇ ਵੀ ਦਿੱਤਾ ਸੀ ਐਲਾਨ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਡੀਆ ਸਮੇਲਨ ਦੌਰਾਨ ਇਹ ਬਿਆਨ ਦਿੱਤਾ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਗਰੁੱਪ ਨਾਲ ਗੱਲਬਾਤ ਕਰ ਰਹੇ ਹਨ ਹੋ ਸਕਦਾ ਹੈ ਕਿ ਉਹ ਇਹਨਾਂ ਨਾਲ ਗੱਠਜੋੜ ਕਰਕੇ ਚੋਣਾਂ ਲੜਨਗੇ।
ਇਹ ਵੀ ਪੜੋ: ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ CM ਚੰਨੀ ’ਤੇ ਮਾਈਨਿੰਗ ਨੂੰ ਲੈ ਕੇ ਸਾਧੇ ਨਿਸ਼ਾਨੇ
ਪੰਜਾਬ ਭਾਜਪਾ ਪ੍ਰਧਾਨ ਕਰਨਗੇ ਪ੍ਰੈਸ ਕਾਨਫਰੰਸ
ਉਥੇ ਹੀ ਇਸੇ ਵਿਚਾਲੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਪ੍ਰੈੱਸ ਕਾਨਫਰੰਸ ਕਰਨਗੇ। ਇਹ ਪ੍ਰੈਸ ਕਾਨਫਰੰਸ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਦੁਪਹਿਰ 3:00 ਵਜੇ ਕੀਤੀ ਜਾਵੇਗੀ, ਜਿਥੇ ਅਸ਼ਵਨੀ ਸ਼ਰਮਾ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਨਵੇਂ ਐਲਾਨ ਕਰਨਗੇ।