ਹੈਦਰਾਬਾਦ ਡੈਸਕ: ਜੀ-20 ਸੰਮੇਲਨ 'ਤੇ ਆਏ ਕੈਨੇਡਾ ਦੇ ਪਧ੍ਰਾਨ ਮੰਤਰੀ ਜਸਟਿਨ ਟਰੂਡੋ (justin trudeau)ਨੂੰ ਜਹਾਜ਼ 'ਚ ਤਕਨੀਕੀ ਖ਼ਰਾਬੀ ਕਾਰਨ ਭਾਰਤ 'ਚ ਹੀ ਰੁਕਣਾ ਪਿਆ। ਇਸੇ ਦੌਰਾਨ ਕੈਨੇਡਾ ਦੇ ਸ਼ਹਿਰ 'ਚ ਖਾਲਿਸਤਾਨੀ ਰਾਏਸ਼ੁਮਾਰੀ (Khalistan voting)ਕਰਵਾਈ ਗਈ। ਇਸ ਮੌਕੇ ਸਿੱਖਾਂ ਵੱਲੋਂ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਗਈ। ਉੱਥੇ ਹੀ ਭਾਰਤ 'ਚ ਸਿੱਖ ਫਾਰ ਜਸਟਿਸ ਦੇ ਵਾਂਟੇਡ ਗੁਰਪਤਵੰਤ ਪੰਨੂੰ (gurpatwant singh pannu) ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀਆਂ ਦਿੱਤੀਆਂ ਗਈਆਂ। ਪੰਨੂੰ ਨੇ ਸਾਫ਼-ਸਾਫ਼ ਧਮਕੀ ਦਿੰਦੇ ਆਖਿਆ ਕਿ ਹੁਣ ਦਿੱਲੀ ਖਾਲਿਸਤਾਨ ਬਣੇਗਾ।
ਟਰੂਡੋ ਦਾ ਭਾਰਤ ਦੌਰਾ: ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸੇ ਦਿਨ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਮੁਲਕ 'ਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਗਿਆ ਪਰ ਹੁਣ ਖਾਲਿਸਤਾਨੀ ਰਾਏਸ਼ੁਮਾਰੀ (Khalistan Referendum) ਕਰਕੇ ਦੋਵਾਂ ਦੇਸ਼ਾਂ ਦੇ ਸੰਬਧਾਂ 'ਚ ਖਟਾਸ ਆ ਸਕਦੀ ਹੈ। ਭਾਰਤ 'ਚ ਸਿੱਖਾਂ ਲਈ ਵੱਖਰੇ ਮੁਲਕ ਖਾਲਿਸਤਾਨ ਦੇ ਸਮਰਥਨ ਲਈ ਵੋਟਿੰਗ (Khalistan voting) ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ 'ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿੱਥੇ ਜੂਨ ਮਹੀਨੇ 'ਚ ਇਸ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਗ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ।
100,000 ਤੋਂ ਵੱਧ ਲੋਕ ਸ਼ਾਮਿਲ: ਗਲੋਬਲ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਕਿ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ, ਜਿਸ ਨੇ ਰਾਇਸ਼ੁਮਾਰੀ ਕਰਵਾਈ ਉਨ੍ਹਾਂ ਆਖਿਆ ਕਿ ਇਸ ਸਮਾਗਮ 'ਚ 100,000 (Khalistan voting)ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਮਤਦਾਨ ਤੋਂ ਸਾਫ਼ ਹੋ ਗਿਆ ਹੈ ਕਿ ਖਾਲਿਸਤਾਨ (Khalistan Referendum) ਦਾ ਮਾਮਲਾ ਸਿੱਖਾਂ ਲਈ ਬੜਾ ਭਾਵਨਾਤਮਕ ਹੈ। ਇਹ ਵੋਟਿੰਗ ਸਰੀ ਦੇ ਸਕੂਲ ਵਿੱਚ ਹੋਣੀ ਸੀ ਪਰ ੲਸ ਤੋਂ ਪਹਿਲਾਂ ਹੀ ਸਬੰਧਤ ਲੋਕਾਂ ਵੱਲੋਂ ਪੋਸਟਰਾਂ ਉੱਤੇ ਹਥਿਆਰਾਂ ਦੀਆਂ ਤਸਵੀਰਾਂ ਸਕੂਲ਼ ਪ੍ਰਬੰਧਕਾਂ ਦੇ ਧਿਆਨ 'ਚ ਲਿਆਂਦੀਆਂ ਗਈਆਂ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ।