ETV Bharat / bharat

New Scheme in Budget 2023: ਖਜਾਨਾ ਮੰਤਰੀ ਨੇ ਨਵੀਆਂ ਸਕੀਮਾਂ ਦਾ ਕੀਤਾ ਐਲਾਨ, ਮੱਛੀ ਪਾਲਣ ਲਈ ਨਵੀਂ ਸਕੀਮ - PM ਆਵਾਸ ਯੋਜਨਾ ਲਈ ਫੰਡ

ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ 2023 ਪੇਸ਼ ਕਰਦਿਆਂ ਮੱਛੀ ਪਾਲਣ ਲਈ ਨਵੀਂ ਸਬਵੇਂਸ਼ਨ ਸਕੀਮ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ ਤਹਿਤ ਰਿਆਇਤ ਸਕੀਮ ਲਿਆਂਦੀ ਜਾਵੇਗੀ। ਇਸ ਲਈ 6 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

BUDGET 2023 ON NEW SCHEMES FINANCE MINISTER NIRMALA SITHARAMAN MODI GOVERNMENT
Budget 2023 : ਖਜਾਨਾ ਮੰਤਰੀ ਨੇ ਨਵੀਆਂ ਸਕੀਮਾਂ ਦਾ ਕੀਤਾ ਐਲਾਨ, ਮੱਛੀ ਪਾਲਣ ਲਈ ਨਵੀਂ ਸਕੀਮ
author img

By

Published : Feb 1, 2023, 12:36 PM IST

Updated : Feb 1, 2023, 1:04 PM IST

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2023 ਦਾ ਬਜਟ ਪੇਸ਼ ਕਰਦਿਆਂ ਮੱਛੀ ਪਾਲਣ ਲਈ ਨਵੀਂ ਸਬਵੇਂਸ਼ਨ ਸਕੀਮ ਦਾ ਆਲਾਨ ਕੀਤਾ ਹੈ। ਪੀਐੱਮ ਫਿਸ਼ਰੀ ਯੋਜਨਾ ਤਹਿਤ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਲਈ ਰਿਆਇਤੀ ਸਕੀਮ ਲਿਆਂਦੀ ਜਾਵੇਗੀ। ਵਿਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਲਈ 6 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਹੈ ਕਿ ਨੌਜਵਾਨ ਉਦਮੀਆਂ ਵਲੋਂ ਖੇਤੀ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਕੋਸ਼ ਬਣਾਇਆ ਜਾਵੇਗਾ।

ਜਾਣਕਾਰੀ ਮੁਤਾਬਿਕ ਦੇਹਾਤੀ ਭਾਰਤ ਵਿੱਚ ਖੇਤੀ ਸਟਾਰਟਅਪ ਬਣਾਉਣ ਉੱਤੇ ਜ਼ੋਰ, ਮਿਲੇਟਸ ਲਈ ਭਾਰਤ ਨੂੰ ਗਲੋਬਲ ਹਬ ਬਣਾਉਣ ਉੱਤੇ ਜ਼ੋਰ ਦੇ ਰਹੀ ਹੈ। Finance Minister Nirmala Sitharaman ਨੇ ਕਿਹਾ ਕਿ ਪੋਸ਼ਣ, ਫੂਡ ਸੁਰੱਖਿਆ ਅਤੇ ਕਿਸਾਨਾਂ ਦੇ ਹਿੱਤਾਂ ਉੱਤੇ ਧਿਆਨ ਦਿੱਤਾ ਜਾਵੇਗਾ। ਭਾਰਤ ਵਿੱਚ ਮਿਲੇਟਸ ਦੇ ਕਈ ਪ੍ਰਕਾਰ ਦੀ ਖੇਤੀ ਹੁੰਦੀ ਹੈ। ਇਸ ਵਿੱਚ ਜਵਾਰ, ਬਾਜ਼ਰਾ, ਰਾਮਦਾਣਾ ਆਦਿ ਵੀ ਸ਼ਾਮਿਲ ਹਨ। ਜਿਸਨੂੰ ਸ਼੍ਰੀਅੰਨਾ ਵੀ ਕਹਿੰਦੇ ਹਨ ਕਿ ਭਾਰਤ ਸਰਕਾਰ ਮੋਟੇ ਅਨਾਜ ਨੂੰ ਵਧਾ ਰਹੇ ਹਨ।

ਇਹ ਵੀ ਪੜ੍ਹੋ: Agriculture Budget 2023: ਖੇਤੀਬਾੜੀ ਲਈ ਵੱਡਾ ਐਲਾਨ, ਸਟਾਰਅੱਪ ਅਤੇ ਡਿਜੀਟਲ ਵਿਕਾਸ ਉੱਤੇ ਜ਼ੋਰ

ਵਿੱਤ ਮੰਤਰੀ ਨੇ ਕਿਹਾ ਹੈਕਿ ਨਵੇਂ ਬਜਟ ਵਿੱਚ ਖੇਤੀਬਾੜੀ ਕ੍ਰੈਡਿਟ ਟਾਰਗੇਟ ਨੂੰ ਵਧਾ ਕੇ 20 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤੀ ਨਾਲ ਜੁੜੇ ਸਟਾਰਟਅਪਸ ਨੂੰ ਪਹਿਲ ਦਿੱਤੀ ਜਾਵੇਗੀ। ਇਸ ਲਈ ਨੌਜਵਾਨ ਉਦਮੀਆਂ ਵਲੋਂ ਖੇਤੀ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਲ਼ਈ ਖੇਤੀਕਲਚਰ ਐਕਸੀਲੇਟਰ ਫੰਡ ਬਣਾਇਆ ਜਾਵੇਗਾ। ਇਸਦੇ ਨਾਲ ਹੀ PM ਆਵਾਸ ਯੋਜਨਾ ਲਈ ਫੰਡ 66% ਵਧਾਇਆ ਗਿਆ, ਜਿਸ ਨਾਲ ਹੁਣ 79 ਹਜ਼ਾਰ ਕਰੋੜ ਫੰਡ ਦਿੱਤਾ ਜਾਵੇਗਾ।

Last Updated : Feb 1, 2023, 1:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.