ਮੁੰਬਈ: ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਖ਼ਿਲਾਫ਼ 2019 ਵਿੱਚ ਇੱਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਨ ਦੇ ਮਾਮਲੇ ਵਿੱਚ ਦਾਇਰ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ 'ਤੇ ਪੱਤਰਕਾਰ ਦਾ ਫੋਨ ਖੋਹਣ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਪੱਤਰਕਾਰ ਨੇ ਸਲਮਾਨ ਖਿਲਾਫ ਕੁੱਟਮਾਰ ਅਤੇ ਦੁਰਵਿਵਹਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਸਮਾਂ ਪਹਿਲਾਂ ਜੱਜ ਭਾਰਤੀ ਡਾਂਗਰੇ ਨੇ ਇਹ ਹੁਕਮ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਸਲਮਾਨ ਖਾਨ ਨੂੰ ਅੰਧੇਰੀ ਅਦਾਲਤ 'ਚ ਪੇਸ਼ ਨਹੀਂ ਹੋਣਾ ਪਵੇਗਾ।
-
Bombay High Court ordered to quash the FIR registered against actor Salman Khan, in the case of assault and misbehaviour with a journalist in 2019. Salman Khan will not have to appear in Andheri court.
— ANI (@ANI) March 30, 2023 " class="align-text-top noRightClick twitterSection" data="
(File pic) pic.twitter.com/0yWKpVuYS3
">Bombay High Court ordered to quash the FIR registered against actor Salman Khan, in the case of assault and misbehaviour with a journalist in 2019. Salman Khan will not have to appear in Andheri court.
— ANI (@ANI) March 30, 2023
(File pic) pic.twitter.com/0yWKpVuYS3Bombay High Court ordered to quash the FIR registered against actor Salman Khan, in the case of assault and misbehaviour with a journalist in 2019. Salman Khan will not have to appear in Andheri court.
— ANI (@ANI) March 30, 2023
(File pic) pic.twitter.com/0yWKpVuYS3
ਐੱਫਆਈਆਰ ਰੱਦ ਕਰਨ ਦੇ ਹੁਕਮ : 2019 ਵਿੱਚ, ਮੁੰਮਈ ਹਾਈ ਕੋਰਟ ਨੇ ਇੱਕ ਪੱਤਰਕਾਰ ਨਾਲ ਕੁੱਟਮਾਰ ਕਰਨ ਅਤੇ ਦੁਰਵਿਵਹਾਰ ਕਰਨ ਲਈ ਅਦਾਕਾਰ ਸਲਮਾਨ ਖਾਨ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ। ਸਲਮਾਨ ਖਾਨ ਨੂੰ ਅੰਧੇਰੀ ਕੋਰਟ 'ਚ ਪੇਸ਼ ਨਹੀਂ ਹੋਣਾ ਪਵੇਗਾ। ਇਹ ਮਾਮਲਾ ਅੰਧੇਰੀ ਦੀ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕਾਇਆ, ਘਿਰਾਓ ਕਰਨ ਲਈ ਮਤਾ ਕੀਤਾ ਪਾਸ
ਪੁਲਿਸ ਨੇ ਵੀ ਨਹੀਂ ਦਿੱਤਾ ਧਿਆਨ : ਸੀਨੀਅਰ ਪੱਤਰਕਾਰ ਦੇ ਵਕੀਲ ਨੀਰਜ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ 'ਤੇ ਸਲਮਾਨ ਖਾਨ ਨੇ ਹਮਲਾ ਕੀਤਾ ਅਤੇ ਬਾਅਦ 'ਚ ਅਦਾਕਾਰ ਨੇ ਪੱਤਰਕਾਰ ਨਾਲ ਬਦਸਲੂਕੀ ਕੀਤੀ। ਮੇਰੇ ਮੁਵੱਕਿਲ, ਜੋ ਇੱਕ ਸੀਨੀਅਰ ਪੱਤਰਕਾਰ ਹੈ, ਉੱਤੇ ਸਲਮਾਨ ਨੇ 24 ਅਪ੍ਰੈਲ 2019 ਨੂੰ ਹਮਲਾ ਕੀਤਾ ਸੀ। ਸਲਮਾਨ ਖਾਨ ਪੱਤਰਕਾਰ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਵਿੱਚ ਮੌਜੂਦ ਡੇਟਾ ਨੂੰ ਡਿਲੀਟ ਕਰ ਦਿੱਤਾ। ਜਦੋਂ ਪੀੜਤ ਪੱਤਰਕਾਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਕੀਲ ਨੇ ਕਿਹਾ ਕਿ ਪੱਤਰਕਾਰ ਨੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ : Amritpal Singh Audio Viral: ਵੀਡੀਓ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਆਡੀਓ ਹੋ ਰਹੀ ਵਾਇਰਲ, ਪੜ੍ਹੋ ਹੁਣ ਸਿੱਖ ਸੰਗਤ ਨੂੰ ਦਿੱਤਾ ਕਿਹੜਾ ਸੰਦੇਸ਼
ਦੱਸ ਦੇਈਏ ਕਿ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ ਹੈ ਅਤੇ ਅਗਲੀ ਬਹਿਸ ਅਤੇ ਹੁਕਮਾਂ ਲਈ 12 ਜੁਲਾਈ ਦੀ ਤਰੀਕ ਦਿੱਤੀ ਹੈ। ਇਹ ਸ਼ਿਕਾਇਤ ਆਈਪੀਸੀ ਦੀ ਧਾਰਾ 323 , 392 (ਡਕੈਤੀ), 426 (ਸ਼ਰਾਰਤਾਂ ਲਈ ਸਜ਼ਾ), 506 (ਅਪਰਾਧਿਕ ਧਮਕੀ) ਭਾਗ II ਦੇ ਤਹਿਤ ਆਈਪੀਸੀ ਦੀ ਧਾਰਾ 34 ਦੇ ਨਾਲ ਕੀਤੀ ਗਈ ਹੈ।