ਮੇਰਠ: ਜ਼ਿਲ੍ਹੇ ਦੇ ਪੱਲਵਪੁਰਮ ਥਾਣਾ ਖੇਤਰ ਦੇ ਅਧੀਨ ਮੋਦੀਪੁਰਮ ਦੇ ਪੱਲਵਪੁਰਮ ਫੇਜ਼ ਦੋ ਦੇ ਰਹਿਣ ਵਾਲੇ ਲਾਲ ਸਿੰਘ ਨੇ ਪੁਲਿਸ ਨੂੰ ਆਪਣੇ ਪੁੱਤਰ ਵੰਸ਼ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਹੈ। ਲਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਵੰਸ਼ ਐਤਵਾਰ ਸ਼ਾਮ ਚਾਰ ਵਜੇ ਇਹ ਕਹਿ ਕੇ ਘਰੋਂ ਚਲਾ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਘਰ ਜਾਵੇਗਾ, ਪਰ ਉਹ ਨਾ ਤਾਂ ਆਪਣੇ ਦੋਸਤ ਦੇ ਘਰ ਪਹੁੰਚਿਆ ਅਤੇ ਨਾ ਹੀ ਵਾਪਸ ਆਇਆ।
ਪੁਲਿਸ ਵੰਸ਼ ਦੀ ਭਾਲ ਵਿੱਚ ਜੁੱਟ ਗਈ ਕਰੀਬ ਚਾਰ ਘੰਟਿਆਂ ਬਾਅਦ ਉਹ ਰਾਤ ਨੂੰ ਆਪਣੇ ਘਰ ਪਹੁੰਚਿਆ। ਜਿਸਦੀ ਸੂਚਨਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਵੰਸ਼ ਨੇ ਪੁਲਿਸ ਨੂੰ ਦੱਸਿਆ ਕਿ ਪੱਲਵਪੁਰਮ ਸਥਿਤ ਨਾਲੰਦਾ ਸਕੂਲ ਦੇ ਕੋਲ ਦੋ ਸਾਈਕਲ ਸਵਾਰ ਨੌਜਵਾਨ ਆਏ ਅਤੇ ਉਸਦੇ ਮੂੰਹ ਉੱਤੇ ਰੁਮਾਲ ਪਾਇਆ ਜਿਸਦੇ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਇੱਕ ਪਿੰਡ ਦੇ ਜੰਗਲ ਵਿੱਚ ਸੀ। ਜਿੱਥੇ ਪਹਿਲਾ ਹੀ ਦੋ ਤਿੰਨ ਬੱਚੇ ਪਲੰਘ 'ਤੇ ਪਏ ਸਨ।
ਪਿਤਾ ਨੇ ਦੱਸਿਆ ਕਿ ਵੰਸ਼ ਨੇ ਉਸਨੂੰ ਦੱਸਿਆ ਹੈ ਕਿ ਬਦਮਾਸ਼ਾਂ ਨੇ ਉਸਦੇ ਸਰੀਰ ਵਿੱਚੋਂ ਦੋ ਬੋਤਲਾਂ ਖੂਨ ਕੱਢਿਆ ਅਤੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਪੁਲਿਸ ਨੂੰ ਦੱਸਿਆ ਤਾਂ ਇਸਦਾ ਅੰਜਾਮ ਬੁਰਾ ਹੋਵੇਗਾ। ਇਸ ਤੋਂ ਬਾਅਦ ਦੋਵੇਂ ਨੌਜਵਾਨ ਭੱਜ ਗਏ। ਉਸਨੂੰ ਪੱਲਵਪੁਰਮ ਵਿੱਚ ਆਰ ਐਨ ਇੰਟਰਨੈਸ਼ਨਲ ਸਕੂਲ ਦੇ ਨੇੜੇ ਕਬਰਸਤਾਨ ਦੇ ਸਾਹਮਣੇ ਛੱਡ ਦਿੱਤਾ। ਜਿੱਥੋਂ ਵੰਸ਼ ਪੈਦਲ ਆਪਣੇ ਘਰ ਪਹੁੰਚਿਆ।
ਇਸ ਬਾਰੇ ਪੱਲਵਪੁਰਮ ਦੇ ਇੰਸਪੈਕਟਰ ਦੇਵੇਸ਼ ਸ਼ਰਮਾ ਨੇ ਦੱਸਿਆ ਕਿ ਬੱਚੇ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਆਧਾਰ 'ਤੇ ਬਦਮਾਸ਼ਾਂ ਦੀ ਭਾਲ ਜਾਰੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ