ਕੋਲਕਾਤਾ: ਹਾਲ ਹੀ ਵਿੱਚ ਹੋਏ ਕੇਂਦਰੀ ਕੈਬਨਿਟ ਵਿਸਥਾਰ ਵਿੱਚ ਬਾਬੁਲ ਸੁਪ੍ਰਿਓ ਨੂੰ ਕੈਬਨਿਟ ‘ਚੋਂ ਛੁੱਟੀ ਕਰ ਦਿੱਤੀ ਗਈ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਵੱਲੋਂ ਇਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਪਾਰਟੀ ਦੇ ਰਾਜਸਭਾ ਮੈਂਬਰ ਦਰੇਕ ਓ ਬਰੇਨ ਨੇ ਸੁਪ੍ਰਿਓ ਦਾ ਪਾਰਟੀ ਵਿੱਚ ਸੁਆਗਤ ਕੀਤਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਬਾਬੁਲ ਸੁਪ੍ਰਿਓ ਦੀ ਇਹ ਘਰ ਵਾਪਸੀ ਹੈ। ਸਾਲ 2014 ਦੀਆਂ ਆਮ ਚੋਣਾਂ ਵਿੱਚ ਉਹ ਤ੍ਰਿਣਮੂਲ ਕਾਂਗਰਸ ਤੋਂ ਹੀ ਭਾਜਪਾ ਵਿੱਚ ਗਏ ਸੀ।
ਸੁਪ੍ਰਿਓ ਟੀਐਮਸ ਵਿੱਚ ਸ਼ਾਮਲ
ਸਾਬਕਾ ਭਾਜਪਾ ਨੇਤਾ ਬਾਬੁਲ ਸੁਪ੍ਰਿਓ ਟੀਐਮਸੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਪੱਛਮੀ ਬੰਗਾਲ ਦਾ ਮੁੱਖ ਚਿਹਰਾ ਬਣਾਇਆ ਸੀ। ਉਨ੍ਹਾਂ ਨਾਲ ਭਾਜਪਾ ਨੇ ਹੋਰ ਕੇਂਦਰੀ ਮੰਤਰੀ ਵੀ ਪੱਛਮੀ ਬੰਗਾਲ ਵਿੱਚ ਕਮਾਂਡ ਦੇ ਕੇ ਉਤਾਰੇ ਸੀ। ਇਸ ਦੇ ਬਾਵਜੂਦ ਨਾ ਸਿਰਫ ਭਾਜਪਾ ਪੱਛਮੀ ਬੰਗਾਲ ਵਿੱਚ ਬੁਰੀ ਤਰ੍ਹਾਂ ਚੋਣ ਹਾਰ ਗਈ ਸੀ ਤੇ ਤ੍ਰਿਣਮੂਲ ਕਾਂਗਰਸ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ, ਸਗੋਂ ਸੁਪ੍ਰਿਓ ਖੁਦ ਵੀ ਵਿਧਾਨ ਸਭਾ ਚੋਣ ਹਾਰ ਗਏ ਸੀ।
-
Today, in the presence of National General Secretary @abhishekaitc and RS MP @derekobrienmp, former Union Minister and sitting MP @SuPriyoBabul joined the Trinamool family.
— All India Trinamool Congress (@AITCofficial) September 18, 2021 " class="align-text-top noRightClick twitterSection" data="
We take this opportunity to extend a very warm welcome to him! pic.twitter.com/6OEeEz5OGj
">Today, in the presence of National General Secretary @abhishekaitc and RS MP @derekobrienmp, former Union Minister and sitting MP @SuPriyoBabul joined the Trinamool family.
— All India Trinamool Congress (@AITCofficial) September 18, 2021
We take this opportunity to extend a very warm welcome to him! pic.twitter.com/6OEeEz5OGjToday, in the presence of National General Secretary @abhishekaitc and RS MP @derekobrienmp, former Union Minister and sitting MP @SuPriyoBabul joined the Trinamool family.
— All India Trinamool Congress (@AITCofficial) September 18, 2021
We take this opportunity to extend a very warm welcome to him! pic.twitter.com/6OEeEz5OGj
ਕੇਂਦਰੀ ਮੰਤਰੀ ਮੰਡਲ ‘ਚੋਂ ਕੀਤੀ ਸੀ ਛੁੱਟੀ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਉਪਰੰਤ ਦੋ ਮਹੀਨੇ ਪਹਿਲਾਂ ਭਾਜਪਾ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਸੁਪ੍ਰਿਓ ਤੋਂ ਮੰਤਰਾਲੇ ਖੋਹ ਲਿਆ ਗਿਆ ਸੀ। ਉਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਕਿਹਾ ਸੀ ਕਿ ਉਹ ਹੋਰ ਕਿਸੇ ਪਾਰਟੀ ਵਿੱਚ ਨਹੀਂ ਜਾਣਗੇ। ਬਾਬੁਲ ਸੁਪ੍ਰਿਓ ਭਾਜਪਾ ਦਾ ਵੱਡਾ ਚਿਹਰਾ ਸਨ ਤੇ ਪਾਰਟੀ ਛੱਡਣ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇ ਪਰ ਹੁਣ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ।
ਸੁਰ ਦੇ ਨਾਲ ਰਾਜਨੀਤੀ ‘ਚ ਐਂਟਰੀ
ਬਾਬੁਲ ਸੁਪ੍ਰਿਓ ਦੇ ਰਾਜਨੀਤੀ ਵਿੱਚ ਆਉਣ ਦਾ ਕਾਰਨ ਇਹ ਰਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਪ੍ਰਸ਼ੰਸਕ ਹਨ ਤੇ ਬਾਅਦ ਵਿੱਚ ਉਨ੍ਹਾਂ ਪੀਐਮ ਮੋਦੀ ਦੀ ਵੀ ਸ਼ਲਾਘਾ ਕੀਤੀ। 2014 ਵਿੱਚ ਉਹ ਪੱਛਮੀ ਬੰਗਾਲ ਦੀ ਆਸਨਸੋਲ ਤੋਂ ਚੋਣ ਜਿੱਤੇ ਸੀ। ਭਾਜਪਾ ਨੇ ਸ਼ੁਰੂਆਤ ਵਿੱਚ ਸ਼ਹਿਰੀ ਵਿਕਾਸ ਰਾਜ ਮੰਤਰੀ ਬਣਾਇਆ ਸੀ ਤੇ 2019 ਵਿੱਚ ਬਾਬੁਲ ਮੁੜ ਚੋਣ ਜਿੱਤ ਗਏ ਪਰ ਇਸ ਵਾਰ ਉਨ੍ਹਾਂ ਦੀ ਕੇਂਦਰੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਗਈ ਸੀ।
ਫਿਲਮਾਂ ‘ਚ ਵੀ ਕੀਤਾ ਹੈ ਕੰਮ
ਜਿਕਰਯੋਗ ਹੈ ਕਿ ਬਾਬੁਲ ਸੁਪ੍ਰਿਓ ਰਾਜਨੇਤਾ ਤੋਂ ਪਹਿਲਾਂ ਹਿੰਦੀ ਫਿਲਮ ਸਿਨੇਮਾ ਦੇ ਇੱਕ ਮਸ਼ਹੂਰ ਗਾਇਕ ਸਨ ਅਤੇ ਉਸ ਤੋਂ ਵੀ ਪਹਿਲਾਂ ਉਹ ਪੱਛਮੀ ਬੰਗਾਲ ਵਿੱਚ ਇੱਕ ਬੈਂਕ ਵਿੱਚ ਨੌਕਰੀ ਕਰਦੇ ਸੀ। ਬਾਬੁਲ ਦਾ ਜਨਮ 15 ਦਿਸੰਬਰ 1970 ਨੂੰ ਪੱਛਮ ਬੰਗਾਲ ਦੇ ਹੁਗਲੀ ਜਿਲ੍ਹੇ ਦੇ ਉੱਤਰਪਾੜਾ ਵਿੱਚ ਹੋਇਆ ਸੀ . ਪਿਤਾ ਇੱਕ ਅਜਿਹੇ ਪਰਵਾਰ ਵਲੋਂ ਤਾੱਲੁਕਾਤ ਰੱਖਦੇ ਹਨ, ਜਿੱਥੇ ਸੰਗੀਤ ਹੀ ਉਨ੍ਹਾਂ ਦੀ ਅਸਲ ਦੁਨੀਆ ਹੈ।