ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਵਾਰਡ ਵਾਪਸੀ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਅਵਾਰਡ ਵਾਸਪੀ ਬਾਰੇ ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਅਤੇ ਭਾਜਪਾ ਆਗੂ ਕਮਲ ਪਟੇਲ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਅਵਾਰਡ ਵਾਪਸੀ ਸਬੰਧੀ ਸਵਾਲ ਪੁੱਛਣ 'ਤੇ ਉਨ੍ਹਾਂ ਨੇ ਅਵਾਰਡ ਜਿੱਤਣ ਵਾਲਿਆਂ 'ਤੇ ਦੇਸ਼ ਵਿਰੁੱਧ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਹੈ।
ਕਮਲ ਪਟੇਲ ਨੇ ਕਿਹਾ ਕਿ “ਪਹਿਲਾਂ ਵੀ ਪੁਰਸਕਾਰ ਵਾਪਸ ਕੀਤੇ ਗਏ ਸੀ। ਇਹ ਜਿੰਨੇ ਵੀ ਐਵਾਰਡ ਜੇਤੂ ਹਨ, ਉਨ੍ਹਾਂ ਨੂੰ ਇਹ ਪੁਰਸਕਾਰ ਕਿਵੇਂ ਮਿਲਿਆ। ਭਾਰਤ ਮਾਤਾ ਨੂੰ ਗਾਲ ਕੱਢੋ, ਦੇਸ਼ ਦੇ ਟੁਕੜੇ ਕਰੋ। ਉਨ੍ਹਾਂ ਨੂੰ ਹੀ ਐਵਾਰਡ ਮਿਲਦੇ ਹਨ। ਇਹ ਅਖੌਤੀ ਬੁੱਧੀਜੀਵੀ, ਉਹ ਅਖੌਤੀ ਪੁਰਸਕਾਰ ਜੇਤੂ ਦੇਸ਼ ਭਗਤ ਨਹੀਂ ਹਨ।” ਸਿਰਫ ਇਹ ਹੀ ਨਹੀਂ, ਉਨ੍ਹਾਂ ਕਿਹਾ, “ਕਿਸਾਨ ਮੰਗ ਕਰਦੇ ਹਨ ਕਿ ਬਿੱਲ ਵਾਪਸ ਲਿਆ ਜਾਵੇ। ਅਸੀਂ ਬਿੱਲ ਕਿਉਂ ਵਾਪਸ ਲਵਾਂਗੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਲੋਕ ਹਨ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਸੰਸਦ ਤੋਂ ਬਿਲ ਪਾਸ ਕੀਤਾ ਹੈ।”