ETV Bharat / bharat

ਭਾਜਪਾ ਵਲੋਂ ਪੰਜਾਬ ਲਈ ਇੰਚਾਰਜ ਅਤੇ ਸਹਿ ਇੰਚਾਰਜ ਨਿਯੁਕਤ - Punjab assembly election

ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਹੈਡਕੁਆਟਰ ਦੇ ਇੰਚਾਰਜ ਅਰੁਣ ਸਿੰਘ ਨੇ ਇਥੇ ਇੱਕ ਚਿੱਠੀ ਜਾਰੀ ਕਰਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪ੍ਰਭਾਰੀ (incharge)ਲਗਾਇਆ ਹੈ ਤੇ ਉਨ੍ਹਾਂ ਨਾਲ 3 ਸਹਿ ਇੰਚਾਰਜ ਵੀ ਲਗਾਏ ਗਏ ਹਨ। ਸਹਿ ਇੰਚਾਰਜਾਂ ਵਜੋਂ ਦੋ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ, ਮਿਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਨੇ ਪੰਜਾਬ ਲਈ ਇੰਚਾਰਜ ਨਿਯੁਕਤ ਕੀਤੇ
ਭਾਜਪਾ ਨੇ ਪੰਜਾਬ ਲਈ ਇੰਚਾਰਜ ਨਿਯੁਕਤ ਕੀਤੇ
author img

By

Published : Sep 8, 2021, 12:28 PM IST

Updated : Sep 8, 2021, 3:06 PM IST

ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਚੋਣਾਂ ਦੀ ਕਮਾਨ ਸੰਭਾਲਣ ਲਈ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ ਤੇ ਇਸ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਠਨ ਦੇ ਹੋਰ ਅਹੁਦੇਦਾਰਾਂ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਹੈਡਕੁਆਟਰ ਦੇ ਇੰਚਾਰਜ ਅਰੁਣ ਸਿੰਘ ਨੇ ਇਥੇ ਇੱਕ ਚਿੱਠੀ ਜਾਰੀ ਕਰਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪ੍ਰਭਾਰੀ (incharge)ਲਗਾਇਆ ਹੈ ਤੇ ਉਨ੍ਹਾਂ ਨਾਲ 3 ਸਹਿ ਇੰਚਾਰਜ ਵੀ ਲਗਾਏ ਗਏ ਹਨ। ਸਹਿ ਇੰਚਾਰਜਾਂ ਵਜੋਂ ਦੋ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ, ਮਿਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਨੇ ਪੰਜਾਬ ਲਈ ਇੰਚਾਰਜ ਨਿਯੁਕਤ ਕੀਤੇ
ਭਾਜਪਾ ਨੇ ਪੰਜਾਬ ਲਈ ਇੰਚਾਰਜ ਨਿਯੁਕਤ ਕੀਤੇ

ਹਰਦੀਪ ਸਿੰਘ ਪੁਰੀ ਰਾਜਸਭਾ ਮੈਂਬਰ ਹਨ ਅਤੇ ਪੰਜਾਬ ਦੇ ਖਾਤੇ ਵਿੱਚ ਭਾਜਪਾ ਦੇ ਮੰਤਰੀ ਹਨ। ਉਹ ਇੱਕ ਸਿੱਖ ਚਿਹਰਾ ਹਨ ਤੇ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਦਾ ਸਹਿ ਇੰਚਾਰਜ ਲਗਾ ਕੇ ਸਿੱਖਾਂ ਨੂੰ ਨਾਲ ਲਗਾਉਣ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਮਿਨਾਕਸ਼ੀ ਲੇਖੀ ਵੀ ਭਾਜਪਾ ਦੀ ਤੇਜ ਤਰਾਰ ਮਹਿਲਾ ਨੇਤਾ ਹਨ। ਭਾਜਪਾ ਨੇ ਇਨ੍ਹਾਂ ਅਸਰਦਾਰ ਕੇਂਦਰੀ ਆਗੂਆਂ ਨੂੰ ਚੋਣਾਂ ਦੌਰਾਨ ਭਾਜਪਾ ਦੀ ਇੰਚਾਰਜਸ਼ਿੱਪ ਦੇ ਕੇ ਇੱਕ ਚੰਗਾ ਸੁਨੇਹਾ ਦਿੱਤਾ ਹੈ ਕਿ ਭਾਜਪਾ ਵਿਧਾਨਸਭਾ ਚੋਣਾਂ ਵਿੱਚ ਤਗੜੇ ਹੋ ਕੇ ਉਤਰੇਗੀ।

ਜਿਕਰਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਕਿਸਾਨਾਂ ਦਾ ਖਾਸਾ ਤਗੜਾ ਵਿਰੋਧ ਝੱਲਣਾ ਪੈ ਰਿਹਾ ਹੈ ਤੇ ਉਂਜ ਵੀ ਉਹ ਇਸ ਵਾਰ ਇਕੱਲੇ ਚੋਣ ਮੈਦਾਨ ਵਿੱਚ ਹੈ। ਉਸ ਦੀ ਢਾਈ ਦਹਾਕਿਆਂ ਤੱਕ ਭਾਈਵਾਲ ਰਹੀ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਢਾਈ ਦਹਾਕਿਆਂ ਪੁਰਾਣੀ ਆਪਣੀ ਪੁਰਾਣੀ ਸਾਂਝੀਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਚੋਣ ਲੜ ਰਹੀ ਹੈ ਤੇ ਭਾਜਪਾ ਦੇ ਕੁਝ ਪੁਰਾਣੇ ਸੁਬਾਈ ਮੰਤਰੀ ਨਰਾਜ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਤੇ ਅਜਿਹੇ ਵਿੱਚ ਪੰਜਾਬ ਵਿੱਚ ਸਿੱਖ ਤੇ ਤਗੜੇ ਅਸਰਦਾਰ ਨੇਤਾਵਾਂ ਦੀ ਚੋਣ ਕਰਨਾ ਵੀ ਭਾਜਪਾ ਦੀ ਮਜਬੂਰੀ ਸੀ।

ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੰਜਾਬ ਵਿੱਚ ਹਾਸ਼ੀਏ ‘ਤੇ ਚੱਲ ਰਹੀ ਹੈ। ਕਿਸਾਨ ਵਿਰੋਧ ਕਰ ਰਹੇ ਹਨ ਤੇ ਪੰਜਾਬ ਦੇ ਆਗੂਆਂ ਨੂੰ ਕੇਂਦਰ ਨੇ ਗੱਲਬਾਤ ਦੀ ਜਿੰਮੇਵਾਰੀ ਵੀ ਸੌਂਪੀ ਸੀ ਪਰ ਗੱਲਬਾਤ ਸਿਰੇ ਨਹੀਂ ਚੜ੍ਹ ਪਾਈ ਸੀ। ਇਸ ਤੋਂ ਬਾਅਦ ਭਾਜਪਾ ਆਗੂਆਂ ਦਾ ਸੂਬੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਪਿਛਲੇ ਦਿਨੀਂ ਤਾਂ ਕਿਸਾਨ ਮੋਰਚੇ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਸਿਰਫ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇ ਨਾ ਕਿ ਦੂਜੀਆਂ ਕਿਸੇ ਹੋਰ ਪਾਰਟੀਆਂ ਦਾ ਕਿਉਂਕਿ ਹੋਰ ਪਾਰਟੀਆਂ ਨੇ ਕਾਲੇ ਖੇਤੀ ਕਾਨੂੰਨਾਂ ਦਾ ਲੋਕਸਭਾ ਵਿੱਚ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ:'Captain ਤੇ Sidhu ਦੀ ਲੜਾਈ ਪਾਰਟੀ ਲਈ ਲਾਹੇਵੰਦ'

Last Updated : Sep 8, 2021, 3:06 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.