ਰਾਂਚੀ : ਝਾਰਖੰਡ ਦੇ ਸਰਾਯਕੇਲਾ ਜ਼ਿਲ੍ਹੇ ਦੇ ਖਰਸਾਵਾਂ ਵਿੱਚ ਭੀੜ ਨੇ ਚੋਰੀ ਦੇ ਸ਼ੱਕ ਕਾਰਨ ਇੱਕ ਮੁਸਲਿਮ ਨੌਜਵਾਨ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ ਤਰਬੇਜ਼ ਅੰਸਾਰੀ ਵਜੋਂ ਹੋਈ ਹੈ। ਮ੍ਰਿਤਕ ਨਾਲ ਲਗਾਤਾਰ ਕਈ ਘੰਟਿਆਂ ਤੱਕ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਤਰਬੇਜ਼ ਨੂੰ 18 ਜੂਨ ਦੇ ਦਿਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੋਰਟ ਵੱਲੋਂ ਤਰਬੇਜ਼ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ। 22 ਅਪ੍ਰੈਲ ਨੂੰ ਬੇਹਦ ਖ਼ਰਾਬ ਹਾਲਤ ਵਿੱਚ ਤਰਬੇਜ਼ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ਼ ਦਾਖਲ ਕਰਵਾਇਆ ਗਿਆਂ ਸੀ ਜਿਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਵਾਰਦਾਤ ਨਾਲ ਜੁੜੀ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓ ਦੇ ਵਿੱਚ ਲੋਕਾਂ ਦੀ ਭੀੜ ਉਸ ਨਾਲ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਮ੍ਰਿਤਕ ਲੋਕਾਂ ਕੋਲੋਂ ਮੁਆਫੀ ਵੀ ਮੰਗਦਾ ਨਜ਼ਰ ਆ ਰਿਹਾ ਹੈ। ਹੋਰਨਾਂ ਵਾਈਰਲ ਵੀਡੀਓ ਵਿੱਚ ਲੋਕਾਂ ਵੱਲੋਂ ਮ੍ਰਿਤਕ ਤੋਂ ਜੈ ਸ਼੍ਰੀ ਰਾਮ ਅਤੇ ਜੈ ਹਨੁਮਾਨ ਬੋਲਣ ਲਈ ਕਹਿੰਦੇ ਨਜ਼ਰ ਆ ਰਹੇ ਹਨ।
ਮ੍ਰਿਤਕ ਦੇ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਮ੍ਰਿਤਕ ਤਰਬੇਜ਼ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਤਰਬੇਜ਼ ਪੁਣੇ ਵਿੱਚ ਨੌਕਰੀ ਕਰਦਾ ਸੀ ਅਤੇ ਈਦ ਮੌਕੇ ਖਰਸਾਵਾਂ ਵਿਖੇ ਆਪਣੇ ਪਿੰਡ ਵਿੱਚ ਈਦ ਮਨਾਉਂਣ ਲਈ ਆਇਆ ਸੀ। ਉਸ ਦੇ ਨਾਲ ਈਦ ਮਨਾਉਣ ਲਈ ਦੋ ਹੋਰ ਨੌਜਵਾਨਾਂ ਨਾਲ ਜਮਸ਼ੇਦਪੁਰ ਦੇ ਆਜਾਦਨਗਰ ਤੋਂ ਵਾਪਿਸ ਪਰਤ ਰਿਹਾ ਸੀ। ਇਸੇ ਦੌਰਾਨ ਧਾਤਕੀਡੀਹ ਪਿੰਡ ਦੇ ਲੋਕਾਂ ਨੇ ਚੋਰੀ ਦੇ ਸ਼ੱਕ ਵਿੱਚ ਉਨ੍ਹਾਂ ਤਿੰਨਾਂ ਨਾਲ ਕੁੱਟਮਾਰ ਕੀਤੀ। ਤਰਬੇਜ਼ ਦੇ ਨਾਲ ਗਏ ਦੋਵੇਂ ਨੌਜਵਾਨ ਅਜੇ ਤੱਕ ਲਾਪਤਾ ਹਨ। ਮ੍ਰਿਤਕ ਦੇ ਪਰਿਵਾਰ ਨੇ ਸੂਬਾ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਕਾਰਵਾਈ
ਇਸ ਮਾਮਲੇ ਨੂੰ ਵਧਦਾ ਹੋਇਆ ਵੇਖ ਕੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਪੱਪੂ ਨਾਂ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਲਾਪਤਾ ਹੋਰਨਾਂ ਦੋ ਨੌਜਵਾਨਾਂ ਦੀ ਭਾਲ ਜਾਰੀ ਹੈ।