ਨੋਇਡਾ: ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਸੰਦੇਸ਼ ਦੇ ਹਿੱਸੇ ਵਜੋਂ ਨੋਇਡਾ ਦੇ ਸੈਕਟਰ 94 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪਲਾਸਟਿਕ ਦਾ ਚਰਖਾ ਵਿੱਚ ਲਾਇਆ ਗਿਆ ਹੈ। ਪਲਾਸਟਿਕ ਦੇ ਚਰਖੇ ਦਾ ਉਦਘਾਟਨ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਗੌਤਮ ਬੁੱਧ ਨਗਰ ਦੇ ਸੰਸਦ ਮੈਂਬਰ ਡਾ: ਮਹੇਸ਼ ਸ਼ਰਮਾ, ਨੋਇਡਾ ਦੇ ਵਿਧਾਇਕ ਪੰਕਜ ਸਿੰਘ ਤੇ ਨੋਇਡਾ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਤੂ ਮਹੇਸ਼ਵਰੀ ਨੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਕੀਤਾ।
ਪਲਾਸਟਿਕ ਦੇ ਕੂੜੇ ਤੋਂ ਬਣੇ ਚਰਖੇ ਦੇ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਵੀ ਦਰਜ ਹੈ। ਚਰਖੇ ਦਾ ਕੁਲ ਭਾਰ 1650 ਕਿਲੋਗ੍ਰਾਮ ਹੈ, ਜਿਸ ਵਿਚੋਂ 1400 ਕਿਲੋ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਚਰਖਾ 14 ਫੁੱਟ ਉੱਚਾ, 20 ਫੁੱਟ ਲੰਬਾ ਅਤੇ 8 ਫੁੱਟ ਚੌੜਾ ਹੈ।
ਪਲਾਸਟਿਕ ਦਾ ਚਰਖਾ ਨੋਇਡਾ ਦੇ ਸੈਕਟਰ 94 ਵਿੱਚ ਸਥਿਤ ਮਹਾਮਾਇਆ ਫਲਾਈਓਵਰ 'ਤੇ ਸਥਾਪਤ ਕੀਤਾ ਗਿਆ, ਜੋ ਕਿ ਇੱਥੇ ਆਉਣ ਵਾਲੇ ਵਾਹਨ ਚਾਲਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।
ਸਰਕਾਰ ਨੇ ਇਹ ਕਦਮ ਲੋਕਾਂ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨ ਤੇ ‘ਸਿੰਗਲ ਯੂਜ਼ ਪਲਾਸਟਿਕ’ ਨੂੰ ਰੋਕਣ ਲਈ ਚੁੱਕਿਆ ਹੈ।