ETV Bharat / bharat

ਵਿਸ਼ਵ ਜੈਵਿਕ ਵਿਭਿੰਨਤਾ ਦਿਵਸ: ਸਾਡੇ ਸਮਾਧਾਨ ਕੁਦਰਤ ਵਿੱਚ ਹਨ

author img

By

Published : May 22, 2020, 9:41 AM IST

Updated : May 22, 2020, 10:31 AM IST

ਅੱਜ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਹੈ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ, ਉਸ ਤੋਂ ਅਲੱਗ ਨਹੀਂ ਹਾਂ।

ਫ਼ੋਟੋ।
ਫ਼ੋਟੋ।

ਜਿਵੇਂ ਕਿ ਅਸੀਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ 2020 ਮਨਾ ਰਹੇ ਹਾਂ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ, ਉਸ ਤੋਂ ਅਲੱਗ ਨਹੀਂ ਹਾਂ। ਸਾਡੀ ਧਰਤੀ ਦੇ ਪ੍ਰਾਚੀਨ ਪੈਗੰਬਰਾਂ ਨੇ ਇਸ ਰਿਸ਼ਤੇ ਨੂੰ ਇੱਕ ਵੱਡੇ ਸਰਬਵਿਆਪੀ ਪਰਿਵਾਰ ਦੇ ਰੂਪ ਵਿੱਚ ਵਰਣਨ ਕੀਤਾ ਹੈ-ਵਾਸੁਦੇਵ ਕੁਟੁੰਭਕਮ ਜੋ ਇੱਕ ਦੂਜੇ ਦੀ ਮਦਦ ਅਤੇ ਸਹਾਇਤਾ ਕਰਦਾ ਹੈ, ਪਤਲੇ ਜਿਹੇ ਗੰਡੋਏ ਤੋਂ ਲੈ ਕੇ ਸ਼ਕਤੀਸ਼ਾਲੀ ਹਾਥੀ ਤੱਕ।

ਅਸੀਂ ਕਈ ਵਾਰ ਮੁਸ਼ਕਿਲਾਂ (ਅਕਾਲ, ਹੜ੍ਹ ਆਦਿ) ਤੋਂ ਚੇਤੰਨ ਹੋ ਕੇ ਸਬਕ ਸਿੱਖੇ ਹਨ ਅਤੇ ਸਾਰੇ ਜੀਵਨ ਦੀ ਅੰਤਰ-ਨਿਰਭਰਤਾ ਦਾ ਆਨੰਦ ਮਾਣਿਆ। ਸਾਡੇ ਸਾਰੇ ਬਜ਼ੁਰਗ ਸਦੀਆਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ, ਇਸ ਲਈ ਅਸੀਂ ਵਿਭਿੰਨ ਜਲਵਾਯੂ ਨਾਲ ਜੁੜੇ ਹੋਏ ਬੀਜਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਾਂ।

ਨਤੀਜੇ ਵਜੋਂ ਅੱਜ ਭਾਰਤੀਆਂ ਕੋਲ ਪੌਦਿਆਂ ਅਤੇ ਖਾਦ ਪਦਾਰਥਾਂ ਦੀ ਸਭ ਤੋਂ ਵੱਡੀ ਵਿਭਿੰਨਤਾ ਹੈ। ਇਕੱਲੇ ਭਾਰਤ ਵਿੱਚ 200,000 ਤੋਂ ਜ਼ਿਆਦਾ ਕਿਸਮਾਂ ਦਾ ਚਾਵਲ ਪੈਦਾ ਹੁੰਦਾ ਹੈ। ਪਵਿੱਤਰ ਰਸਮਾਂ ਨਾਲ ਅਸੀਂ ਸਿਹਤ ਨੂੰ ਸਰਵਸ਼੍ਰੇਸ਼ਠ ਬਣਾਉਣ ਲਈ ਜੌਂ ਤੋਂ ਲੈ ਕੇ ਰਾਗੀ ਦੇ ਬੀਜਾਂ ਦਾ ਸਤਿਕਾਰ ਕੀਤਾ। ਅਸੀਂ ਨਰਾਤਿਆਂ ਦੌਰਾਨ ਨੌ ਦੇਵੀ ਦੇਵਤਿਆਂ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰੇਕ ਪਵਿੱਤਰ ਬੀਜ ਭੇਟ ਕਰਦੇ ਹਾਂ।

ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਸੰਸਕਾਰਾਂ ਵਿੱਚ ਸਾਡੀ ਜੈਵਿਕ ਵਿਭਿੰਨਤਾ ਸੰਭਾਲੀ ਹੋਈ ਹੈ। ਹੁਣ ਵੀ ਭਾਰਤ ਦੇ ਕਈ ਭਾਈਚਾਰਿਆਂ ਵਿੱਚ ਦੁਲਹਨਾਂ ਆਪਣੇ ਸਹੁਰੇ ਜਾਣ ਲਈ ਦੇਸੀ ਬੀਜਾਂ ਦਾ ਉਪਹਾਰ ਲੈ ਕੇ ਜਾਂਦੀਆਂ ਹਨ ਜਿਵੇਂ ਕਿ ਹਲਦੀ ਵਰਗਾ ਪਵਿੱਤਰ ਮਸਾਲਾ। ਅਸਲ ਵਿੱਚ ਸੰਸਕ੍ਰਿਤ ਵਿੱਚ ਗੰਨਾ ‘ਇਕਸ਼ੂ’ ਹੈ ਅਤੇ ਪੌਰਾਣਿਕ ਰਾਜੇ ਰਾਮ ਦਾ ਵੰਸ਼ ਇਕਸਵਾਕੂ ਸੀ। ਇਹ ਇੱਕ ਇਤਫਾਕ ਹੈ ?

ਪਸ਼ੂ ਵੀ ਇਸ ਤੋਂ ਅਛੂਤੇ ਨਹੀਂ ਹਨ। ਅਸੀਂ ਉਨ੍ਹਾਂ ਨੂੰ ਦੇਵੀ ਜਾਂ ਦੇਵਤਿਆਂ ਦੀ ਉਪਾਸਨਾ ਵਜੋਂ ਪਵਿੱਤਰ ਦਰਸਾਇਆ। ਇੱਥੋਂ ਤੱਕ ਕਿ ਪੱਛਮ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਕੀਤਾ ਜਾਣ ਵਾਲਾ ਚੂਹਾ, ਪਵਿੱਤਰ ਗਣੇਸ਼ ਜੀ ਨਾਲ ਜੁੜਿਆ ਹੋਇਆ ਹੈ। ਉਪ ਮਹਾਂਦੀਪ ਦੀ ਸੱਭਿਅਤਾ, ਮਾਨਵ ਵਿਗਿਆਨ ਮਾਯੋਪਿਆ ਤੋਂ ਦੂਰ ਤੱਕ ਦੇਖੀ ਗਈ ਅਤੇ ਹਰੇਕ ਨੂੰ ਪਵਿੱਤਰ ਮੰਨਿਆ ਗਿਆ ਕਿਉਂਕਿ ਉਨ੍ਹਾਂ ਵਿੱਚੋਂ ਹਰੇਕ ਨੇ ਜੀਵਨ ਦੇ ਚੱਕਰ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਲਈ ਇਹ ਸਿਰਫ਼ ‘ਮੂਰਤੀ ਪੂਜਾ ਜਾਂ ਅੰਧਵਿਸ਼ਵਾਸ’ ਸਨ।

ਧਰਮ ਵਿਰੋਧ ਦੇ ਨਾਂ ’ਤੇ ਉਨ੍ਹਾਂ ਨੇ ਇਨ੍ਹਾਂ ਦਾ ਨਾਮਕਰਨ ਕੀਤਾ। ਉਨ੍ਹਾਂ ਨੇ ਸਾਡੇ ਪਵਿੱਤਰ ਬੀਜਾਂ ਨੂੰ ਪਿਜ਼ਨ ਪੀ, ਕਾਓ ਪੀ, ਹੌਰਸ ਗ੍ਰਾਮ ਆਦਿ ਦੇ ਨਾਂ ਦਿੱਤੇ। ਉਨ੍ਹਾਂ ਨੇ ਸ਼ਕਤੀਸ਼ਾਲੀ ਬੰਦੂਕਾਂ ਦੀ ਨੋਕ ’ਤੇ ਅਤੇ ਸੋਨੇ ਦੀ ਲਾਲਸਾ ਵਿੱਚ ਬਸਤੀਵਾਦ ਦੇ ਰੂਪ ਵਿੱਚ ਏਜੰਟਾਂ ਦੇ ਇੱਕ ਵਰਗ ਨੂੰ ਜਨਮ ਦਿੱਤਾ ਜੋ ਸਾਡੇ ਜੀਵਨ ਦੇ ਪ੍ਰਾਚੀਨ ਤੌਰ ਤਰੀਕਿਆਂ ਨੂੰ ਉਲਟਾਉਣ ’ਤੇ ਧਿਆਨ ਕੇਂਦਰਿਤ ਕਰਦੇ ਸਨ। ਉਨ੍ਹਾਂ ਨੇ ਸਾਨੂੰ ਇੱਕ ਅਜਿਹੇ ਵਾਇਰਸ ਨਾਲ ਸੰਕਰਮਿਤ ਕੀਤਾ ਜਿਹੜਾ ਸੀ ‘ਕੁਦਰਤ ’ਤੇ ਜਿੱਤ।’ ਸਾਮਰਾਜਵਾਦ ਦੇ ਯੁੱਗ ਵਿੱਚ ਧਰਤੀ ਦਾ ਵੱਡਾ ਪਤਨ ਹੋਣਾ ਸ਼ੁਰੂ ਹੋਇਆ।

ਪਰ ਕੀ ਕੁਦਰਤ ’ਤੇ ਜਿੱਤ ਪ੍ਰਾਪਤ ਕੀਤੀ ਗਈ ਹੈ ? ਨਹੀਂ। ਈਸਟ ਇੰਡੀਆ ਕੰਪਨੀ ਤੋਂ ਇਲਾਵਾ ਸਾਡੇ ਕੋਲ ਖੇਤੀਬਾੜੀ ਵਾਲੇ ਰਾਕਸ਼ ਵੱਡੇ ਪੱਧਰ ਉੱਤੇ ਹਨ ਜੋ ਜੈਵਿਕ ਵਿਭਿੰਨਤਾ ਦੀ ਲੁੱਟ ਕਰਕੇ ਹੀ ਜਿਉਂਦੇ ਹਨ। ਭਾਰਤ ਬਹੁਤਾਤ ਅਤੇ ਵਿਭਿੰਨਤਾ ਦੀ ਧਰਤੀ ਹੈ, ਉਹ ਆਪਣੀ ਅਸਲੀ ਸੰਪਤੀ -ਸਾਡੀ ਜੈਵਿਕ ਵਿਭਿੰਨਤਾ, ਸਾਡੇ ਬੀਜ, ਸਾਡੇ ਔਸ਼ਧੀ ਪੌਦੇ ਅਤੇ ਸਾਡੇ ਜਾਨਵਰਾਂ ਦੀ ਵੰਸ਼ਿਕ ਵਿਭਿੰਨਤਾ ਨਾਲ ਸਬੰਧ, ਭਾਰਤ ਇਸ ਸਭ ਨੂੰ ਗੁਆ ਰਿਹਾ ਹੈ।

ਪਰ ਰਾਸ਼ਟਰੀ ਪੱਧਰ ’ਤੇ ਜ਼ਿਆਦਾ ਖਤਰੇ ਹਨ, ਭਾਰਤੀ ਪਲਾਂਟ ਜੈਨੇਟਿਕ ਰਿਸੋਰਸ (ਪੀਜੀਆਰ) ਜੋ ਦੁਨੀਆ ਦੀ ਸਭ ਤੋਂ ਜ਼ਿਆਦਾ ਹੈ, ਵਿਦੇਸ਼ਾਂ ਵਿੱਚ ਪਾਇਰੇਟਿਡ ਹੈ। ਕਦੇ ਕਦੇ ਇਸਨੂੰ ਲਾਗੂ ਕਰਨ ਦੀ ਘਾਟ ਅਤੇ ਦੂਜਾ ਕਈ ਵਾਰ ਗੈਰ ਕਾਨੂੰਨੀ ਤਰੀਕੇ ਨਾਲ। ਫਿਰ ਵੀ ਆਈਟੀਪੀਜੀਆਰਐੱਫਏ ਅਤੇ ਯੂਪੀਓਵੀ ਵਰਗੀਆਂ ਸੰਧੀਆਂ ਕਾਰਪੋਰੇਟ ਸ਼ੋਸ਼ਣ ਲਈ ਸਾਡੀਆਂ ਸਾਰੀ ਪੀਜੀਆਰ ਨੂੰ ਸਮਰਪਣ ਕਰਨ ਲਈ ਭਾਰਤ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦ ਕਿ ਉਨ੍ਹਾਂ ਭਾਈਚਾਰਿਆਂ ਲਈ ਘੱਟੋ ਘੱਟ ਲਾਭ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੇ ਇਨ੍ਹਾਂ ਪੌਦਿਆਂ ਅਤੇ ਬੀਜਾਂ ਦਾ ਸਹਿ ਵਿਕਾਸ ਕੀਤਾ ਹੈ।

ਇਨ੍ਹਾਂ ਸੰਧੀਆਂ ਰਾਹੀਂ ਸਾਡੇ ਜੈਵਿਕ ਵਿਭਿੰਨਤਾ ਕਾਨੂੰਨ ਨੂੰ ਉਲਟਾਉਣ ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਿਟੀ ਨੂੰ ਕਮਜ਼ੋਰ ਕਰਨ ਦੀ ਵੀ ਕੋਸ਼ਿਸ਼ ਹੈ। ਚੀਨੀ ਲੋਕਾਂ ਸਮੇਤ ਅੰਤਰਰਾਸ਼ਟਰੀ ਬੀਜ ਕੰਪਨੀਆਂ ਭਾਰਤ ਵਿੱਚ 100 ਫੀਸਦੀ ਸਹਾਇਕ ਕੰਪਨੀਆਂ ਨੂੰ ਨਿਯੰਤਰਿਤ ਕਰ ਰਹੀਆਂ ਹਨ, ਰਣਨੀਤਕ ਪੀਜੀਆਰ ਤੱਕ ਪਹੁੰਚ ਰਹੀਆਂ ਹਨ ਅਤੇ ਸਾਡੀਆਂ ਮੂਲ ਕਿਸਮਾਂ ਨੂੰ ਆਪਣੇ ਰਾਸ਼ਟਰਾਂ ਨੂੰ ਨਿਰਯਾਤ ਕਰ ਰਹੀਆਂ ਹਨ, ਇਸ ਵਿਚਕਾਰ ਭਾਰਤੀ ਕੰਪਨੀਆਂ ਚੀਨ, ਥਾਈਲੈਂਡ ਆਦਿ ਵਿੱਚ ਵੀ ਖੁਦ ਦੀਆਂ ਕੰਪਨੀਆਂ ਨਹੀਂ ਰੱਖ ਸਕਦੀਆਂ, ਪਰ ਉਹ ਕਿਸਮਾਂ ਦੀਆਂ ਮੂਲ ਪੱਧਤੀਆਂ ਨੂੰ ਨਿਰਯਾਤ ਕਰਨਾ ਭੁੱਲ ਜਾਂਦੀਆਂ ਹਨ।

ਸਾਨੂੰ ਵਿਸ਼ੇਸ਼ ਰੂਪ ਨਾਲ ਆਪਣੇ ਪੀਜੀਆਰ ਨਾਲ ਇੱਕ ਹੋਰ ਰਾਸ਼ਟਰਵਿਆਪੀ ਐੱਫਡੀਆਈ ਨੀਤੀ ਦੀ ਲੋੜ ਹੈ ਕਿਉਂਕਿ ਇਹ ਇੱਕ ਖ਼ਜ਼ਾਨਾ ਹੈ ਜੋ ਸਾਨੂੰ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ। ਵਿਭਿੰਨਤਾ ਨੂੰ ਸੁਰੱਖਿਅਤ ਕਰਨ ਲਈ ਅਗਲਾ ਨੀਤੀਗਤ ਕਦਮ ਨਵੀਆਂ ਕਿਸਮਾਂ ਨੂੰ ਪ੍ਰਜਣਨ ਅਤੇ ਵਿਕਸਤ ਕਰਨ ਲਈ ਕਿਸਾਨਾਂ ਦੇ ਅਧਿਕਾਰਾਂ ਦੀ ਮਜ਼ਬੂਤੀ ਨਾਲ ਰਾਖੀ ਕਰਨਾ ਹੈ।

ਜਿਵੇਂ ਕਿ ‘ਸਾਡੇ ਸਮਾਧਾਨ ਕੁਦਰਤ ਵਿੱਚ ਹਨ’ ਵਿਸ਼ੇ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜੰਗਲੀ ਕਿਸਮਾਂ ਅਤੇ ਜ਼ਮੀਨੀ ਨਸਲਾਂ ਨੂੰ ਵੀ ਵਰਤਣਾ ਚਾਹੀਦਾ ਹੈ, ਪਰ ਇਹ ਸਥਾਈ ਤਕਨੀਕੀ ਵਿਕਲਪਾਂ ਦੀ ਬਜਾਏ ਸਥਾਨਕ ਭਾਈਚਾਰਿਆਂ ਅਤੇ ਕਿਸਾਨਾਂ ਨੂੰ ਸ਼ਾਮਲ ਕਰਦੇ ਹੋਏ ਲਗਾਤਾਰ ਕੀਤਾ ਜਾਣਾ ਚਾਹੀਦਾ ਹੈ ਜੋ ਮਹਿੰਗੇ ਹਨ ਅਤੇ ਮੁਨਾਫਾਖੋਰੀ ਨੂੰ ਪ੍ਰੋਤਸਾਹਨ ਦਿੰਦੇ ਹਨ।

ਹਰੀ ਕ੍ਰਾਂਤੀ ਦੇ ਪਿਤਾਮਾ ਐਮਐਸ ਸਵਾਮੀਨਾਥਨ ਨੇ ਕਈ ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਿਵੇਂ ਭਾਰਤੀ ਜੈਵਿਕ ਵਿਭਿੰਨਤਾ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੈ, ਸਾਨੂੰ ਜੀਨ ਸੋਧਾਂ ਜਾਂ ਸੀਆਰਆਈਐਸਪੀਆਰ ਵਰਗੇ ਹੋਰ ਦਖਲਾਂ ਦੀ ਲੋੜ ਨਹੀਂ ਹੈ। ਸਾਨੂੰ ਸਮਾਧਾਨ ਲਈ ਕੁਦਰਤ ਅਤੇ ਉਸਦੀ ਬਹੁਤਾਤ ਵੱਲ ਦੇਖਣਾ ਚਾਹੀਦਾ ਹੈ।

ਸਾਡੇ ਵਿੱਚੋਂ ਹਰੇਕ ਨੂੰ ਆਪਣੇ ਜੀਵਨ ਵਿੱਚ ਜੈਵਿਕ ਵਿਭਿੰਨਤਾ ਆਧਾਰਿਤ ਉਤਪਾਦਾਂ ਨੂੰ ਅਪਣਾਉਣਾ ਹੋਵੇਗਾ। ਇਹ ਨਾ ਸਿਰਫ਼ ਕਿਫਾਇਤੀ ਵਿਕਲਪ ਹੋਣਗੇ, ਬਲਕਿ ਸਿਹਤ ਵਰਧਕ ਵੀ ਹੋਣਗੇ। ਆਪਣੀ ਪਲੇਟ ਤੋਂ ਸ਼ੁਰੂ ਕਰਕੇ ਅਸੀਂ ਇੱਕ ਬਾਜਰੇ ਦਾ ਭੋਜਨ ਜਾਂ ਚਾਵਲ/ਕਣਕ ਦੀਆਂ ਸਥਾਨਕ ਕਿਸਮਾਂ ਨੂੰ ਸ਼ਾਮਲ ਕਰ ਸਕਦੇ ਹਾਂ। ਇਸ ਨਾਲ ਸਾਡੀਆਂ ਅੰਤੜੀਆਂ ਦੀ ਜੈਵਿਕ ਵਿਭਿੰਨਤਾ ਵਧੇਗੀ ਅਤੇ ਸਿਹਤ ਵਿੱਚ ਸੁਧਾਰ ਹੋਵੇਗਾ।

ਸਾਨੂੰ ਸਥਾਨਕ ਦੇਸੀ ਸਬਜ਼ੀਆਂ ਨੂੰ ਵਾਪਸ ਲਿਆਉਣ ਦੀ ਵੀ ਲੋੜ ਹੈ ਅਤੇ ਸਾਨੂੰ ਕੋਲਡ ਸਟੋਰੇਜ ਸਬਜ਼ੀਆਂ ਦੀ ਬਜਾਏ ਮੌਸਮੀ ਅਤੇ ਸਥਾਨਕ ਸਬਜ਼ੀਆਂ ਨੂੰ ਜ਼ਿਆਦਾ ਪਸੰਦ ਕਰਨਾ ਚਾਹੀਦਾ ਹੈ। ਫੂਡ ਪ੍ਰੋਸੈਸਿੰਗ ਭੋਜਨਾਂ ਵਿੱਚ ਸਾਨੂੰ ਓਨਾ ਹੀ ਖਰੀਦਣਾ ਪਵੇਗਾ ਜਿੰਨਾ ਅਸੀਂ ਜੈਵ ਵਿਭਿੰਨਤਾ ਆਧਾਰਿਤ ਉਤਪਾਦਾਂ ਅਤੇ ਦੇਸੀ ਕਬੀਲਿਆਂ ਦਾ ਸਮਰਥਨ ਕਰ ਸਕਦੇ ਹਾਂ।

ਆਪਣੇ ਕੱਪੜਿਆਂ ਲਈ ਵੀ ਸਾਨੂੰ ਬੀਟੀ ਕਾਟਨ ਦੀ ਸਰਦਾਰੀ ਬਣਾਉਣ ਦੀ ਲੋੜ ਹੈ, ਹੁਣ ਉਹ ਸਮਾਂ ਆ ਗਿਆ ਹੈ ਜਦੋਂ ਹੋਰ ਜ਼ਿਆਦਾ ਚੇਤੰਨ ਨਾਗਰਿਕਾਂ ਵਾਂਗ ਭਾਰਤੀ ਵੀ ਸਸਤੇ ਵਿਕਲਪਿਕ ਕੱਪੜੇ ਚੁਣਨ ਅਤੇ ਹੈਂਡਲੂਮ ਅਤੇ ਟਿਕਾਊ ਕੱਪੜਿਆਂ ਦਾ ਸੰਗ੍ਰਹਿ ਕਰਨ।

ਸੱਚਾ ਹੱਲ ਜਾਗਰੂਕਤਾ ਵਿੱਚ ਮੌਜੂਦ ਹੈੇ ਸਾਨੂੰ ਆਪਣੇ ਵਿਸ਼ਾਲ ਪਰਿਵਾਰ ਵਾਸੁਦੇਵ ਕੁਟੁੰਭਕਮ ਨੂੰ ਅਪਣਾਉਣ ਦੀ ਲੋੜ ਹੈ ਅਤੇ ਅਸੀਂ ਜੈਵਿਕ ਵਿਭਿੰਨਤਾ ਅਤੇ ਪਵਿੱਤਰਤਾ ਨੂੰ ਆਪਣੇ ਜੀਵਨ ਵਿੱਚ ਵਾਪਸ ਲਿਆਉਣਾ ਹੈ। ਸਾਨੂੰ ਮੁਨਾਫਿਆਂ ਲਈ ਕੁਦਰਤ ਖਿਲਾਫ਼ ਲੜਾਈ ਨੂੰ ਖਤਮ ਕਰਨ ਅਤੇ ਉਸ ਵੱਲੋਂ ਦਿੱਤੀ ਜਾਣ ਵਾਲੀ ਬਹੁਤਾਤ ਨੂੰ ਗਲ ਨਾਲ ਲਾਉਣ ਦੀ ਜ਼ਰੂਰਤ ਹੈ।

ਸਾਨੂੰ ਆਪਣੇ ਵਿਵਹਾਰ ਅਤੇ ਆਪਣੀ ਭਾਸ਼ਾ (ਜੋ ਕੁਦਰਤ ਨੂੰ ਮ੍ਰਿਤ ਅਤੇ ਵਸਤੂ ਦੇ ਰੂਪ ਵਿੱਚ ਮੰਨਦੇ ਹਨ) ਨੂੰ ਬਦਲਣਾ ਚਾਹੀਦਾ ਹੈ। ਸਾਨੂੰ ਕੁਦਰਤ ਨੂੰ ਦਰਸਾਉਣ ਲਈ ‘ਇਹ’ ਸ਼ਬਦ ਦੀ ਵਰਤੋਂ ਹਟਾਉਣ ਦੀ ਲੋੜ ਹੈ ਅਤੇ ਉਸ ਨੂੰ ਦੇਵੀ ਦੇ ਰੂਪ ਵਿੱਚ ਸੰਦਰਭਿਤ ਕਰੋ, ਅਸਲ ਵਿੱਚ ਉਹ ਦੇਵੀ ਹੀ ਹੈ।

ਇੰਦਰਾ ਸ਼ੇਖਰ ਸਿੰਘ

(ਡਾਇਰੈਕਟਰ-ਨੀਤੀ ਅਤੇ ਆਊਟਰੀਚ, ਨੈਸ਼ਨਲ ਸੀਡ ਐਸੋਸੀਏਸ਼ਨ ਆਫ ਇੰਡੀਆ)

Last Updated : May 22, 2020, 10:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.