ਵਾਸ਼ਿੰਗਟਨ: ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਦੇਸ਼ ਭਰ ਵਿੱਚ ਹਰ ਸੈਕਟਰ ਦੇ ਵਪਾਰੀਆਂ, ਮਜ਼ਦੂਰਾਂ ਤੇ ਅਰਥਚਾਰੇ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਬੈਂਕ ਮੁਤਾਬਕ, ਇਕ ਮਹੀਨੇ ਪਹਿਲਾਂ ਸ਼ੁਰੂ ਹੋਈ ਭਾਰਤ ਵਿੱਚ ਦੇਸ਼ ਵਿਆਪੀ ਤਾਲਾਬੰਦੀ ਦਾ ਅਸਰ ਲਗਭਗ 40 ਮਿਲੀਅਨ ਅੰਦਰੂਨੀ ਪ੍ਰਵਾਸੀਆਂ ਉੱਤੇ ਪਿਆ ਹੈ। ਰਿਪੋਰਟ ਦੇ ਅਨੁਸਾਰ, "ਕੋਵਿਡ -19 Crisis Through a Migration Lens" ਹੈ- ਅੰਦਰੂਨੀ ਪ੍ਰਵਾਸ ਦੀ ਤੀਬਰਤਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਨਾਲੋਂ ਲਗਭਗ ਢਾਈ ਗੁਣਾ ਹੈ।
"ਤਾਲਾਬੰਦੀ, ਰੁਜ਼ਗਾਰ ਦੇ ਘਾਟੇ ਅਤੇ ਸਮਾਜਿਕ ਦੂਰੀ ਨੇ ਭਾਰਤ ਅਤੇ ਲੇਟਿਨ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅੰਦਰੂਨੀ ਪ੍ਰਵਾਸੀਆਂ ਲਈ ਵੱਡੇ ਪੱਧਰ 'ਤੇ ਅਚਾਨਕ ਵਾਪਸੀ ਦੀ ਦੁਖਦਾਈ ਪ੍ਰਕਿਰਿਆ ਨੂੰ ਪ੍ਰੇਰਿਤ ਕੀਤਾ ਹੈ।" ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ -19 ਰੋਕਥਾਮ ਦੇ ਉਪਾਵਾਂ ਨੇ ਮਹਾਂਮਾਰੀ ਫੈਲਣ ਵਿਚ ਯੋਗਦਾਨ ਪਾਇਆ ਹੈ।
ਸਰਕਾਰਾਂ ਨੂੰ ਅੰਦਰੂਨੀ ਪ੍ਰਵਾਸੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਅਤੇ ਸਿਹਤ ਸੇਵਾਵਾਂ ਅਤੇ ਨਕਦ ਟ੍ਰਾਂਸਫਰ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਵਿਤਕਰੇ ਤੋਂ ਬਚਾਉਣ ਦੀ ਲੋੜ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਦੱਖਣੀ ਏਸ਼ੀਆ ਖੇਤਰ ਵਿੱਚ ਅੰਤਰਰਾਸ਼ਟਰੀ ਅਤੇ ਅੰਦਰੂਨੀ ਪ੍ਰਵਾਸ ਦੋਨਾਂ ਨੂੰ ਪ੍ਰਭਾਵਿਤ ਕੀਤਾ ਹੈ।
ਅਗਲੇ ਸਾਲ ਦੇ ਮੁਕਾਬਲੇ 2019 ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਘੱਟ ਕੁਸ਼ਲ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪਰ ਖਾੜੀ ਦੇਸ਼ਾਂ ਵਿੱਚ ਮਹਾਂਮਾਰੀ ਅਤੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ 2020 ਵਿੱਚ ਗਿਰਾਵਟ ਆਉਣ ਦੀ ਉਮੀਦ ਹੈ।
ਭਾਰਤ ਵਿੱਚ ਘੱਟ ਹੁਨਰਮੰਦ ਪ੍ਰਵਾਸੀਆਂ ਦੀ ਗਿਣਤੀ 2019 ਵਿੱਚ 8 ਫੀਸਦੀ ਤੋਂ ਵੱਧ ਕੇ 368,048 ਹੋ ਗਈ ਹੈ। ਉੱਥੇ ਹੀ ਪਾਕਿਸਤਾਨ ਵਿੱਚ ਪ੍ਰਵਾਸੀਆਂ ਦੀ ਗਿਣਤੀ 2019 ਵਿੱਚ 63 ਫੀਸਦੀ ਤੋਂ 6,25,203 ਹੋ ਗਈ ਹੈ, ਮੁੱਖ ਤੌਰ 'ਤੇ ਸਾਊਦੀ ਅਰਬ ਵਿੱਚ ਹੁਨਰਮੰਦ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਹੈ।
ਬੈਂਕ ਦੇ ਅਨੁਸਾਰ, ਪ੍ਰਵਾਸੀਆਂ ਦੇ ਘੱਟਣ ਦੀ ਸੰਭਾਵਨਾ ਹੈ ਪਰ ਅੰਤਰਰਾਸ਼ਟਰੀ ਪ੍ਰਵਾਸੀਆਂ ਵਿੱਚ ਜਲਦ ਕਮੀ ਨਹੀਂ ਆਵੇਗੀ, ਕਿਉਂਕਿ ਯਾਤਰਾ ਪਾਬੰਦੀਆਂ ਅਤੇ ਆਵਾਜਾਈ ਸੇਵਾਵਾਂ ਉੱਤੇ ਰੋਕ ਲੱਗੀ ਹੋਣ ਕਾਰਨ ਪ੍ਰਵਾਸੀ ਆਪਣੇ ਦੇਸ਼ ਵਾਪਸ ਨਹੀਂ ਆ ਸਕਦੇ। 2019 ਵਿਚ ਲਗਭਗ 272 ਮਿਲੀਅਨ ਅੰਤਰਰਾਸ਼ਟਰੀ ਪ੍ਰਵਾਸੀ ਸਨ।
ਵਿਸ਼ਵ ਬੈਂਕ ਨੇ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਹਤ ਪੇਸ਼ੇਵਰਾਂ ਦੀ ਵਿਸ਼ਵਵਿਆਪੀ ਘਾਟ ਅਤੇ ਡਾਕਟਰੀ ਸਿਖਲਾਈ ਵਿੱਚ ਵਿਸ਼ਵਵਿਆਪੀ ਸਹਿਯੋਗ ਤੇ ਲੰਮੇ ਸਮੇਂ ਦੇ ਨਿਵੇਸ਼ ਦੀ ਫੌਰੀ ਲੋੜ ਨੂੰ ਉਜਾਗਰ ਕੀਤਾ ਹੈ।
ਇਹ ਵੀ ਪੜ੍ਹੋ: ਸ਼ਮਸ਼ਾਨ ਘਾਟ 'ਚ ਰੁਲ ਰਹੀਆਂ ਅਸਥੀਆਂ, ਕਦੋਂ ਮਿਲੇਗੀ ਮੁਕਤੀ ?