ETV Bharat / bharat

ਮੁੰਬਈ ਦੇ ਧਾਰਾਵੀ 'ਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਵਿਸ਼ਵ ਬੈਂਕ ਨੇ ਕੀਤੀ ਸ਼ਲਾਘਾ

ਮੁੰਬਈ ਦੇ ਧਾਰਾਵੀ 'ਚ ਕੋਰੋਨਾ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੀ ਵਿਸ਼ਵ ਬੈਂਕ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉੱਥੇ ਤਕਰੀਬਨ ਸਾਢੇ ਛੇ ਲੱਖ ਲੋਕ ਰਹਿੰਦੇ ਹਨ। ਮੁੰਬਈ 'ਚ ਪਹਿਲਾ ਕੇਸ 11 ਮਾਰਚ ਨੂੰ ਆਇਆ ਸੀ ਤੇ ਤਿੰਨ ਹਫਤਿਆਂ ਬਾਅਦ 1 ਅਪ੍ਰੈਲ ਨੂੰ ਧਾਰਾਵੀ 'ਚ ਪਹਿਲਾ ਕੇਸ ਆਇਆ ਸੀ।

author img

By

Published : Oct 7, 2020, 8:06 PM IST

ਮੁੰਬਈ ਦੇ ਧਾਰਾਵੀ 'ਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਵਿਸ਼ਵ ਬੈਂਕ ਨੇ ਕੀਤੀ ਸ਼ਲਾਘਾ
ਮੁੰਬਈ ਦੇ ਧਾਰਾਵੀ 'ਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਵਿਸ਼ਵ ਬੈਂਕ ਨੇ ਕੀਤੀ ਸ਼ਲਾਘਾ

ਵਸ਼ਿੰਗਟਨ: ਮੁੰਬਈ ਦੇ ਧਾਰਾਵੀ 'ਚ ਕੋਰੋਨਾ 'ਤੇ ਥਮ੍ਹ ਪਾਉਣ ਦੀ ਕੋਸ਼ਿਸ਼ ਦੀ ਵਿਸ਼ਵ ਬੈਂਕ ਵੱਲੋਂ ਸ਼ਲਾਘਾ ਕੀਤੀ ਗਈ ਤੇ ਕਿਹਾ ਕਿ ਇਹ ਕਾਮਯਾਬੀ ਸੱਮਸਿਆ ਦੇ ਹੱਲ ਕੱਢਣ ਨਾਲ, ਸਾਮਾਜਿਕ ਸਤਰ 'ਤੇ ਸਾਥ ਤੇ ਦ੍ਰਿੜਤਾ ਕਰਕੇ ਮਿਲੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਸਥਿਤ ਧਾਰਾਵੀ, ਵਿਸ਼ਵ ਦੇ ਸਭ ਤੋਂ ਵੱਡੀ ਝੁੱਗੀ-ਝੋਪੜੀ ਦੇ ਇਲਾਕਿਆਂ 'ਚੋਂ ਇੱਕ ਹੈ ਤੇ ਉੱਥੇ ਤਕਰੀਬਨ ਸਾਢੇ ਛੇ ਲੱਖ ਲੋਕ ਰਹਿੰਦੇ ਹਨ। ਮੁੰਬਈ 'ਚ ਪਹਿਲਾ ਕੇਸ 11 ਮਾਰਚ ਨੂੰ ਆਇਆ ਸੀ ਤੇ ਤਿੰਨ ਹਫਤਿਆਂ ਬਾਅਦ 1 ਅਪ੍ਰੈਲ ਨੂੰ ਧਾਰਾਵੀ 'ਚ ਪਹਿਲਾ ਕੇਸ ਆਇਆ ਸੀ।

ਵਿਸ਼ਵ ਬੈਂਕ ਨੇ ਆਪਣੀ "ਗਰੀਬੀ ਤੇ ਖੁਸ਼ਹਾਲੀ ਰਿਪੋਰਟ" 'ਚ ਕਿਹਾ ਕਿ ਮਈ 'ਚ ਕੇਸਾਂ ਦੀ ਗਿਣਤੀ ਸਭ ਤੋਂ ਵੱਧ ਸੀ ਤੇ ਤਿੰਨ ਮਹੀਨੇ ਤੱਕ ਇਸ ਦੀ ਗਿਣਤੀ 20% ਤੱਕ ਘੱਟ ਗਈ। ਮੁੰਬਈ ਨਗਰ ਦੇ ਅਧਿਕਾਰੀਆਂ ਨੇ ਧਾਰਾਵੀ 'ਚ ਬੁਖਾਰ ਤੇ ਆਕਸੀਜਨ ਦੇ ਸਤਰ 'ਚ ਕਮੀ ਵਾਲੇ ਮਰੀਜਾਂ ਦੀ ਵੱਡੇ ਪੱਧਰ 'ਤੇ ਜਾਂਚ ਦੀ ਰਣਨੀਤੀ ਦੇ ਤਹਿਤ ਭਾਈਚਾਰਕ ਲੋਕਾਂ ਨੂੰ ਸ਼ਾਮਿਲ ਕੀਤਾ। ਨਿਜੀ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਤਾਂ ਜੋ ਵਾਇਰਸ ਨੂੰ ਤੇਜੀ ਤੋਂ ਫੈਲਣ ਲਈ ਰੋਕਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.