ਬਰ੍ਹਮਪੁਰ: ਓਡੀਸ਼ਾ ਦੇ ਬਰ੍ਹਮਪੁਰ 'ਚ ਇੱਕ 75 ਸਾਲਾਂ ਔਰਤ ਦੀਆਂ ਹੱਥਾਂ-ਪੈਰਾਂ ਦੀਆਂ 31 ਉਂਗਲਾ ਹਨ। ਇਸ ਦੇ ਲਈ ਉਨ੍ਹਾਂ ਦਾ ਨਾਂਅ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਦਰਜ ਕੀਤਾ ਗਿਆ ਹੈ।
ਪੈਰਾਂ ਦੀਆਂ 19 ਤੇ ਹੱਥਾਂ ਦੀਆਂ 12 ਉਂਗਲਾਂ ਵਾਲੀ ਇਸ ਬਜ਼ੁਰਗ ਔਰਤ ਦਾ ਨਾਂਅ ਨਾਇਕ ਕੁਮਾਰੀ ਹੈ। ਉਸ ਦੀ ਜ਼ਿਆਦਾ ਉਂਗਲਾਂ ਕਾਰਨ ਲੋਕ ਉਸ ਨੂੰ ਚੁੜੈਲ ਸਮਝਦੇ ਸਨ ਤੇ ਉਸ ਨਾਲ ਗੱਲ ਵੀ ਨਹੀਂ ਕਰਦੇ ਸਨ। ਇਥੋਂ ਤੱਕ ਕਿ ਉਸ ਨੂੰ ਪਿੰਡ ਤੋਂ ਬਾਹਰ ਭੇਜ ਦਿੱਤਾ ਗਿਆ।
ਨਾਇਕ ਕੁਮਾਰੀ ਪਿੰਡ ਤੋਂ ਬਾਹਰ ਇੱਕ ਝੌਂਪੜੀ 'ਚ ਰਹਿੰਦੀ ਹੈ। ਗਰੀਬ ਹੋਣ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕੀ। ਪਰਿਵਾਰ ਦੇ ਲੋਕ ਵੀ ਉਸ ਨੂੰ ਛੱਡ ਕੇ ਜਾ ਚੁੱਕੇ ਹਨ।
ਦਰਅਸਲ, ਨਾਇਕ ਕੁਮਾਰੀ ਨੂੰ ਪਾਲੀਡੈਕਟਿਲੀ ਨਾਂਅ ਦੀ ਬੀਮਾਰੀ ਹੈ। ਇਹ ਬੀਮਾਰੀ 5 ਹਜ਼ਾਰ ਲੋਕਾਂ 'ਚੋਂ ਕਿਸੇ ਇੱਕ ਵਿਅਕਤੀ ਨੂੰ ਹੁੰਦੀ ਹੈ ਪਰ ਇੰਨੀਆਂ ਜ਼ਿਆਦਾ ਉਂਗਲਾਂ ਹੋਣਾ ਥੋੜ੍ਹਾ ਅਸਧਾਰਣ ਹੈ।
ਗਿੰਨੀਜ਼ ਬੁੱਕ 'ਚ ਨਾਂਅ ਆਉਣ ਤੋਂ ਬਾਅਦ ਨਾਇਕ ਕੁਮਾਰੀ ਦਾ ਜੀਵਨ ਸੁਧਰਣ ਦੀ ਉਮੀਦ ਹੈ। ਸਰਕਾਰ ਅਤੇ ਗੈਰ ਸਰਕਾਰੀ ਸੰਸਥਾਵਾਂ ਉਸ ਦੀਆਂ ਮਦਦ ਲਈ ਅੱਗੇ ਆ ਰਹੀਆਂ ਹਨ।