ਅਮਰਾਵਤੀ: ਸੂਬੇ ਵਿੱਚ 15 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਕੋਵਿਡ-19 ਪੀੜਤਾਂ ਦੀ ਗਿਣਤੀ 420 ਤੱਕ ਪਹੁੰਚ ਗਈ ਹੈ। ਰਾਜ ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਇਹ ਨਤੀਜੇ ਸ਼ਨੀਵਾਰ ਰਾਤ 9 ਵਜੇ ਅਤੇ ਐਤਵਾਰ ਨੂੰ ਸ਼ਾਮ 6 ਵਜੇ ਦੇ ਵਿਚਕਾਰ ਕਰਵਾਏ ਗਏ ਟੈਸਟਾਂ ਤੋਂ ਸਾਹਮਏ ਆਏ ਹਨ।
ਐਤਵਾਰ ਸ਼ਾਮ ਨੂੰ ਗੁੰਟੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 11 ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ। ਨੈਲੌਰ ਤੋਂ 4 ਮਾਮਲੇ ਸਾਹਮਣੇ ਆਏ ਅਤੇ 2 ਮਾਮਲੇ ਕੁਰਨੂਲ ਤੋਂ ਸਾਹਮਣੇ ਆਏ, ਜਦ ਕਿ ਚੱਟੂਰ ਅਤੇ ਕੜੱਪਾ ਜ਼ਿਲ੍ਹਿਆਂ ਵਿਚ ਇਕ-ਇਕ ਮਾਮਲੇ ਦਰਜ ਕੀਤਾ ਗਿਆ।
ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਇੱਕ ਹੋਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਸੂਬੇ ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ 10 ਅਪ੍ਰੈਲ ਨੂੰ ਗੁੰਟੂਰ ਜ਼ਿਲ੍ਹੇ ਵਿੱਚ ਇੱਕ 52 ਸਾਲਾ ਮਰੀਜ਼ ਦੀ ਮੌਤ ਹੋ ਗਈ ਸੀ। ਹਸਪਤਾਲਾਂ ਵਿੱਚੋਂ 12 ਵਿਅਕਤੀਆਂ ਦੇ ਠੀਕ ਹੋਣ ਅਤੇ ਛੁੱਟੀ ਹੋਣ ਦੀ ਖ਼ਬਰ ਮਿਲੀ ਹੈ।
ਪਿਛਲੇ ਹਫਤੇ ਦੇ ਅੰਕੜਿਆਂ ਨਾਲ ਇਸ ਹਫਤੇ ਦੇ ਅੰਤ ਦੀ ਤੁਲਨਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਂਧਰਾ ਪ੍ਰਦੇਸ਼ ਵਿਚ ਹਫਤੇ ਦੇ ਦੌਰਾਨ COVID-19 ਮਾਮਲਿਆਂ ਵਿਚ 66 ਫੀਸਦੀ ਵਾਧਾ ਹੋਇਆ ਹੈ। 5 ਅਪ੍ਰੈਲ ਨੂੰ ਸੂਬੇ ਵਿੱਚ ਕੋਰੋਨਾ ਦੇ 252 ਮਾਮਲੇ ਸਾਹਮਣੇ ਆਏ, ਸੀ ਜਦ ਕਿ 12 ਅਪ੍ਰੈਲ ਤੱਕ ਇਹ ਆਂਕੜਾ 420 ਤੱਕ ਪਹੁੰਚ ਗਿਆ ਹੈ।