ਚੰਡੀਗੜ੍ਹ: ਆਜ਼ਾਦੀ ਦਿਵਸ 'ਤੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਕੁਆਡਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਦਿੱਤਾ ਜਾਵੇਗਾ।
ਅਭਿਨੰਦਨ ਨੇ ਮਿਗ -21 ਬਾਈਸਨ ਤੋਂ ਪਾਕਿਸਤਾਨ ਦੇ ਐੱਫ -16 ਜਹਾਜ਼ ਦਾ ਪਿੱਛਾ ਕਰਨ ਤੋਂ ਬਾਅਦ 27 ਫ਼ਰਵਰੀ ਨੂੰ ਇੱਕ ਜਹਾਜ਼ 'ਤੇ ਹਮਲਾ ਕੀਤਾ ਸੀ। ਬਾਅਦ ਵਿੱਚ, ਉਸ ਦਾ ਜਹਾਜ਼ ਇੱਕ ਮਿਸਾਈਲ ਦਾ ਨਿਸ਼ਾਨਾ ਬਣ ਗਿਆ, ਇਸ ਦੇ ਨਸ਼ਟ ਹੋਣ ਤੋਂ ਪਹਿਲਾਂ, ਉਹ ਜਹਾਜ਼ ਵਿਚੋਂ ਬਾਹਰ ਆ ਗਿਆ ਤੇ ਫਿਰ ਪੀਓਕੇ ਵਿੱਚ ਫ਼ਸ ਗਿਆ। ਹਾਲਾਂਕਿ ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੂੰ ਅਭਿਨੰਦਨ ਨੂੰ ਛੱਡਣਾ ਪਿਆ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਭਿਨੰਦਨ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਲਗਭਗ 60 ਘੰਟਿਆਂ ਬਾਅਦ ਉਸ ਨੂੰ ਵਾਹਗਾ ਸਰਹੱਦ 'ਤੇ ਭਾਰਤ ਵਾਪਸ ਭੇਜ ਦਿੱਤਾ ਗਿਆ।
ਵੀਰ ਚੱਕਰ ਭਾਰਤ ਵਿੱਚ ਯੁੱਧ ਦੇ ਸਮੇਂ ਦਿੱਤਾ ਜਾਂਦਾ ਤੀਜਾ ਸਭ ਤੋਂ ਵੱਡਾ ਸਨਮਾਨ ਹੈ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ, ਜਿਸ ਨੇ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨੀ ਐੱਫ -16 ਜਹਾਜ਼ ਨੂੰ ਗੋਲੀ ਮਾਰੀ ਸੀ, ਇੱਕ ਵਾਰ ਫਿਰ ਮਿਗ -21 ਲੜਾਕੂ ਜਹਾਜ਼ ਉਡਾਉਂਦੇ ਦਿਖਾਈ ਦੇਣਗੇ। ਮੈਡੀਕਲ ਬੋਰਡ ਨੇ ਉਨ੍ਹਾਂ ਨੂੰ ਉਡਾਣ ਡਿਊਟੀ 'ਤੇ ਵਾਪਸ ਜਾਣ ਦੀ ਅਗਿਆ ਦੇ ਦਿੱਤੀ। ਆਈਏਐਫ ਬੈਂਗਲੁਰੂ ਦੇ ਇੰਸਟੀਚਿਊਟ ਆਫ਼ ਏਰੋਸਪੇਸ ਮੈਡੀਸਨ ਨੇ ਅਭਿਨੰਦਨ ਨੂੰ ਇੱਕ ਵਾਰ ਫਿਰ ਫਾਈਟਰ ਜੈੱਟ ਦੇ ਕਾਕਪਿਟ ਵਿੱਚ ਬੈਠਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਅਭਿਨੰਦਨ ਦਾ ਡਾਕਟਰੀ ਤੰਦਰੁਸਤੀ ਟੈਸਟ ਕਰਵਾਇਆ ਗਿਆ, ਜਿਸ ਵਿੱਚ ਉਹ ਪਾਸ ਹੋ ਗਏ। ਜਾਣਕਾਰੀ ਅਨੁਸਾਰ ਅਭਿਨੰਦਨ ਅਗਲੇ ਦੋ ਹਫ਼ਤਿਆਂ 'ਚ ਲੜਾਕੂ ਜਹਾਜ਼ ਮਿਗ -21 ਵਿੱਚ ਉਡਾਣ ਭਰਨਾ ਸ਼ੁਰੂ ਕਰ ਸਕਦੇ ਹਨ। ਦੱਸ ਦੇਈਏ ਕਿ, ਅਭਿਨੰਦਨ ਨੂੰ ਪਾਕਿਸਤਾਨੀ ਸਰਹੱਦ ਵਿੱਚ ਕੈਦ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਹਵਾਈ ਫੌਜ ਦੁਆਰਾ ਉਸ ਦੀ ਉਡਾਣ ਡਿਊਟੀ 'ਤੇ ਪਾਬੰਦੀ ਲੱਗਾ ਦਿੱਤੀ ਗਈ ਸੀ।