ETV Bharat / bharat

ਜੱਚਾ-ਬੱਚਾ ਦੋਵਾਂ ਨੂੰ ਰੋਗ ਮੁਕਤ ਰੱਖਦਾ ਹੈ ਮਾਂ ਦਾ ਦੁੱਧ

ਅਗਤਸ ਮਹੀਨੇ ਦਾ ਪਹਿਲਾ ਹਫ਼ਤਾ 'ਵਿਸ਼ਵ ਬ੍ਰੇਸਟ ਫੀਡਿੰਗ ਡੇ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਜੱਚਾ-ਬੱਚਾ ਦੋਵਾਂ ਨੂੰ ਰੋਗ ਮੁਕਤ ਰੱਖਦਾ ਹੈ ਮਾਂ ਦਾ ਦੁੱਧ
ਤਸਵੀਰ
author img

By

Published : Aug 1, 2020, 9:32 PM IST

ਮਾਂ ਦਾ ਦੁੱਧ ਬੱਚੇ ਲਈ ਅਮ੍ਰਿਤ ਦੇ ਬਰਾਬਰ ਹੁੰਦਾ ਹੈ। ਬੱਚਿਆਂ ਦੇ ਲਈ ਸੰਪੂਰਨ ਆਹਾਰ ਮੰਨਿਆ ਜਾਣ ਵਾਲਾ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਦੇ ਸ਼ਰੀਰ ਦੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਪੂਰਾ ਕਰਦਾ ਹੈ ਬਲਕਿ ਮਾਂ ਨੂੰ ਵੀ ਕਈ ਗੰਭੀਰ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਹਰ ਸਾਲ 1 ਤੋਂ 7 ਅਗਸਤ ਨੂੰ 'ਵਿਸ਼ਵ ਬ੍ਰੇਸਟ ਫੀਡਿੰਗ ਡੇ' ਮਨਾਇਆ ਜਾਂਦਾ ਹੈ।

ਬੱਚੇ ਲਈ ਬ੍ਰੇਸਟ ਫੀਡਿੰਗ ਮਾਂ ਤੇ ਬੱਚੇ ਦੀ ਸਿਹਤ ਦੇ ਲਈ ਫਾਇਦੇਮੰਦ ਹੈ। ਇਸ ਬਾਰੇ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਮੁੰਬਈ ਦੇ ਮਸ਼ਹੂਰ ਗਾਇਨਾਕੋਲੋਜੀਸਟ ਤੇ ਓਬਸੈਟੈਟ੍ਰਿਸ਼ੀਅਨ ਡਾਕਟਰ ਰਾਜਸ਼੍ਰੀ ਕਟਕੇ (ਐਮ ਡੀ ਓਬੀਜੀਵਾਯ, ਪੂਰਵੀ ਸੁਪ੍ਰੀਟੇਨਡੇਂਟ ਸੀਏਐਮਏ ਤੇ ਅਲਬੈਸਲ ਹਸਪਤਾਲ) ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ ਨੂੰ ਇਸ ਦੌਰਾਨ ਸਾਰੇ ਪੋਸ਼ਕ ਤੱਤ ਮਾਂ ਦੇ ਦੁੱਧ ਤੋਂ ਹੀ ਮਿਲਦੇ ਹਨ।

ਜਿਨ੍ਹਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਮਾਂ ਦਾ ਦੁੱਧ ਮਿਲਦਾ ਹੈ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਵਿੱਚ ਘੱਟ ਬਿਮਾਰ ਹੁੰਦੇ ਹਨ। ਇਹੀ ਨਹੀਂ ਜੇਕਰ ਬੱਚਾ ਮਾਂ ਦਾ ਦੁੱਧ ਪੀ ਰਿਹਾ ਹੈ ਤਾਂ ਉਸ ਨੂੰ 6 ਮਹੀਨੇ ਤੱਕ ਪਾਣੀ ਪਿਆਉਣ ਦੀ ਵੀ ਜ਼ਰੂਰਤ ਨਹੀਂ ਹੈ।

ਡਾ. ਕਟਕੇ ਦੱਸਦੀ ਹੈ ਕਿ ਮਾਂ ਦਾ ਦੁੱਧ ਪੀਣ ਨਾਲ ਬੱਚਿਆਂ ਨੂੰ ਸਾਂਹ ਸੰਬੰਧੀ ਰੋਗਾਂ, ਕੰਨ ਦੇ ਰੋਗਾਂ ਸਮੇਤ ਹੋਰ ਕਈ ਕਿਸਮਾਂ ਦਾ ਲਾਗ, ਖੂਨ ਅਤੇ ਪੇਟ ਦੇ ਨਾਲ ਜੁੜੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ। ਛਾਤੀ ਦਾ ਦੁੱਧ ਪਿਆਉਣ ਵਾਲੀ ਮਾਂ ਅਤੇ ਬੱਚਿਆਂ ਦੇ ਵਿਚਕਾਰ ਭਾਵਨਾਤਮਕ ਰੁੱਖ ਵੀ ਮਜ਼ਬੂਤ ਹੁੰਦੇ ਹਨ। ਇੱਕ ਪਾਸੇ ਜਿੱਥੇ ਬੱਚਿਆਂ ਦੀ ਛਾਤੀ ਦਾ ਦੁੱਧ ਪੀਣ ਵਾਲੇ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ ਉੱਥੇ ਹੀ ਮਾਂਵਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ, ਛਾਤੀ ਦਾ ਕੈਂਸਰ ਤੇ ਕਈ ਹੋਰ ਤਰ੍ਹਾਂ ਦੇ ਰੋਗਾਂ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।

ਬੱਚਿਆਂ ਨੂੰ ਕਿੰਨਾ ਦੁੱਧ ਪਿਲਾਣਾ ਚਾਹੀਦਾ ਹੈ

ਜਨਮ ਤੋਂ ਲੈ ਕੇ 6 ਮਹੀਨਿਆਂ ਤੱਕ ਬੱਚੇ ਨੂੰ ਹਰ ਢੇਡ ਘੰਟੇ ਤੋਂ ਤਿੰਨ ਘੰਟਿਆਂ ਦੇ ਅੰਦਰ ਦੁੱਧ ਪਿਆਉਂਦੇ ਰਹਿਣਾ ਚਾਹੀਦਾ ਹੈ। ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਜਿਨੀ ਜ਼ਰੂਰਤ ਉਨ੍ਹਾਂ ਦੁੱਧ। ਛੇ ਮਹੀਨਿਆਂ ਤੱਕ ਬੱਚੇ ਦੇ ਪਾਣੀ ਦੇ ਗ੍ਰਾਇਪ ਵਾਟਰ ਜਾਂ ਰੋਟੀ ਦੀ ਜ਼ਰੂਰਤ ਨਹੀਂ ਹੈ। ਬੱਚੇ ਦਾ ਢਿੱਡ ਜੇਕਰ ਚੰਗੀ ਤਰ੍ਹਾਂ ਤਾਂ ਹੀ ਉਹ ਘੱਟ ਰੋਏਗਾ ਤੇ ਆਰਾਮ ਨਾਲ ਨੀਂਦ ਪੂਰੀ ਕਰ ਸਕੇਗਾ। ਜੇਕਰ ਉਸ ਤੋਂ ਬਾਅਦ ਵੀ ਬੱਚਾ ਰੋਂਦਾ ਹੈ ਤਾਂ ਇਸ ਦਾ ਮਤਲਬ ਬੱਚੇ ਦਾ ਢਿੱਡ ਮਾਂ ਦੇ ਦੁੱਧ ਨਾਲ ਨਹੀਂ ਭਰ ਪਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.