ਨਵੀਂ ਦਿੱਲੀ: ਜੇਕਰ ਤੁਸੀ ਵ੍ਹਾਟਸਐੱਪ ਇਤੇਮਾਲ ਕਰਦੇ ਹੋ ਤਾਂ ਇਸ ਖ਼ਬਰ 'ਤੇ ਤੁਹਾਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਹੈ। ਵ੍ਹਾਟਸਐੱਪ 'ਚ ਇੱਕ ਵੱਡੀ ਗ਼ੜਬੜੀ ਸਾਹਮਣੇ ਆਈ ਹੈ ਅਤੇ ਇੱਕ ਫ਼ੋਨ ਕਾਲ ਰਾਹੀਂ ਵ੍ਹਾਟਸਐੱਪ ਨੂੰ ਹੈਕ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਵ੍ਹਾਟਸਐੱਪ 'ਤੇ ਇੱਕ ਕਾਲ ਰਾਹੀਂ ਯੂਜ਼ਰ ਦੇ ਫ਼ੋਨ ਦਾ ਕੈਮਰਾ ਅਤੇ ਮਾਇਕ ਹੈਕ ਕਰ ਲਿਆ ਗਿਆ ਅਤੇ ਈ-ਮੇਲ, ਮੈਸੇਜ਼ ਤੋਂ ਲੈ ਕੇ ਲੋਕੇਸ਼ਨ ਤੱਕ ਦੀ ਜਾਣਕਾਰੀ ਲਈ ਗਈ ਹੈ। ਇਹ ਸਾਫ਼ਟਵੇਅਰ ਸਿਰਫ਼ ਐਨਡ੍ਰਾਇਡ ਹੀ ਨਹੀਂ ਸਗੋ ਐੱਪਲ ਵਰਗੇ ਸਮਾਰਟ ਫ਼ੋਨ ਨੂੰ ਵੀ ਇਹ ਸਾਫ਼ਟਵੇਅਰ ਹੈਕ ਕਰ ਰਿਹਾ ਹੈ। ਹਲਾਂਕਿ, ਵ੍ਹਾਸਟਐੱਪ ਨੇ ਇਸ ਗੜਬੜੀ ਨੂੰ ਹੁਣ ਠੀਕ ਕਰ ਦਿੱਤਾ ਹੈ ਅਤੇ ਵ੍ਹਾਟਸਐੱਪ ਨੂੰ ਅਪਡੇਟ ਕਰਕੇ ਇਸ ਮੁਸੀਬਤ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਐੱਪ ਅਪਡੇਟ ਕਰਨ ਲਈ ਆਖਿਆ ਹੈ।
ਫਾਈਨੈਂਸ਼ਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਇਹ ਇੱਕ ਬਗ ਸੀ ਜੋ ਵ੍ਹਾਟਸਐੱਪ ਦੇ ਆਡੀਓ ਫ਼ੀਚਰ 'ਚ ਆਇਆ ਸੀ। ਵ੍ਹਾੱਟਸਐੱਪ ਦਾ ਕਹਿਣਾ ਹੈ ਕਿ ਇਸ ਗੜਬੜੀ ਦਾ ਪਤਾ ਲਗਦਿਆਂ ਹੀ ਇਸ ਨੂੰ ਠੀਕ ਕਰ ਦਿੱਤਾ ਗਿਆ ਸੀ ਅਤੇ ਹੁਣ ਗ੍ਰਾਹਕ ਨੂੰ ਸਿਰਫ਼ ਆਪਣਾ ਐੱਪ ਅਪਡੇਟ ਕਰਨਾ ਹੈ।