ETV Bharat / bharat

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤਿਹਾੜ ਜੇਲ੍ਹ ਦੇ ਸਿੱਖ ਕਰਮਚਾਰੀਆਂ ਦਾ ਕੀ ਹੋਇਆ ? - ਬਲੈਕ ਵਾਰੰਟ

1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤਿਹਾੜ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਟਾ ਦਿੱਤਾ ਤਾਂ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਦੰਗੇ ਨਾ ਭੜਕ ਸਕਣ।

ਬਲੈਕ ਵਾਰੰਟ
ਬਲੈਕ ਵਾਰੰਟ
author img

By

Published : Nov 26, 2019, 6:42 PM IST

ਨਵੀਂ ਦਿੱਲੀ: ਇਹ ਗੱਲ ਹੈ ਅਕਤੂਬਰ-ਨਵੰਬਰ 1984 ਦੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਹਾਹਾਕਾਰ ਮਚ ਗਿਆ ਸੀ। ਇੰਦਰਾ ਗਾਂਧੀ ਦਾ ਕਤਲ ਦਿੱਲੀ ਪੁਲਿਸ ਦੇ ਸਿੱਖ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀ। ਇਸ ਕਤਲ ਤੋਂ ਬਾਅਦ ਗੁੱਸੇ ਵਿੱਚ ਭੀੜ ਨੇ ਸਿੱਖ ਵਰਗ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਸਿੱਟੇ ਵਜੋਂ ਰਾਜਧਾਨੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਕਤਲੇਆਮ ਹੋਇਆ।

ਦੇਖਦੇ ਹੀ ਦੇਖਦੇ ਇਹ ਗੱਲ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਕੰਨਾਂ ਤੱਕ ਵੀ ਪਹੁੰਚ ਗਈ। ਤਿਹਾੜ ਜੇਲ੍ਹ ਰਾਜਧਾਨੀ ਦੇ ਬਾਕੀ ਤਮਾਮ ਇਲਾਕਿਆਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੈ, ਇਸ ਲਈ ਜੇਲ੍ਹ ਪ੍ਰਸ਼ਾਸਨ ਨੇ ਮੀਟਿੰਗ ਬੁਲਾਈ। ਬੈਠਕ ਵਿੱਚ ਤੈਅ ਹੋਇਆ ਕਿ ਜੇਲ੍ਹ ਵਿੱਚ ਕਿਸੇ ਤਰ੍ਹਾਂ ਦੇ ਦੰਗੇ ਫੈਲ ਗਏ ਤਾਂ ਹਲਾਤ ਬੇਕਾਬੂ ਹੁੰਦੇ ਟਾਇਮ ਨਹੀਂ ਲੱਗੇਗਾ। ਮੀਟਿੰਗ ਤੋਂ ਬਾਅਦ ਤਿਹਾੜ ਜੇਲ੍ਹ ਦੀ ਸੁਰੱਖਿਆ ਵਿੱਚ ਤੈਨਾਤ ਸਿੱਖ ਜੇਲ੍ਹ ਅਧਿਕਾਰੀਆਂ ਨੂੰ ਤੁਰੰਤ ਉੱਥੋਂ ਹਟਾ ਦਿੱਤਾ ਗਿਆ।

ਤਿਹਾੜ ਜੇਲ੍ਹ ਦੇ ਏਐਸਪੀ(ਜੇਲ੍ਹ) ਸੁਨੀਲ ਗੁਪਤਾ ਨੇ ਆਪਣੀ ਜ਼ਿੰਦਗੀ ਤੇ 'ਬਲੈਕ ਵਾਰੰਟ' ਨਾਂਅ ਦੀ ਕਿਤਾਬ ਲਿਖੀ ਹੈ ਜਿਹੜੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਹੈ। ਸੁਨੀਲ ਗੁਪਤਾ ਨੇ ਆਈਏਐਨਐਸ ਨੂੰ ਕਿਹਾ, 'ਹੱਦ ਤਾਂ ਓਦੋਂ ਹੋ ਗਈ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੇਲ੍ਹ ਵਿੱਚ ਇਹ ਗੱਲ ਪਹੁੰਚੀ ਕਿ ਸਿੱਖ ਅੱਤਵਾਦੀਆਂ ਦੇ ਡਰ ਤੋਂ ਸਰਕਾਰ ਵਿੱਚ ਖ਼ੌਫ ਹੈ। ਇਸ ਤੋਂ ਬਾਅਦ ਖ਼ਤਰਨਾਕ ਕੈਦੀਆਂ ਨੇ ਜੇਲ੍ਹ ਵਿੱਚ ਪੱਗ ਪਾਉਂਣੀ ਸ਼ੁਰੂ ਕਰ ਦਿੱਤੀ ਤਾਂਕਿ ਜੇਲ੍ਹ ਪ੍ਰਸ਼ਾਸਨ ਨੂੰ ਉਹ ਡਰਾ ਕੇ ਕਾਬੂ ਰੱਖ ਸਕਣ। ਅੱਜ ਐਨੇ ਸਾਲਾਂ ਬਾਅਦ ਜਦੋਂ ਇਹ ਚੇਤੇ ਆਉਂਦਾ ਤਾਂ ਹਾਸਾ ਆ ਜਾਂਦਾ ਹੈ।'

ਮੰਗਲਵਾਲ ਨੂੰ ਲੋਕਾਂ ਦੇ ਕਚਿਹਰੀ ਵਿੱਚ ਪੇਸ਼ ਹੋਣ ਵਾਲੀ ਕਿਤਾਬ ਬਲੈਕ ਵਾਰੰਟ ਵਿੱਚ ਇਸ ਦਾ ਸਾਫ-ਸਾਫ ਖ਼ੁਲਾਸਾ ਕੀਤਾ ਗਿਆ ਹੈ। ਗੁਪਤਾ ਨੇ ਕਿਹਾ, 'ਦਰਅਸਲ ਬਲੈਕ ਵਾਰੰਟ ਮੇਰੀ ਅੱਖਾਂ ਵੇਖੀ ਅਤੇ ਕੰਨਾ ਰਾਹੀਂ ਸੁਣੀ ਹਕੀਕਤ ਹੈ, ਨਾ ਕਿ ਮਿਰਚ ਮਸਾਲਾ ਲਾ ਕੇ ਲਿਖੀ ਗਈ ਕਿਤਾਬ। ਬਲੈਕ ਵਾਰੰਟ ਵਿੱਚ ਮੈਂ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, 35 ਸਾਲ ਦੀ ਜੇਲ੍ਹ ਨੌਕਰੀ ਵਿੱਚ ਮੈਂ ਜਿਸ ਦੇ ਬੇਹੱਦ ਕਰੀਬ ਰਿਹਾਂ ਹਾਂ।'

ਬਲੈਕ ਵਾਰੰਟ ਵਿੱਚ ਇੱਕ ਜਗ੍ਹਾ ਤੇ ਲਿਖਿਆ ਗਿਆ ਹੈ, '1980 ਦੇ ਦਹਾਕੇ ਵਿੱਚ ਤਿਹਾੜ ਜੇਲ੍ਹ ਦੇ ਕੈਦੀਆਂ ਦੀ ਸਿਹਤ ਦਾ ਹਾਲ ਰਵਾ ਦੇਣ ਵਾਲੇ ਸੀ। ਹਜ਼ਾਰਾਂ ਕੈਦੀਆਂ ਲਈ ਬੱਸ 10ਕੁ ਡਾਕਟਰ ਸਨ। ਕਿਰਨ ਬੇਦੀ ਨੇ ਜਿਵੇਂ ਹੀ ਆਈਜੀ ਵਜੋਂ ਜੇਲ੍ਹ ਦਾ ਪ੍ਰਬੰਧ ਸਾਂਭਿਆ, ਉਨ੍ਹਾਂ ਉਸੇ ਵੇਲੇ ਜੇਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੈਦੀਆਂ ਦੀ ਦੇਖਭਾਲ ਲਈ ਬਾਹਰ ਤੋਂ ਨਿੱਜੀ ਡਾਕਟਰਾਂ ਨੂੰ ਬੁਲਾਇਆ ਤਾਂਕਿ ਜੇਲ੍ਹ ਦੇ ਰੁਪਏ ਭਾਂਵੇ ਹੀ ਖ਼ਰਚ ਹੋ ਜਾਣ ਪਰ ਕੈਦੀਆਂ ਨੂੰ ਬਿਹਤਰ ਸਿਹਤ ਸੁਵਿਧਾਵਾ ਤਾਂ ਘੱਟੋ-ਘੱਟ ਮਿਲਣੀਆਂ ਚਾਹੀਦੀਆਂ ਹਨ। ਇਸ ਯਾਦਗਾਰ ਕਦਮ ਲਈ ਕਿਰਨ ਬੇਦੀ ਨੂੰ ਜੇਲ੍ਹ ਦਾ ਸਟਾਫ ਅਤੇ ਉੱਥੇ ਮੌਜੂਦ ਅਪਰਾਧੀ ਵੀ ਯਾਦ ਕਰ ਰਹੇ ਹਨ।'

ਰੋਲੀ ਪਬਲੀਕੇਸ਼ਨ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਬਲੈਕ ਵਾਰੰਟ ਵਿੱਚ ਆਈਏਐਨਐਸ ਨੇ ਜੋ ਵੇਖਿਆ ਅਤੇ ਪੜ੍ਹਿਆ ਉਸ ਦੇ ਮੁਤਾਬਕ, '1970-71 ਦੇ ਆਸਪਾਸ ਦਾ ਤਿਹਾੜ ਜੇਲ੍ਹ ਵਿੱਚ ਇੱਕ ਅਜਿਹਾ ਸਜ਼ਾਯਾਫ਼ਤਾ ਮੁਜ਼ਰਿਮ ਮਿਲਿਆ ਜਿਸ ਨੂੰ ਫਾਂਸੀ ਨੂੰ ਸਜ਼ਾ ਮਿਲੀ ਹੋਈ ਸੀ। ਉਹ ਉਸ ਵੇਲੇ ਦਿੱਲੀ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਦਾ ਦੋਸ਼ੀ ਸੀ। ਉਸ ਮੁਜ਼ਰਮ ਨੇ ਦਿਨ ਦਿਹਾੜੇ ਸੁਰੱਖਿਆ ਕਰਮਚਾਰੀ ਦਾ ਕਤਲ ਕਰ ਕੇ ਸੈਂਟਰਲ ਬੈਂਕ ਤੋਂ ਲੱਖਾ ਰੁਪਏ ਲੁੱਟੇ ਸੀ ਜਦੋਂ ਮੈਂ ਜੇਲ੍ਹ ਸਰਵਿਸ ਜੁਆਇਨ ਕੀਤੀ. ਉਦੋਂ ਚਾਰਲਸ ਸ਼ੋਭਰਾਜ ਅਤੇ ਉਸ ਬੈਂਕ ਡਕੈਤ ਦਾ ਨਾਂਅ ਜੇਲ੍ਹ ਵਿੱਚ ਗੂੰਜਿਆ ਕਰਦਾ ਸੀ। ਹੈਰਾਨੀ ਹੁੰਦੀ ਹੈ ਇਙ ਜਾਣ ਕੇ ਜੇਲ੍ਹ ਵਿੱਚ ਬੰਦ ਹੁੰਦੇ ਹੋਏ ਵੀ ਉਸ ਬੈਂਕ ਡਕੈਤ ਨੇ ਵਕਾਲਤ ਪੜ੍ਹੀ ਸੀ ਇਸ ਤੋਂ ਬਾਅਦ ਖ਼ੁਦ ਆਪਣੀ ਫਾਂਸੀ ਦੀ ਸਜਾ ਲਈ ਅਦਾਲਤ ਵਿੱਚ ਬਹਿਸ ਕੀਤੀ ਸੀ ਜਿਸ ਵਿੱਚ ਉਹ ਖ਼ੁਦ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਵਿੱਚ ਕਾਮਯਾਬ ਵੀ ਹੋ ਗਿਆ ਸੀ। ਉਸ ਮੁਜ਼ਰਮ ਦੇ ਸਾਹਮਣੇ ਮੈਂ ਇਸ ਤਿਹਾੜ ਜੇਲ੍ਹ ਵਿੱਚ ਸਾਰੇ ਅਫ਼ਸਰ-ਕਰਮਚਾਰੀਆਂ ਨੂੰ ਥਰ-ਥਰ ਕੰਬਦੇ ਵੇਖਿਆ ਹੈ।'

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.