ਸੰਬਲਪੁਰ: ਦੇਸ਼ ਭਰ ਵਿੱਚ single use plastic 'ਤੇ ਲੱਗੀ ਪਾਬੰਦੀ ਨੇ ਜ਼ੋਰ ਫੜ ਲਿਆ ਹੈ। ਇਸ ਤਹਿਤ ਹੀ ਓਡੀਸ਼ਾ ਦੇ ਸੰਬਲਪੁਰ ਵਿੱਚ ਔਰਤਾਂ ਦਾ ਸਵੈ-ਸਹਾਇਤਾ ਗਰੁੱਪ ਵਰਦਾਨ ਸਾਬਤ ਹੋਇਆ ਹੈ। ਸੰਬਲਪੁਰ ਦਾ ਜ਼ਿਲ੍ਹਾ ਪ੍ਰਸ਼ਾਸਨ ਰੇਂਗਲੀ ਦੇ ਜੰਗਲਾਤ ਰੇਂਜ ਅਧੀਨ ਗੁਮੇਈ ਖੇਤਰ ਵਿੱਚ ਔਰਤਾਂ ਦਾ ਸਵੈ-ਸਹਾਇਤਾ ਗਰੁੱਪ ਦੀ ਸਰਪ੍ਰਸਤੀ ਕਰ ਰਿਹਾ ਹੈ। ਔਰਤਾਂ ਦਾ ਸਵੈ-ਸਹਾਇਤਾ ਗਰੁੱਪ ਪਲਾਸਟਿਕ ਡਿਸਪੋਸੇਜਲ ਦੀ ਅਣਹੋਂਦ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕਾਰੋਬਾਰ ਨੂੰ ਸਥਾਪਤ ਕਰਨ ਲਈ ਸਲ ਦੇ ਪੱਤਿਆਂ ਤੋਂ ਪਲੇਟਾਂ ਤਿਆਰ ਕਰਨ ਵਿੱਚ ਲੱਗਿਆ ਹੋਇਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਹੁਣ ਪਲੇਟਾਂ ਨੂੰ ਰਵਾਇਤੀ ਢੰਗ ਦੀ ਥਾਂ ਤਕਨੀਕੀ ਢੰਗ ਨਾਲ ਬਣਾਉਣ ਲਈ ਲੋੜੀਂਦੀ ਸਿਖਲਾਈ ਤੇ ਮਸ਼ੀਨਰੀ ਪ੍ਰਦਾਨ ਕਰ ਰਿਹਾ ਹੈ। ਇਹ ਉਪਰਾਲਾ ਨਾ ਸਿਰਫ਼ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਫੈਲਾ ਰਿਹਾ ਹੈ, ਸਗੋਂ ਔਰਤਾਂ ਨੂੰ ਸੁਤੰਤਰ ਤੇ ਆਤਮ ਨਿਰਭਰ ਵੀ ਬਣਾ ਰਿਹਾ ਹੈ।
ਇਸ ਖਿੱਤੇ ਦੇ ਸੰਘਣੇ ਜੰਗਲ ਵਿਚ ਸਲ ਦੇ ਪੱਤੇ, ਜੋ ਕਿ ਬਹੁਤ ਜ਼ਿਆਦਾ ਉਪਲਬਧ ਹਨ, ਇਨ੍ਹਾਂ ਔਰਤਾਂ ਨੂੰ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ। ਔਰਤਾਂ ਸਵੇਰੇ ਜੰਗਲ ਵਿੱਚ ਜਾਂਦੀਆਂ ਹਨ ਤੇ ਸਲ ਦੇ ਪੱਤੇ ਇਕੱਠੇ ਕਰਨ ਤੋਂ ਬਾਅਦ, ਜੰਗਲਾਤ ਦੇ ਦਫ਼ਤਰ ਦੇ ਸਿਖਲਾਈ ਕੇਂਦਰ ਵਿਚ ਪੱਤਿਆਂ ਤੋਂ ਰਵਾਇਤੀ ਪਲੇਟਾਂ ਅਤੇ ਕਟੋਰੇ ਤਿਆਰ ਕਰਦੇ ਹਨ।
ਬਾਅਦ ਵਿਚ, ਇਹ ਹੱਥ ਨਾਲ ਬਣੀਆਂ ਪਲੇਟਾਂ ਸੂਰਜ ਵਿਚ ਸੁੱਕਾਈਆਂ ਜਾਂਦੀਆਂ ਹਨ ਤੇ ਸਿਲਾਈ ਮਸ਼ੀਨਾਂ ਨਾਲ ਸਿਉਂਤੀਆਂ ਜਾਂਦੀਆਂ ਹਨ। ਇਹ ਸਿਉਂਤੀਆਂ ਹੋਈਆਂ ਪੱਤੇ ਦੀਆਂ ਪਲੇਟਾਂ ਨੂੰ ਇੱਕ ਪ੍ਰੈਸਿੰਗ ਮਸ਼ੀਨ ਵਿੱਚ ਪਾ ਕੇ ਇੱਕ ਪਲੇਟ ਵਾਲਾ ਢਾਂਚਾ ਦਿੱਤਾ ਜਾਂਦਾ ਹੈ। ਇਹ ਰਵਾਇਤੀ ਪਲੇਟਾਂ ਤੇ ਕਟੋਰੇ ਮਾਰਕੀਟ ਵਿੱਚ ਚੰਗੀ ਕੀਮਤ 'ਤੇ ਵਿਕ ਰਹੀਆਂ ਹਨ।
ਪਹਿਲਾਂ, ਇਕ ਔਰਤ ਪ੍ਰਤੀ ਦਿਨ 100 ਪਲੇਟਾਂ ਤਿਆਰ ਕਰਦੀਆਂ ਸਨ, ਪਰ ਜਦੋਂ ਦੀ ਮਸ਼ੀਨ ਉਪਲਬਧ ਹੋਈ ਉਦੋਂ ਦਾ ਉਤਪਾਦਨ ਵੱਧ ਕੇ 500 ਪਲੇਟ ਹੋ ਗਿਆ। ਇਸੇ ਤਰ੍ਹਾਂ ਇਕ ਪਲੇਟ ਦੀ ਕੀਮਤ 70 ਪੈਸੇ ਹੈ ਤੇ ਹੁਣ 3.50 ਰੁਪਏ ਦੇ ਬਰਾਬਰ ਹੈ। ਇਹ ਪਹਿਲ ਸੰਬਲਪੁਰ ਜ਼ਿਲ੍ਹਾ ਪ੍ਰਸ਼ਾਸਨ, ਜੰਗਲਾਤ ਵਿਭਾਗ, ਓਡੀਸ਼ਾ ਰੂਰਲ ਡਿਵੈਲਪਮੈਂਟ ਐਂਡ ਮਾਰਕੇਟਿੰਗ ਸੁਸਾਇਟੀ (ਓ.ਆਰ.ਐੱਮ.ਐੱਸ.) ਅਤੇ ਓਡੀਸ਼ਾ ਰੋਜ਼ੀ ਰੋਟੀ ਮਿਸ਼ਨ (ਓ.ਐੱਲ.ਐੱਮ.) ਦੇ ਸਾਂਝੇ ਯਤਨਾਂ ਨਾਲ ਤੇਜ਼ ਕੀਤੀ ਜਾ ਰਹੀ ਹੈ, ਹਾਲਾਂਕਿ, ਸੰਬਲਪੁਰ ਜੰਗਲਾਤ ਅਧੀਨ ਓਡੀਸ਼ਾ ਵਣ ਵਿਭਾਗ ਦੇ ਵਿਕਾਸ ਪ੍ਰਾਜੈਕਟ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।
ਹੁਣ ਤਕ, ਜੰਗਲਾਤ ਵਿਭਾਗ ਨੇ 10 ਸਿਲਾਈ ਮਸ਼ੀਨਾਂ ਅਤੇ ਚਾਰ ਦਬਾਉਣ ਵਾਲੀਆਂ ਮਸ਼ੀਨਾਂ ਪ੍ਰਦਾਨ ਕੀਤੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਖੇਤਰ ਵਿਚ ਪੱਕਾ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਪ੍ਰਾਜੈਕਟ ਡਾਇਰੈਕਟਰ ਸੁਕੰਤਾ ਤ੍ਰਿਪਾਠੀ ਨੇ ਕਿਹਾ ਕਿ ਅੱਗੇ ਜਾ ਕੇ ਸਥਾਨਕ ਸਨਅਤੀ ਅਦਾਰਿਆਂ ਨੂੰ ਸੀਆਰਐਸ ਫੰਡ ਵਿੱਚੋਂ ਮੁਫਤ ਸਵੈ-ਸਹਾਇਤਾ ਸਮੂਹਾਂ ਨੂੰ ਮਸ਼ੀਨਰੀ ਦੀ ਮੁਫ਼ਤ ਸਪਲਾਈ ਕਰਨ ਦੇ ਪ੍ਰਬੰਧ ਕੀਤੇ ਜਾਣਗੇ। ਤ੍ਰਿਪਾਠੀ ਨੇ ਅੱਗੇ ਕਿਹਾ, "ਫਿਲਹਾਲ ਪੱਤੇ ਦੀਆਂ ਪਲੇਟਾਂ ਗੋਆ ਭੇਜੀਆਂ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿਚ ਇਹ ਉਤਪਾਦ ਰਾਏਪੁਰ, ਭੋਪਾਲ ਅਤੇ ਕੋਲਕਾਤਾ ਭੇਜੇ ਜਾਣਗੇ। ਇਹ ਉਤਪਾਦ ਸਥਾਨਕ ਬਾਜ਼ਾਰ ਵਿਚ ਵੀ ਉਪਲੱਬਧ ਕਰਵਾਏ ਜਾਣਗੇ।"