ETV Bharat / bharat

ਵਸੀਮ ਬਾਰੀ ਕਤਲ ਮਾਮਲਾ, ਲਸ਼ਕਰ ਦੇ 2 ਅੱਤਵਾਦੀਆਂ ਨੇ ਕੀਤਾ ਇਹ ਹਮਲਾ: ਆਈਜੀਪੀ ਵਿਜੈ ਕੁਮਾਰ - ਵਸੀਮ ਬਾਰੀ

ਭਾਜਪਾ ਆਗੂ ਵਸੀਮ ਬਾਰੀ ਦੇ ਕਤਲ ਸਬੰਧੀ ਜੰਮੂ ਕਸ਼ਮੀਰ ਪੁਲਿਸ ਦੇ ਆਈਜੀਪੀ ਨੇ ਵੀਰਵਾਰ ਨੂੰ ਕਿਹਾ ਕਿ ਲਸ਼ਕਰ ਦੇ 2 ਅੱਤਵਾਦੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ।

Wasim Bari's killing: Two LeT militants carried out the attack, says IGP Kashmir Vijay Kumar
ਵਸੀਮ ਬਾਰੀ ਕਤਲ ਮਾਮਲਾ, ਲਸ਼ਕਰ ਦੇ 2 ਅੱਤਵਾਦੀਆਂ ਨੇ ਕੀਤਾ ਇਹ ਹਮਲਾ: ਆਈਜੀਪੀ ਵਿਜੈ ਕੁਮਾਰ
author img

By

Published : Jul 9, 2020, 3:39 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਬੁੱਧਵਾਰ ਦੀ ਰਾਤ ਨੂੰ ਅੱਤਵਾਦੀਆਂ ਨੇ ਸਥਾਨਕ ਭਾਜਪਾ ਆਗੂ ਸ਼ੇਖ ਵਸੀਮ ਬਾਰੀ ਸਮੇਤ 3 ਪਰਿਵਾਰਕ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਕਸ਼ਮੀਰ ਦੇ ਆਈਜੀ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਬਾਰੀ ਕੋਲ ਲੋੜੀਂਦੀ ਸੁਰੱਖਿਆ ਸੀ, ਪਰ ਜੋ ਹੋਇਆ ਉਹ ਡਿਊਟੀ ਵਾਲੇ ਕਰਮਚਾਰੀਆਂ ਦੀ ਲਾਪਰਵਾਹੀ ਸੀ। ਡਿਊਟੀ 'ਤੇ ਮੌਜੂਦ ਸਾਰੇ 10 ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਇਹ ਪਹਿਲਾਂ ਤੋਂ ਯੋਜਨਾਬੱਧ ਹਮਲੇ ਦੀ ਤਰ੍ਹਾਂ ਲਗਦਾ ਹੈ।

ਵੇਖੋ ਵੀਡੀਓ

ਬਾਂਦੀਪੋਰਾ ਥਾਣੇ ਨੇੜੇ ਵਾਪਰੀ ਇਸ ਘਟਨਾ ਵਿੱਚ ਅੱਤਵਾਦੀਆਂ ਨੇ ਵਸੀਮ ਬਾਰੀ ਦੇ ਭਰਾ ਅਤੇ ਪਿਤਾ ‘ਤੇ ਵੀ ਫਾਇਰਿੰਗ ਕੀਤੀ, ਦੋਵਾਂ ਦੀ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਵਸੀਮ ਬਾਰੀ ਬਾਂਦੀਪੋਰਾ ਜ਼ਿਲ੍ਹੇ ਦੇ ਸਾਬਕਾ ਭਾਜਪਾ ਪ੍ਰਧਾਨ ਵੀ ਸਨ। ਵਸੀਮ ਬਾਰੀ ਸਮੇਤ ਤਿੰਨੋਂ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਘਰ ਦੀ ਦੁਕਾਨ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ। ਇਸ ਦੌਰਾਨ ਉਸ ਨਾਲ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਪੁਲਿਸ ਨੇ ਪਰਿਵਾਰ ਨੂੰ ਮਿਲੇ 8 ਸੁਰੱਖਿਆ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਜਾਣੋ, ਸਰੱਖਿਆ ਗਾਰਡ ਨੇ ਕਿਸ ਤਰ੍ਹਾਂ ਪਛਾਣਿਆ ਕਾਨਪੁਰ ਦੇ ਗੈਂਗਸਟਰ ਵਿਕਾਸ ਦੂਬੇ ਨੂੰ

ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਉਸ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ ਕਾਰਨ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਗੰਭੀਰ ਸੱਟਾਂ ਲੱਗੀਆਂ। ਕੁਮਾਰ ਨੇ ਦੱਸਿਆ ਕਿ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫੌਜ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.