ਨਵੀਂ ਦਿੱਲੀ: ਕਸ਼ਮੀਰ 'ਚ ਇੰਟਰਨੈਟ 'ਤੇ ਪਾਬੰਦੀ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਵੀਕੇ ਸਾਰਵਸਤ ਵੱਲੋਂ ਦਿੱਤੇ ਗਏ ਬਿਆਨ 'ਤੇ ਦੇਸ਼ ਭਰ 'ਚ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਬਿਆਨ ਤੋਂ ਬਾਅਦ ਹੁਣ ਵੀਕੇ ਸਾਰਵਸਤ ਨੇ ਕਸ਼ਮੀਰ ਦੇ ਲੋਕਾਂ ਤੋਂ ਮਾਫੀ ਮੰਗੀ ਹੈ।
ਸਾਰਵਸਤ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲ਼ਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਗਲ਼ਤ ਫਹਮੀ ਨਾਲ ਕਸ਼ਮੀਰ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ।
ਇਸ ਦੌਰਾਨ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਸ਼ਮੀਰ 'ਚ ਇੰਟਰਨੈਟ 'ਤੇ ਪਾਬੰਦੀ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਵੀਕੇ ਸਾਰਵਸਤ ਨੂੰ ਦੇਸ਼ ਦਾ ਸੰਵਿਧਾਨ ਵਿਸਥਾਰ ਨਾਲ ਪੜਨ ਦੀ ਨਸੀਅਤ ਦਿੱਤੀ ਹੈ।
ਦੱਸਦਈਏ ਕਿ ਵੀਕੇ ਸਾਰਵਸਤ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਕਸ਼ਮੀਰ 'ਚ ਇਟਰਨੈਟ ਨਾ ਹੋਵੇ ਤਾਂ ਕੀ ਫਰਕ ਪੈਂਦਾ ਹੈ? ਤੁਸੀਂ ਇੱਥੇ ਇੰਟਰਨੈੱਟ 'ਤੇ ਕੀ ਦੇਖਦੇ ਹੋ? ਉੱਥੇ ਕੀ ਈ-ਟੇਲਿੰਗ ਹੋ ਰਹੀ ਹੈ? ਗੰਦੀਆਂ ਫਿਲਮਾਂ ਦੇਖਣ ਤੋਂ ਇਲਾਵਾ, ਤੁਸੀਂ ਉੱਥੇ ਕੁਝ ਵੀ ਨਹੀਂ ਕਰਦੇ ਹੋ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਸਮੇਤ ਹੋਰ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਸੀ ਕਿ ਆਗੂ ਕਸ਼ਮੀਰ ਕਿਉਂ ਜਾਣਾ ਚਾਹੁੰਦੇ ਹਨ। ਕਸ਼ਮੀਰ ਜਾ ਕੇ ਉਹ ਦਿੱਲੀ ਦੀ ਤਰ੍ਹਾਂ ਪ੍ਰਦਰਸ਼ਨ ਭੜਕਾਉਣਾ ਚਾਹ ਰਹੇ ਹਨ। ਉਹ ਸੋਸ਼ਲ ਮੀਡੀਆ ਦੀ ਮਦਦ ਨਾਲ ਵਿਰੋਧ ਪ੍ਰਦਰਸ਼ਨ ਨੂੰ ਵਧਾਵਾ ਦੇ ਰਹੇ ਹਨ।