ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸੁੰਦਰਬਨੀ 'ਚ ਸਾਰੀ ਰਾਤ ਪਾਕਿਸਤਾਨੀ ਫ਼ੌਜ ਵੱਲੋਂ ਗੋਲੀਬਾਰੀ ਕੀਤੀ ਗਈ ਜੋ ਕਿ ਸਵੇਰ ਤੱਕ ਬੰਦ ਹੋ ਗਈ ਹੈ। ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਸਰਹੱਦ ਨਾਲ ਲੱਗਦੀਆਂ ਚੌਂਕੀਆਂ ਅਤੇ ਪਿੰਡਾਂ 'ਚ ਪਾਕਿਸਤਾਨੀ ਫ਼ੌਜ ਕਾਫ਼ੀ ਦਿਨਾਂ ਤੋਂ ਗੋਲੀਬਾਰੀ ਕਰ ਰਹੀ ਹੈ।
ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ, ਸੁੰਦਰਬਨੀ ਸੈਕਟਰ ਅਤੇ ਪੁੰਛ ਜ਼ਿਲ੍ਹੇ 'ਚ ਕ੍ਰਿਸ਼ਣਾ ਘਾਟੀ ਸੈਕਟਰ 'ਚ ਪਾਕਿਸਤਾਨ ਨੂੰ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ ਹੈ। ਹੁਣ ਤੱਕ ਪਾਕਿਸਤਾਨ ਵੱਲੋਂ 350 ਤੋਂ ਜ਼ਿਆਦਾ ਵਾਰ ਯੁੱਧਬੰਦੀ ਦੀ ਉਲੰਘਣਾ ਹੋ ਚੁੱਕੀ ਹੈ।
ਬੀਤੇ ਮੰਗਲਵਾਰ ਨੂੰ ਪਾਕਿਸਤਾਨ ਨੇ ਤਿੰਨ ਵਾਰ ਯੁੱਧਬੰਦੀ ਦੀ ਉਲੰਘਣਾ ਕੀਤੀ। ਤਿੰਨ ਥਾਵਾਂ 'ਤੇ ਮੋਰਟਾਰ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਜਵਾਨ ਜ਼ਖ਼ਮੀ ਹੋ ਗਿਆ ਜਿਸ ਦਾ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।