ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਦੇਸ਼ ਵਿਦੇਸ਼ ਵਿੱਚ ਕਹਿਰ ਮਚਾ ਰੱਖਿਆ ਹੈ। ਇਸੇ ਵਿਚਾਲੇ ਅਮਰੀਕੀ ਸਰਕਾਰ ਨੇ ਭਾਰਤ ਨੂੰ ਰਾਸ਼ੀ ਸਹਾਇਤਾ ਕਰਨ ਦੀ ਗੱਲ ਕਹੀ ਹੈ। ਅਮਰੀਕੀ ਸਰਕਾਰ ਨੇ ਆਪਣੀ ਸਹਾਇਤਾ ਏਜੰਸੀ ਯੂਐਸਏਆਈਡੀ ਦੇ ਜ਼ਰੀਏ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 3 ਮਿਲੀਅਨ ਡਾਲਰ ਦੀ ਵਾਧੂ ਰਕਮ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਯੂਐਸਏਆਈਡੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ 29 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਭਾਰਤ ਵਿਚ ਅਮਰੀਕੀ ਰਾਜਦੂਤ ਕੇਨੇਥ ਜੈਸਟਰ ਨੇ ਕਿਹਾ ਕਿ ਇਹ ਵਾਧੂ ਸਹਾਇਤਾ ਕੋਵਿਡ -19 ਵਿਰੁੱਧ ਲੜਾਈ ਵਿਚ ਭਾਰਤ ਦੀ ਮਦਦ ਕਰੇਗੀ। ਭਾਰਤ ਅਤੇ ਅਮਰੀਕਾ ਦਰਮਿਆਨ ਇਹ ਭਾਈਵਾਲੀ ਦੀ ਇਕ ਮਹੱਤਵਪੂਰਣ ਉਦਾਹਰਣ ਹੈ।
ਅੰਤਰ ਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ ਯੂਐਸਏਆਈਡੀ ਵਿਸ਼ਵ ਵਿਆਪੀ ਪੱਧਰ ਉੱਤੇ ਮੌਜੂਦ ਸਹਾਇਤਾ ਏਜੰਸੀਆਂ ਚੋਂ ਇੱਕ ਹੈ। ਹੁਣ ਤੱਕ ਯੂਐਸਏਆਈਡੀ ਕੋਵਿਡ -19 ਨਾਲ ਲੜਨ ਲਈ ਭਾਰਤ ਨੂੰ 29 ਮਿਲੀਅਨ ਡਾਲਰ ਦੀ ਰਾਸ਼ੀ ਸਹਾਇਤਾ ਦੇ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ ਆਏ 105 ਮਾਮਲੇ, 20 ਮੌਤਾਂ