ਮੁੰਬਈ: ਅਦਾਕਾਰੀ ਤੋਂ ਸਿਆਸਤ ਦੇ ਮੈਦਾਨ 'ਚ ਉੱਤਰੀ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਤੋਂਡਕਰ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਉੱਤਰੀ ਮੁੰਬਈ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਪਰ ਉਸ ਨੂੰ ਹਾਰ ਦਾ ਮੁੰਹ ਵੇਖਣਾ ਪਿਆ ਸੀ। ਉਰਮਿਲਾ ਨੇ ਜਿੱਥੇ ਕਾਂਗਰਸ ਪਾਰਟੀ 'ਤੇ ਧੜੇਬੰਦੀ ਦੇ ਦੋਸ਼ ਲਾਏ ਹਨ ਉੱਥੇ ਹੀ ਮੰਬਈ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੁੰਬਈ ਕਾਂਗਰਸ ਬਿਹਤਰੀ ਲਈ ਕੰਮ ਨਹੀਂ ਕਰਨਾ ਚਾਹੁੰਦੀ।
ਜ਼ਿਕਰਯੋਗ ਹੈ ਕਿ ਸਿਆਸਤ 'ਚ ਕਦਮ ਰੱਖਦਿਆਂ ਮਾਤੋਂਡਕਰ ਨੇ ਕਈ ਬਿਆਨ ਦਿੰਦਿਆਂ ਕਿਹਾ ਸੀ ਕਿ ਉਹ ਰਾਜਨੀਤੀ 'ਚ ਕੋਈ ਗਲੈਮਰ ਕਾਰਨ ਨਹੀਂ ਬਲਕਿ ਆਪਣੀ ਵਿਚਾਰਧਾਰਾ ਕਾਰਨ ਆਈ ਹੈ। ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਪ੍ਰਧਾਨ ਰਹੇ ਰਾਹੁਲ ਗਾਂਧੀ ਬਾਰੇ ਉਸ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਇੱਕੋ ਇੱਕ ਅਜਿਹੇ ਆਗੂ ਹਨ ਜੋ ਸਭ ਨੂੰ ਨਾਲ ਲੈ ਕੇ ਚੱਲਣ 'ਚ ਭਰੋਸਾ ਰੱਖਦੇ ਹਨ।
ਇਹ ਵੀ ਪੜ੍ਹੋ- ਬੈਂਸ ਦੇ ਹੱਕ 'ਚ ਨਿੱਤਰੇ ਖਹਿਰਾ, ਸੱਦਣਗੇ ਪੀਡੀਆਈ ਦੀ ਬੈਠਕ