ਲਖਨਊ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਕਤਲ ਕੇਸ ਵਿੱਚ ਕਥਿਤ ਤੌਰ ’ਤੇ ਸ਼ਾਮਲ ਦੋ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਹਰੇਕ ਨੂੰ 2.5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪੁਲਿਸ ਨੇ ਅਸ਼ਫਾਕ ਅਤੇ ਮੋਇਨੂਦੀਨ ਨਾਂਅ ਦੇ ਦੋ ਸ਼ੱਕੀਆਂ ਵਿਅਕਤੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ।
ਮਹਾਰਾਸ਼ਟਰ ਏਟੀਐਸ ਨੇ ਜਾਣਕਰੀ ਦਿੰਦੀਆਂ ਕਿਹਾ ਕਿ ਯੂਪੀ ਪੁਲਿਸ ਵੱਲੋਂ ਕਮਲੇਸ਼ ਤਿਵਾੜੀ ਕਤਲ ਕੇਸ ਵਿੱਚ ਸਯਦ ਅਸੀਮ ਅਲੀ ਨਾਂਅ ਦੇ ਇੱਕ ਮੁਲਜ਼ਮ ਨੂੰ ਨਾਗਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: INX ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਚਿਦੰਬਰਮ ਦੀ ਪਟੀਸ਼ਨ ’ਤੇ ਹੋਵੇਗੀ ਸੁਣਵਾਈ
ਇਸ ਤੋਂ ਪਹਿਲਾਂ ਯੂਪੀ ਪੁਲਿਸ ਨੇ ਐਤਵਾਰ ਨੂੰ ਅਹਿਮਦਾਬਾਦ ਦੀ ਅਦਾਲਤ ਤੋਂ 72 ਘੰਟਿਆਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਸ ਕੇਸ ਦੇ 3 ਹੋਰ ਮੁਲਜ਼ਮਾਂ ਨੂੰ ਗੁਜਰਾਤ ਤੋਂ ਲਖਨਊ ਲੈ ਕੇ ਆਈ ਹੈ।