ETV Bharat / bharat

ਓਨਾਵ ਮਾਮਲਾ: ਕੁਲਦੀਪ ਸੇਂਗਰ ਦੇ ਪੀਐੱਮ ਮੋਦੀ ਨਾਲ਼ ਲੱਗੇ ਥਾਂ-ਥਾਂ ਇਸ਼ਤਿਹਾਰ - ਓਨਾਵ ਜਬਰ ਜਨਾਹ

ਨਾਬਾਲਗ਼ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ੀ ਕੁਲਦੀਪ ਸੇਂਗਰ ਦੇ ਭਾਰਤੀ ਜਨਤਾ ਪਾਰਟੀ ਦੇ ਉੱਚ ਨੇਤਾਵਾਂ ਨਾਲ਼ ਪੋਸਟਰ ਲਾਏ ਗਏ। ਇਸ ਬਾਰੇ ਪੰਚਾਇਤ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਸੇਂਗਰ ਵਿਧਾਇਕ ਹੈ ਉਦੋਂ ਤੱਕ ਪੋਸਟਰ ਇਸ ਤਰ੍ਹਾਂ ਹੀ ਲੱਗਣਗੇ।

ਕੁਲਦੀਪ ਸੇਂਗਰ ਦੇ ਪੀਐੱਮ ਮੋਦੀ ਨਾਲ ਇਸ਼ਤਿਹਾਰ
author img

By

Published : Aug 16, 2019, 5:53 PM IST

ਨਵੀਂ ਦਿੱਲੀ: ਓਨਾਵ ਜਬਰ ਜਨਾਹ ਮਾਮਲੇ ਦੇ ਮੁੱਖ ਦੋਸ਼ੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਦੇ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਅਖ਼ਬਾਰਾਂ ਵਿੱਚ ਵਧਾਈ ਦੇਣ ਵਾਲੇ ਇਸ਼ਤਿਹਾਰ ਦਿੱਤੇ ਗਏ। ਪਹਿਲੇ ਪੰਨੇ ਵਿੱਚ ਫੁੱਲ ਸਾਇਜ਼ ਇਸ਼ਤਿਹਾਰ ਵਿੱਚ ਆਜ਼ਾਦੀ ਦਿਹਾੜੇ, ਰੱਖੜੀ ਅਤੇ ਜਨਮਅਸ਼ਟਮੀ ਦੀ ਲੋਕਾਂ ਨੂੰ ਵਧਾਈ ਦਿੱਤੀ ਗਈ।

Kuldeep Sengar poster with PM Modi
ਕੁਲਦੀਪ ਸੇਂਗਰ ਦੇ ਪੀਐੱਮ ਮੋਦੀ ਨਾਲ ਇਸ਼ਤਿਹਾਰ

ਇਸ਼ਤਿਹਾਰ ਵਿੱਚ ਸੇਂਗਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਯੂਪੀ ਭਾਰਤੀ ਜਨਤਾ ਪਾਰਟੀ ਦੇ ਮੁਖੀ ਸਵਤੰਤਰ ਦੇਵ ਸਿੰਘ ਦੀ ਫ਼ੋਟੋ ਵੀ ਛਪੀ ਸੀ। ਇਸ ਤੋਂ ਇਲਾਵਾ ਇਸ ਫ਼ੋਟੋ ਤੇ ਕਈ ਹੋਰ ਲੀਡਰਾਂ ਦੀਆਂ ਫ਼ੋਟੋਆਂ ਵੀ ਛਪੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਇਸ਼ਤਿਹਾਰ ਪੰਚਾਇਤ ਮੁਖੀ ਅਨੁਜ ਕੁਮਾਰ ਦੀਕਸ਼ਿਤ ਵੱਲੋਂ ਪ੍ਰਕਾਸ਼ਿਤ ਕਰਵਾਏ ਗਏ ਹਨ।

ਜਦੋਂ ਇਸ ਬਾਬਤ ਸਮਾਚਾਰ ਏਜੰਸੀ ਏਆਨਆਈ ਨੇ ਦੀਕਸ਼ਿਤ ਨਾਲ਼ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਇਲਾਕੇ ਦੇ ਵਿਧਾਇਕ ਹਨ ਇਸ ਲਈ ਅਖ਼ਬਾਰਾਂ ਵਿੱਚ ਉਨ੍ਹਾਂ ਦੀ ਫ਼ੋਟੋ ਆਈ ਹੈ। ਸੇਂਗਰ ਜਦੋਂ ਤੱਕ ਉਨ੍ਹਾਂ ਦੇ ਵਿਧਾਇਕ ਰਹਿਣਗੇ ਉਦੋਂ ਤੱਕ ਉਨ੍ਹਾਂ ਦੀ ਫ਼ੋਟੋ ਇਸ ਤਰ੍ਹਾਂ ਹੀ ਛਪਦੀ ਰਹੇਗੀ।

ਇਹ ਦੱਸ ਦਈਏ ਕਿ ਸੇਂਗਰ 'ਤੇ ਨਾਬਾਲਗ਼ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ ਅਤੇ ਇਸ ਵੇਲੇ ਉਹ ਤਿਹਾੜ ਜੇਲ੍ਹ ਵਿੱਚ ਸਜ਼ਾਯਾਫ਼ਤਾ ਹੈ।

Intro:Body:

kuldeep

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.