ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਸਾਹ ਲੈਣ 'ਚ ਦਿੱਕਤ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ 'ਚ ਸਥਿਤ ਅਖ਼ਿਲ ਭਾਰਤ ਆਯੂਰਵਿਗਿਆਨ ਸੰਸਥਾਨ(ਏਮਜ਼) 'ਚ ਭਰਤੀ ਕਰਵਾਇਆ ਗਿਆ ਹੈ। ਇਥੇ ਉਨ੍ਹਾਂ ਦਾ ਇਲਾਜ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਦੇ ਪੁਰਾਣੇ ਪ੍ਰਾਈਵੇਟ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਏਮਜ਼ ਦੇ ਡਾਇਰੈਕਟਰ ਡਾ.ਰਣਦੀਪ ਗੁਲੇਰੀਆ ਦੀ ਅਗਵਾਈ ਹੇਠ ਸ਼ਾਹ ਦਾ ਇਲਾਜ ਜਾਰੀ ਹੈ।
ਟਵੀਟ ਕਰ ਖ਼ੁਦ ਦਿੱਤੀ ਜਾਣਕਾਰੀ
ਸ਼ੁੱਕਰਵਾਰ ਨੂੰ ਅਮਿਤ ਸ਼ਾਹ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ। ਉਸ ਤੋਂ ਬਾਅਦ ਉਹ ਹੋਮ ਆਈਸੋਲੇਸ਼ਨ ਵਿੱਚ ਹਨ। ਸ਼ਾਹ ਨੇ ਟਵੀਟ ਕਰ ਕਿਹਾ ਸੀ, " ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਤੇ ਇਸ ਸਮੇਂ 'ਚ ਜਿਨ੍ਹਾਂ ਲੋਕਾਂ ਨੇ ਮੇਰੀ ਸਿਹਤ ਲਈ ਦੁਆਵਾਂ ਦੇ ਕੇ ਮੇਰੀ ਹਿੰਮਤ ਵਧਾਈ, ਮੇਰੇ ਪਰਿਵਾਰ ਦਾ ਸਾਥ ਦਿੱਤਾ, ਉਨ੍ਹਾਂ ਸਭ ਨੂੰ ਦਿੱਲ ਤੋਂ ਧੰਨਵਾਦ ਕਰਦਾ ਹਾਂ। "
ਇਸ ਤੋਂ ਪਹਿਲਾਂ ਕੋਰੋਨਾ ਸੰਕਰਮਿਤ ਹੋਣ ਮਗਰੋਂ ਸ਼ਾਹ ਗੁਰਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਸੀ। ਦੋ ਅਗਸਤ ਨੂੰ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।