ਨਿਊਯਾਰਕ: ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਲਗਭਗ 1.2 ਬਿਲੀਅਨ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ। ਯੂਨੀਸੇਫ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਪਕਰਨ ਅਤੇ ਤਕਨਾਲੋਜੀ ਦੇ ਉਪਯੋਗ ਵਿੱਚ ਅਸਮਾਨਤਾਵਾਂ ਵਿਸ਼ਵ ਦੇ ਸਿੱਖਿਆ ਪੱਧਰ ਨੂੰ ਹੋਰ ਵੀ ਛੋਟਾ ਕਰ ਸਕਦੀ ਹੈ।
ਯੂਨੀਸੇਫ ਦੇ ਚੀਫ਼ ਆਫ਼ ਐਜੂਕੇਸ਼ਨ ਰਾਬਰਟ ਜੇਨਕਿੰਸ ਨੇ ਕਿਹਾ, "ਸਕੂਲ ਬੰਦ ਹੋਣ 'ਤੇ ਸਿਖਣ ਅਤੇ ਜਾਰੀ ਰੱਖਣ ਲਈ ਲੋੜੀਂਦੀ ਤਕਨਾਲੋਜੀ ਅਤੇ ਸਮੱਗਰੀ ਦੀ ਸਖ਼ਤ ਪਹੁੰਚ ਹੁੰਦੀ ਹੈ।" ਰਾਬਰਟ ਨੇ ਅੱਗੇ ਕਿਹਾ, "ਹਰ ਸਕੂਲ ਤੇ ਹਰ ਬੱਚੇ ਲਈ ਸਿਖਣ ਦੇ ਸਾਧਨਾਂ ਦੀ ਇੱਕ ਸੀਮਾ ਪ੍ਰਦਾਨ ਕਰਨਾ ਤੇ ਇੰਟਰਨੈਟ ਤੱਕ ਪਹੁੰਚ ਨੂੰ ਤੇਜ਼ ਕਰਨਾ ਜ਼ਰੂਰੀ ਹੈ।"
ਯੂਨੀਸੇਫ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ 71 ਦੇਸ਼ਾਂ ਵਿੱਚ ਅੱਧੀ ਤੋਂ ਘੱਟ ਅਬਾਦੀ ਇੰਟਰਨੈਟ ਦਾ ਉਪਯੋਗ ਕਰਦੀ ਹੈ। 127 ਰਿਪੋਰਟਿੰਗ ਦੇਸ਼ਾਂ ਵਿੱਚ ਲਗਭਗ ਤਿੰਨ-ਚੌਥਾਈ ਸਰਕਾਰਾਂ ਸਿੱਖਿਆ ਦੇਣ ਲਈ ਆਨਲਾਈਨ ਪਲੇਟਫਾਰਮਾਂ ਦਾ ਉਪਯੋਗ ਕਰ ਰਹੀਆਂ ਹਨ।
ਇੱਕ ਹੋਰ ਖ਼ਤਰਨਾਕ ਕਦਮ ਇਹ ਹੈ ਕਿ 4 ਚੋਂ 3 ਸਰਕਾਰਾਂ ਸਿੱਖਿਆ ਦੇ ਪੱਧਰ ਨੂੰ ਦੂਰ ਤੱਕ ਪਹੁੰਚਾਉਣ ਲਈ ਟੈਲੀਵਿਜ਼ਨ ਦਾ ਪ੍ਰਯੋਗ ਕਰ ਰਹੀਆਂ ਹਨ। ਅੰਕੜਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ 88 ਦੇਸ਼ਾਂ 'ਚੋਂ 40 ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਕੋਲ ਪੇਂਡੂ ਖੇਤਰ ਦੇ ਬੱਚਿਆਂ ਨਾਲੋਂ ਟੀਵੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਇਸ ਤੋਂ ਇਲਾਵਾ ਬਿਜਲੀ ਤੱਕ ਪਹੁੰਚ ਦਾ ਮੁੱਦਾ ਵੀ ਸਭ ਤੋਂ ਜ਼ਿਆਦਾ ਹੈ। ਅੰਕੜਿਆਂ ਦੇ ਨਾਲ 28 ਦੇਸ਼ਾਂ ਦੇ, ਸਭ ਤੋਂ ਗਰੀਬ ਇਲਾਕਿਆਂ ਵਿੱਚ ਸਿਰਫ਼ 65 ਫ਼ੀਸਦੀ ਬਿਜਲੀ ਹੈ ਤੇ ਇਸ ਦੇ ਉਲਟ ਅਮੀਰ ਘਰਾਂ ਵਿੱਚ 98 ਫ਼ੀਸਦੀ ਬਿਜਲੀ ਦਾ ਪ੍ਰਬੰਧ ਹੈ।