ETV Bharat / bharat

ਨਕਸਲੀਆਂ ਨਾਲ ਸਬੰਧ ਰੱਖਣ ਵਾਲੇ ਛੱਤੀਸਗੜ੍ਹ ਦੇ 2 ਪੁਲਿਸ ਅਧਿਕਾਰੀ ਬਰਖ਼ਾਸਤ - ਕਾਨਕੇਰ ਜ਼ਿਲ੍ਹਾ

ਸੁਕਮਾ ਦੀ ਪੁਲਿਸ ਲਾਇਨ ਵਿੱਚ ਤਾਇਨਾਤ ਛੱਤੀਸਗੜ੍ਹ ਦੇ 2 ਪੁਲਿਸ ਅਧਿਕਾਰੀਆਂ ਨੂੰ ਨਕਸਲੀਆਂ ਨਾਲ ਸਬੰਧ ਵਿੱਚ ਸ਼ਾਮਲ ਹੋਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨਕਸਲੀਆਂ ਨਾਲ ਸਬੰਧ ਰੱਖਣ ਤੇ ਛੱਤੀਸਗੜ੍ਹ ਦੇ 2 ਪੁਲਿਸ ਅਧਿਕਾਰੀ ਬਰਖ਼ਾਸਤ

author img

By

Published : Jun 12, 2020, 4:40 PM IST

ਰਾਏਪੁਰ: ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਏ.ਐੱਸ.ਆਈ ਸਮੇਤ ਦੋ ਪੁਲਿਸ ਕਰਮੀਆਂ ਨੂੰ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪੁਲਿਸ ਕਰਮੀਆਂ ਦੇ ਛਤੀਸਗੜ੍ਹ ਜ਼ਿਲ੍ਹੇ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਨਾਲ ਸਬੰਧ ਸਨ ਅਤੇ ਉਨ੍ਹਾਂ ਨੂੰ ਗੋਲਾ-ਬਾਰੂਦ ਦੀ ਸਪਲਾਈ ਕਰਦੇ ਸਨ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਲਾਇਨ, ਸੁਕਮਾ ਵਿੱਚ ਤਾਇਨਾਤ ਏ.ਐੱਸ.ਆਈ ਆਨੰਦ ਜਾਦਵ ਅਤੇ ਹੈੱਡ ਕਾਂਸਟੇਬਲ ਸੁਭਾਸ਼ ਸਿੰਘ ਨੂੰ 8 ਜੂਨ ਨੂੰ ਮਾਓਵਾਦੀਆਂ ਨੂੰ ਗੋਲਾ-ਬਾਰੂਦ ਸਪਲਾਈ ਰੈਕੇਟ ਦੇ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਵਿਭਾਗ ਵਿੱਚ 1 ਜਾਂ 2 ਅਫ਼ਸਰਾਂ ਜਾਂ ਕਰਮਚਾਰੀਆਂ ਦੇ ਅਪਰਾਧਿਕ ਕੰਮਾਂ ਅਤੇ ਸ਼ੱਕੀ ਵਿਵਹਾਰ ਕਾਰਨ, ਬਸਤਰ ਮੰਡਲ ਵਿਖੇ ਤਾਇਨਾਤ ਸਮੁੱਚੇ ਸੁਰੱਖਿਆ ਬਲਾਂ ਦਾ ਮਨੋਬਲ ਪ੍ਰਭਾਵਿਤ ਨਹੀਂ ਚਾਹੀਦਾ।

ਪੁਲਿਸ ਜਰਨਲ ਇੰਸਪੈਕਟਰ ਸੁੰਦਰਰਾਜ ਪੀ ਨੇ ਦੱਸਿਆ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸੰਵਿਧਾਨ ਦੀ ਧਾਰਾ 311 ਦੀਆਂ ਧਾਰਾਵਾਂ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ 10 ਜੂਨ ਨੂੰ ਬਰਖ਼ਾਸਤ ਕੀਤਾ ਗਿਆ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ 4 ਸ਼ੱਕੀ ਮਾਓਵਾਦੀਆਂ ਨੂੰ ਸੁਖਮਾ ਪੁਲਿਸ ਵਿਭਾਗ ਨੇ ਬਸਤਰ ਡਵਿਜ਼ਨ ਦੇ 2 ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੌਰਾਨ ਉਨ੍ਹਾਂ ਕੋਲੋ ਭਾਰਤੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

2 ਜੂਨ ਨੂੰ ਸੁਕਮਾ ਇਲਾਕੇ ਤੋਂ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਮਨੋਜ ਸ਼ਰਮਾ ਅਤੇ ਹਰਿਸ਼ੰਕਰ ਗਾਦੇਮ ਵੱਜੋਂ ਹੋਈ ਹੈ ਅਤੇ 6 ਜੂਨ ਨੂੰ ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਗਨੇਸ਼ ਕੁੰਨਜਮ ਅਤੇ ਆਤਮਾਰਾਮ ਨਾਰੇਤੀ ਵੱਜੋਂ ਹੋਈ ਹੈ।

ਉਨ੍ਹਾਂ ਕੋਲੋਂ ਮੌਕਾ-ਏ-ਵਾਰਦਾਤ ਉੱਤੇ 303 ਦੇ 656 ਜਿਉਂਦਾ ਰੌਂਦ, ਏ.ਕੇ-47, ਐੱਸ.ਐੱਲ.ਆਰ ਅਤੇ ਆਈਐੱਨਐੱਸਏਐੱਸ ਰਾਇਫ਼ਲਾਂ ਵੀ ਫ਼ੜੀਆਂ ਗਈਆਂ ਹਨ।

ਪੁਲਿਸ ਨੇ ਦੱਸਿਆ ਕਿ ਇਸ ਬਾਰੇ ਅਗਲੇਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.