ਜੰਮੂ: ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਸੁਰੰਗ ਮਿਲੀ ਹੈ। ਸਰਚ ਆਪ੍ਰੇਸ਼ਨ ਦੌਰਾਨ ਇਸ ਸੁਰੰਗ ਦਾ ਪਤਾ ਲਗਿਆ ਹੈ।
ਬੀਐਸਐਫ ਜੰਮੂ ਦੇ ਆਈਜੀ ਐਸ ਐਨ ਜਮਵਾਲ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਨਾਗਰੋਟਾ ਮੁਕਾਬਲੇ ਵਿੱਚ ਸ਼ਾਮਲ ਅੱਤਵਾਦੀ ਇਸ ਸੁਰੰਗ ਦੀ ਵਰਤੋਂ ਕਰਦੇ ਸਨ ਕਿਉਂਕਿ ਇਹ ਇੱਕ ਨਵੀਂ ਸੁਰੰਗ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਅੱਤਵਾਦੀਆਂ ਕੋਲ ਇੱਕ ਗਾਈਡ ਸੀ ਜੋ ਉਨ੍ਹਾਂ ਨੂੰ ਹਾਈਵੇ 'ਤੇ ਲੈ ਗਿਆ।
