ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਐਲਾਨ ਕੀਤਾ ਕਿ ਭਾਰਤ-ਅਮਰੀਕਾ ਦੇ ਵਿਚਕਾਰ 3 ਬਿਲੀਅਨ ਡਾਲਰ ਦੀ ਡਿਫੈਂਸ ਡੀਲ ਹੋਵੇਗੀ। ਇਸ ਨਾਲ ਹੀ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਦੀ ਡੀਲ ਅੱਗੇ ਵਧ ਰਹੀ ਹੈ। ਆਪਣੇ ਦੌਰੇ ਦੇ ਦੂਜੇ ਦਿਨ ਦੀ ਸ਼ੁਰੂਆਤ ਡੋਨਾਲਡ ਟਰੰਪ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਰਾਜਘਾਟ 'ਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, "ਭਾਰਤ ਵਿੱਚ ਸਵਾਗਤ ਵੇਖ ਕੇ ਮੈਂ ਹੈਰਾਨ ਹਾਂ। ਨਵੰਬਰ ਵਿੱਚ ਅਮਰੀਕਾ ਵਿੱਚ ਹੋਣ ਵਾਲੀ ਚੋਣ ਬਾਰੇ ਟਰੰਪ ਨੇ ਕਿਹਾ ਸੀ ਕਿ ਮੈਂ ਚੋਣ ਜਿੱਤ ਕੇ ਵਾਪਸ ਆਵਾਂਗਾ।"
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਦੂਤਾਵਾਸ ਵਿੱਚ ਭਾਰਤੀ ਸੀਈਓ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ, ਟਰੰਪ ਨੇ ਉਨ੍ਹਾਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਸਾਰੇ ਦੇਸ਼ ਮਿਲ ਕੇ ਕੋਰੋਨਾ ਵਾਇਰਸ ਵਿਰੁੱਧ ਲੜਨਗੇ। ਭਾਰਤ ਅਤੇ ਅਮਰੀਕਾ ਵਿੱਚ ਲੋਕਤੰਤਰ ਅਤੇ ਸਮਾਨਤਾਵਾਂ ਹਨ।
ਇੱਕ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸੰਬੰਧ ਦੋਵਾਂ ਸਰਕਾਰਾਂ ਵਿੱਚ ਨਹੀਂ ਬਲਕਿ ਲੋਕਾਂ ਵਿੱਚ ਹਨ। ਇਹ ਸੰਬੰਧ 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ। ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਡੋਨਾਲਡ ਟਰੰਪ ਦੀ ਵੱਡੀ ਕੋਸ਼ਿਸ਼ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਦੋਵੇਂ ਅੱਜ ਰੱਖਿਆ, ਸੁਰੱਖਿਆ, ਉਰਜਾ, ਟੈਕਨੋਲੋਜੀ, ਵਪਾਰ ਵਰਗੇ ਸਾਰੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ।
ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਆਉਣ ਦੇ ਸੱਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਨ ਮੇਲਾਨੀਆ ਅਤੇ ਮੈਂ ਭਾਰਤ ਦੇ ਸਵਾਗਤ ਨਾਲ ਖ਼ੁਸ਼ ਹਾਂ। ਮੈਂ ਅਤੇ ਮੇਲਾਨੀਆ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਤਾਜ ਮਹਿਲ ਵੀ ਵੇਖਿਆ। ਟਰੰਪ ਨੇ ਕਿਹਾ ਕਿ ਮੇਰੀ ਇਹ ਦੌਰਾ ਬਹੁਤ ਹੀ ਸ਼ਾਨਦਾਰ ਸੀ ਅਤੇ ਦੋਵੇਂ ਦੇਸ਼ ਰੱਖਿਆ ਸੌਦਾ ਕਰਨ ਲਈ ਸਹਿਮਤ ਹੋਏ ਹਨ।