ETV Bharat / bharat

ਮਿਨੀ ਜੰਗਲ 'ਚ ਤਬਦੀਲ ਘਰ

ਕ੍ਰਿਸ਼ਣਾ ਗੋਵਿੰਦਾ ਦਾ ਘਰ ਪੂਰੀ ਤਰ੍ਹਾਂ ਨਾਲ ਉਪਰ ਤੋਂ ਲੈ ਕੇ ਹੇਠਾਂ ਤੱਕ ਬੂੱਟਿਆਂ ਤੇ ਰੁੱਖਾਂ ਨਾਲ ਢੱਕਿਆ ਹੋਇਆ ਹੈ। ਕ੍ਰਿਸ਼ਣਾ ਨੇ ਆਪਣੇ ਘਰ 'ਚ ਪਲਾਸਟਿਕ ਦੀਆਂ ਬੋਤਲਾਂ, ਕੈਨ, ਪੇਂਟ ਦੀਆਂ ਬਾਲਟੀਆਂ, ਬਾਂਸ ਦੀ ਨਲੀ, ਨਾਰਿਅਲ ਦੇ ਇਸਤੇਮਾਲ ਨਾਲ ਵੱਖ ਵੱਖ ਕਿਸਮਾਂ ਦੇ ਬੂੱਟੇ ਲਗਾਏ ਹਨ।

ਮਿਨੀ ਜੰਗਲ 'ਚ ਤਬਦੀਲ ਘਰ
ਮਿਨੀ ਜੰਗਲ 'ਚ ਤਬਦੀਲ ਘਰ
author img

By

Published : Oct 26, 2020, 12:39 PM IST

ਮੰਗਲੁਰੂ: ਇੱਕ ਕਾਰੋਬਾਰੀ ਅਤੇ ਵਾਤਾਵਰਣ ਪ੍ਰੇਮੀ ਨੇ ਆਪਣੇ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਕੱਢ ਆਪਣੇ ਘਰ ਨੂੰ ਇੱਕ ਮਿਨੀ ਜੰਗਲ 'ਚ ਤਬਦੀਲ ਕਰ ਦਿੱਤਾ। ਸ਼ਹਿਰ ਦੇ ਕੋਡਿਕਲ ਨਿਵਾਸੀ ਕ੍ਰਿਸ਼ਣਾ ਗੋਵਿੰਦਾ ਨੇ ਘਰ ਦੇ ਆਲੇ-ਦੁਆਲੇ 300 ਤੋਂ ਵੱਧ ਕਿਸਮਾਂ ਦੇ ਬੂਟੇ ਲਾਏ ਹਨ, ਜਿਸ ਦਾ ਉਹ ਪਾਲਣ ਪੋਸ਼ਣ ਕਰ ਰਹੇ ਹਨ। ਉਹ ਪਿਛਲੇ ਦੋ ਸਾਲਾਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਸ ਘਰ ਵਿੱਚ ਰਹਿ ਰਹੇ ਹਨ। ਉਸ ਨੇ ਇਸ ਘਰ ਨੂੰ ਗ੍ਰੀਨਹਾਊਸ ਵਿੱਚ ਬਦਲ ਦਿੱਤਾ ਹੈ।

ਮਿਨੀ ਜੰਗਲ 'ਚ ਤਬਦੀਲ ਘਰ

ਕ੍ਰਿਸ਼ਨਾ ਗੋਵਿੰਦਾ ਨੇ ਕਿਹਾ, “ਮੈਨੂੰ ਇਹ ਬੂੱਟੇ ਲਗਾਉਣ ਲਈ ਥਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਆਪਣਾ ਘਰ ਬਣਾਉਣ ਤੋਂ ਬਾਅਦ, ਮੈਂ ਬਾਕੀ ਬਚੀ ਥਾਂ 'ਤੇ ਬੂਟੇ ਲਗਾਏ। ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ ਜੋ ਅਜਿਹੀ ਬਗੀਚੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ।"

ਕ੍ਰਿਸ਼ਣਾ ਗੋਵਿੰਦਾ ਦਾ ਘਰ ਪੂਰੀ ਤਰ੍ਹਾਂ ਨਾਲ ਉਪਰ ਤੋਂ ਲੈ ਕੇ ਹੇਠਾਂ ਤੱਕ ਬੂੱਟਿਆਂ ਤੇ ਰੁੱਖਾਂ ਨਾਲ ਢੱਕਿਆ ਹੋਇਆ ਹੈ। ਕ੍ਰਿਸ਼ਣਾ ਨੇ ਆਪਣੇ ਘਰ 'ਚ ਪਲਾਸਟਿਕ ਦੀਆਂ ਬੋਤਲਾਂ, ਕੈਨ, ਪੇਂਟ ਦੀਆਂ ਬਾਲਟੀਆਂ, ਬਾਂਸ ਦੀ ਨਲੀ, ਨਾਰਿਅਲ ਦੇ ਇਸਤੇਮਾਲ ਨਾਲ ਵੱਖ ਵੱਖ ਕਿਸਮਾਂ ਦੇ ਬੂੱਟੇ ਲਗਾਏ ਹਨ। ਕ੍ਰਿਸ਼ਣਾ ਨੇ ਆਪਣੇ ਘਰ 'ਚ ਜਿਹੜਾ ਮਿਨੀ ਜੰਗਲ ਬਣਾਇਆ ਹੈ, ਉਸ 'ਚ ਵੱਖ ਵੱਖ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਸ਼ਾਮਲ ਹਨ।

ਕ੍ਰਿਸ਼ਨਾ ਗੋਵਿੰਦਾ ਨੇ ਕਿਹਾ, “ਜਿਹੜੀਆਂ ਚੀਜ਼ਾਂ ਰਸੋਈ ਵਿੱਚ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬੇਕਾਰ ਸਮਝ ਕੇ ਸੁੱਟਿਆ ਨਹੀਂ ਜਾਣਾ ਚਾਹੀਦਾ, ਬੇਕਾਰ ਚੀਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਨੂੰ ਸੁਕਾ ਕੇ ਗੋਹੇ 'ਚ ਮਿਲਾ ਕੇ ਬੂਟਿਆਂ 'ਚ ਖਾਦ ਦੀ ਤਰ੍ਹਾਂ ਪਾਉਣਾ ਚਾਹੀਦਾ ਹੈ। ਇਹ ਰੁੱਖ ਦੇ ਵੱਧਣ 'ਚ ਮਦਦਗਾਰ ਸਾਬਤ ਹੁੰਦਾ ਹੈ।"

ਕ੍ਰਿਸ਼ਣਾ ਦਾ ਪਰਿਵਾਰ ਕੇਰਲਾ ਦਾ ਰਹਿਣ ਵਾਲਾ ਹੈ, ਪਰ ਉਸ ਦਾ ਜਨਮ ਤੇ ਪਾਲਣ ਪੋਸ਼ਣ ਉਦੂਪੀ ਤਾਲੁਕ ਦੇ ਕਪੂ ਵਿੱਚ ਹੋਇਆ। ਉਹ ਬੀਤੇ 35 ਸਾਲਾ ਤੋਂ ਗੁਜਰਾਤ 'ਚ ਇੱਕ ਕਾਰੋਬਾਰ ਚਲਾ ਰਹੇ ਸਨ, ਪਰ ਉਨ੍ਹਾਂ ਆਪਣੀ ਇੱਛਾ ਨਾਲ ਰਿਟਾਇਰਮੈਂਟ ਲੈ ਲਈ ਹੈ। ਹੁਣ ਉਹ ਆਪਣੀ ਪਤਨੀ ਨਾਲ ਮੰਗਲੁਰੂ ਦੇ ਕੋਡਿਕਲ 'ਚ ਰਹਿੰਦੇ ਹਨ। ਕ੍ਰਿਸ਼ਣਾ ਆਪਣੇ ਘਰ ਨੂੰ ਝਾੜੀਆਂ ਤੇ ਖੁਬਸੂਰਤ ਬੂਟਿਆਂ ਨਾਲ ਸਜਾਉਣਾ ਚਾਹੁੰਦਾ ਸੀ।

ਗੁਜਰਾਤ ਵਿੱਚ ਵੀ ਉਨ੍ਹਾਂ ਨੇ ਆਪਣੇ ਘਰ ਵਿੱਚ ਬਹੁਤ ਸਾਰੇ ਬੂਟੇ ਉਗਾਏ ਸਨ। ਕ੍ਰਿਸ਼ਣਾ ਹੁਣ ਫੂਲ ਟਾਈਮ ਮਾਲੀ ਬਣ ਗਏ ਹਨ। ਇਹ ਮਿਨੀ ਜੰਗਲ ਜੋ ਕ੍ਰਿਸ਼ਣਾ ਦੇ ਘਰ ਵਿੱਚ ਸਥਿਤ ਹੈ, ਪੰਛੀਆਂ ਅਤੇ ਤਿਤਲੀਆਂ ਲਈ ਰਹਿਣ ਲਈ ਸਭ ਤੋਂ ਵਧੀਆ ਸਥਾਨ ਹੈ।

ਕ੍ਰਿਸ਼ਨਾ ਗੋਵਿੰਦਾ ਨੇ ਕਿਹਾ, “ਮੈਂ ਗਮਲੇ ਵਿੱਚ ਕਾਲੀ ਮਿਰਚ, ਡਰੱਮਸਟਿਕ ਅਤੇ ਵਨੀਲਾ ਉਗਾਇਆ। ਗਮਲੇ ਵਿੱਚ ਲਗਾ ਕੇ ਵੱਖ ਵੱਖ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਉਗਾਉਣਾ ਸੰਭਵ ਹੈ। ਇੱਥੇ ਸੈਂਕੜੇ ਤਿਤਲੀਆਂ ਅਤੇ ਪੰਛੀ ਹਨ ਜੋ ਦਰੱਖਤਾਂ ਦੀਆਂ ਵੱਖ ਵੱਖ ਸ਼ਾਖਾਵਾਂ 'ਤੇ ਬੈਠਦੇ ਹਨ।”

ਮਨੁੱਖ ਵਾਤਾਵਰਣ ਨੂੰ ਖ਼ਤਮ ਕਰ ਰਿਹਾ ਹੈ, ਪਰ ਕ੍ਰਿਸ਼ਣਾ ਵੱਖਰੀ ਕਿਸਮ ਦੇ ਬੂੱਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.