ਕਰਨਾਲ: ਇੱਕ ਟਰੈਕਟਰ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਚੱਲਦੇ 10 ਤੋਂ 20 ਫੀਸਦੀ ਟਰੈਕਟਰਾਂ ਦੀ ਵਿਕਰੀ ਪਹਿਲਾਂ ਤੋਂ ਜਿਆਦਾ ਵੱਧ ਗਈ ਹੈ। ਕਿਸਾਨ ਅੰਦੋਲਨ ਤੇ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੇ ਲਈ ਏਜੰਸੀਆਂ ਦੀ ਵਰਕਸ਼ਾਪ ਵਿੱਚ ਕਿਸਾਨਾਂ ਦੇ ਟਰੈਕਟਰ ਦੀ ਸਰਵਿਸ ਤੇ ਰਿਪੇਅਰ ਦਾ ਵੱਧ ਗਿਆ ਹੈ।
ਦਿੱਲੀ ਵਿੱਚ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਰਹੇ ਹਨ। ਕਿਸਾਨ ਨਵਾਂ ਟਰੈਕਟਰ ਲੈਣ ਦੇ ਲਈ ਕਰਨਾਲ ਟਰੈਕਟਰ ਏਜੰਸੀ ਵਿੱਚ ਪਹੁੰਚ ਰਹੇਂ ਹਨ। ਇਸ ਦੇ ਨਾਲ-ਨਾਲ ਟਰੈਕਟਰਾਂ ਦੇ ਬੀਮੇ ਦੀ ਮੰਗ ਵੀ ਵੱਧ ਗਈ ਹੈ।
ਮਹਿਲਾ ਪਾਲ ਮਾਨ ਟਰੈਕਟਰ ਏਜੰਸੀ ਦੀ ਮਾਲਕ ਨੇ ਦੱਸਿਆ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਕਿਸਾਨ ਲਗਾਤਾਰ ਆਪਣੇ ਟਰੈਕਟਰਾਂ ਦਾ ਬੀਮਾ, ਸਰਵਿਸ ਤੇ ਖਰੀਦ ਕਰ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਜਨਵਰੀ-ਫਰਵਰੀ ਵਿੱਚ ਸੀਜ਼ਨ ਆਫ਼ ਰਹਿਦਾ ਸੀ। ਪਰ ਹੁਣ ਕਿਸਾਨ ਅੰਦੋਲਨ ਦੇ ਚਲਦੇ ਹੁਣ 10 ਤੋਂ 20 ਫੀਸਦੀ ਟਰੈਕਟਰ ਸੇਲ ਵੱਧੀ ਹੈ।