ETV Bharat / bharat

ਰਾਮ ਮੰਦਿਰ ਮੇਰੇ ਜੀਵਨ ਦੀ ਅਭਿਲਾਸ਼ਾ ਸੀ, ਜਿਹੜੀ ਪੂਰੀ ਹੋ ਗਈ: ਕਲਿਆਣ ਸਿੰਘ - ਮੁਰਲੀ ਮਨੋਹਰ ਜੋਸ਼ੀ

ਅਯੁੱਧਿਆ ਅੰਦੋਲਨ ਦੇ ਸਮੇਂ ਦੌਰਾਨ ਕੌਮੀ ਪੱਧਰ 'ਤੇ ਇੱਕ ਅਜਿਹਾ ਨੇਤਾ ਉਭਰਿਆ, ਜਿਸ ਨੇ ਭਾਰਤੀ ਜਨਤਾ ਪਾਰਟੀ ਨੂੰ ਨਾ ਸਿਰਫ਼ ਨਵੀਂ ਪਛਾਣ ਦਿਵਾਈ ਬਲਕਿ ਪਾਰਟੀ ਨੂੰ ਨਵੀਂ ਤਾਕਤ ਅਤੇ ਨਵੇਂ ਜੋਸ਼ ਨਾਲ ਵੀ ਭਰ ਦਿੱਤਾ।

ਰਾਮ ਮੰਦਿਰ ਮੇਰੇ ਜੀਵਨ ਦੀ ਅਭਿਲਾਸ਼ਾ ਸੀ, ਜਿਹੜੀ ਪੂਰੀ ਹੋ ਗਈ: ਕਲਿਆਣ ਸਿੰਘ

author img

By

Published : Jul 29, 2020, 8:45 PM IST

ਹੈਦਰਾਬਾਦ: ਅਯੁੱਧਿਆ ਅੰਦੋਲਨ ਦੇ ਸਮੇਂ ਦੌਰਾਨ ਕੌਮੀ ਪੱਧਰ 'ਤੇ ਇੱਕ ਅਜਿਹਾ ਨੇਤਾ ਉਭਰਿਆ, ਜਿਸ ਨੇ ਭਾਰਤੀ ਜਨਤਾ ਪਾਰਟੀ ਨੂੰ ਨਾ ਸਿਰਫ਼ ਨਵੀਂ ਪਛਾਣ ਦਿਵਾਈ ਬਲਕਿ ਪਾਰਟੀ ਨੂੰ ਨਵੀਂ ਤਾਕਤ ਅਤੇ ਨਵੇਂ ਜੋਸ਼ ਨਾਲ ਵੀ ਭਰ ਦਿੱਤਾ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ, ਵਿਨੈ ਕਟਿਆਰ ਵਰਗੇ ਨੇਤਾ ਜਿੱਥੇ ਅਯੁੱਧਿਆ ਅੰਦੋਲਨ ਦੀ ਅਗਵਾਈ ਕਰ ਰਹੇ ਸਨ, ਉੱਥੇ ਅਲੀਗੜ੍ਹ ਵਿੱਚ ਜੰਮੇ ਕਲਿਆਣ ਸਿੰਘ ਉਤਰ ਪ੍ਰਦੇਸ਼ ਵਿੱਚ ਭਾਜਪਾ ਦੇ ਲਈ ਰਾਜਨੀਤਕ ਜ਼ਮੀਨ ਵੀ ਤਿਆਰ ਕਰ ਰਹੇ ਸਨ। ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜਨ ਤੋਂ ਬਾਅਦ ਉਹ 1967 ਵਿੱਚ ਪਹਿਲੀ ਵਾਰ ਅਤਰੌਲੀ ਵਿਧਾਨ ਸਭਾ ਚੋਣ ਜਿੱਤ ਕੇ ਉੱਤਰ ਪ੍ਰਦੇਸ਼ ਵਿਧਾਨ ਸਭਾ ਪੁੱਜੇ, ਜਿਸ ਪਿਛੋਂ ਉਨ੍ਹਾਂ ਮੁੜ ਕੇ ਨਹੀਂ ਵੇਖਿਆ। ਕਲਿਆਣ ਸਿੰਘ ਦੀ ਬਦੌਲਤ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਦੀ ਸਰਕਾਰ ਵੀ ਬਣੀ ਸੀ।

ਵੀਡੀਓ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਅੱਜ ਆਪਣੀ ਭੂਮਿਕਾ ਨੂੰ ਕਿਸ ਰੂਪ ਵਿੱਚ ਯਾਦ ਕਰਦੇ ਹਨ, ਜਦੋਂ 5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਭੂਮੀ ਪੂਜਨ ਹੋ ਰਿਹਾ ਹੈ। ਈ.ਟੀ.ਵੀ. ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਕਿਹਾ ਕਿ ਹੁਣ ਜਦੋਂ ਮੰਦਿਰ ਬਨਣ ਜਾ ਰਿਹਾ ਹੈ ਅਤੇ ਉਹ ਅਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਹਨ, ਹੁਣ ਕੋਈ ਅਫ਼ਸੋਸ ਨਹੀਂ ਰਹਿ ਗਿਆ ਹੈ।

ਸਾਰਿਆਂ ਨੂੰ ਪਤਾ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਕਲਿਆਣ ਸਿੰਘ ਨੂੰ ਆਪਣੀ ਸਰਕਾਰ ਦੀ ਵੀ ਕੁਰਬਾਨੀ ਦੇਣੀ ਪਈ ਸੀ ਅਤੇ ਉਨ੍ਹਾਂ 'ਤੇ ਇਹ ਵੀ ਦੋਸ਼ ਲੱਗਿਆ ਸੀ ਕਿ ਉਨ੍ਹਾਂ ਸੰਵਿਧਾਨਕ ਅਹੁਦੇ 'ਤੇ ਰਹਿੰਦੇ ਹੋਏ ਵੀ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਹੀਂ ਨਿਭਾਇਆ। ਇਥੋਂ ਤੱਕ ਕਿ ਕਲਿਆਣ ਸਿੰਘ ਨੂੰ ਇੱਕ ਦਿਨ ਲਈ ਜੇਲ੍ਹ ਵੀ ਜਾਣਾ ਪਿਆ, ਪਰ ਕਲਿਆਣ ਸਿੰਘ ਨੇ ਕਿਹਾ ਕਿ ਉਹ ਰਾਮ ਸੇਵਾ ਲਈ ਖੁਸ਼ੀ-ਖੁਸ਼ੀ ਜੇਲ੍ਹ ਵੀ ਗਏ ਅਤੇ 2000 ਰੁਪਏ ਦਾ ਜੁਰਮਾਨਾ ਵੀ ਦਿੱਤਾ।

ਕਲਿਆਣ ਸਿੰਘ ਦੱਸਦੇ ਹਨ ਕਿ ਕੁੱਝ ਗੱਲਾਂ ਹਨ ਜੋ ਇਤਿਹਾਸ ਦੇ ਪੰਨਿਆਂ ਵਿੱਚ ਜਾਣਗੀਆਂ, ਜਿਵੇਂ ਕਿ 1528 ਵਿੱਚ ਮਸਜਿਦ ਦਾ ਟੁੱਟਣਾ ਅਤੇ 500 ਸਾਲ ਬਾਅਦ ਮੰਦਿਰ ਬਣਨ ਦਾ ਮੌਕਾ।

ਅਖੀਰ ਕਲਿਆਣ ਸਿੰਘ ਨੇ ਕਾਰ ਸੇਵਕਾਂ ਨੂੰ ਮਸਜਿਦ ਢਾਹੁਣ ਤੋਂ ਕਿਉਂ ਨਹੀਂ ਰੋਕਿਆ? ਇਸ ਮੁੱਦੇ 'ਤੇ ਆਪਣਾ ਬਚਾਅ ਕਰਦੇ ਹੋਏ ਕਲਿਆਣ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ ਰਿਪੋਰਟ ਉਨ੍ਹਾਂ ਸਾਹਮਣੇ ਪੇਸ਼ ਕੀਤੀ ਉਸ ਵਿੱਚ ਦੱਸਿਆ ਗਿਆ ਕਿ ਕੇਂਦਰੀ ਸੁਰੱਖਿਆ ਬਲ ਦੀਆਂ ਚਾਰ ਬਟਾਲੀਅਨਾਂ ਮੰਗਾਈਆਂ ਗਈਆਂ ਸਨ, ਉੱਥੇ ਹੀ ਸਾਡੇ ਸਾਹਮਣੇ ਇਹ ਵੀ ਰਿਪੋਰਟ ਸੀ ਕਿ 6 ਦਸੰਬਰ 1992 ਨੂੰ 3 ਲੱਖ ਜ਼ਿਆਦਾ ਕਾਰ ਸੇਵਕ ਅਯੁੱਧਿਆ ਨਗਰੀ ਪੁੱਜ ਚੁਕੇ ਸਨ। ਉਨ੍ਹਾਂ ਨੂੰ ਰੋਕਣ ਲਈ ਗੋਲੀ ਚਲਾਉਣਾ ਹੀ ਇੱਕ ਮਾਤਰ ਵਿਕਲਪ ਬਚਿਆ ਸੀ ਪਰ ਫਿਰ ਉਨ੍ਹਾਂ ਖੁਦ ਹੀ ਗੋਲੀ ਨਾ ਚਲਾਉਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਉਹ ਕਤਲੇਆਮ ਦੇ ਹੱਕ ਵਿੱਚ ਨਹੀਂ ਸਨ, ਕਿੰਨੇ ਲੋਕ ਮਰਦੇ, ਇਸਦਾ ਅੰਦਾਜਾ ਨਹੀਂ ਸੀ। ਦੇਸ਼ ਭਰ ਵਿੱਚ ਹਿੰਸਾ ਦੀ ਅੱਗ ਮੱਚਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.