ਨਵੀਂ ਦਿੱਲੀ : ਸ਼ਾਰਟ-ਵੀਡੀਓ ਨੈਟਵਰਕਿੰਗ ਐਪ TikTok ਭਾਰਤ ਨੂੰ COVID-19 ਤੋਂ ਲੜਨ ਲਈ ਲਈ 100 ਕਰੋੜ ਰੁਪਏ ਦੇ ਮੈਡੀਕਲ ਇਕਊਪਮੈਂਟ ਡੋਨੇਟ ਕਰ ਰਿਹਾ ਹੈ। ਕੰਪਨੀ ਨੇ ਆਪਣੇ ਇੱਕ ਅਧਿਕਾਰਿਕ ਪੋਸਟ 'ਚ ਕਿਹਾ ਹੈ ਕਿ ਇਸ ਵਾਇਰਸ ਜਾਂ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਸਰਕਾਰ ਨੇ ਲੋਕਾਂ ਨੂੰ ਇੱਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਰੱਖਣ ਤੇ ਘਰ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਦੂਸਰੇ ਪਾਸੇ ਡਾਕਟਰ ਤੇ ਹੈਲਥ ਵਰਕਰਜ਼ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਡਾਕਟਰਾਂ ਤੇ ਹੈਲਥ ਵਰਕਰ ਨੂੰ ਹੀ ਹੈ। ਇਸ ਦੇ ਚੱਲਦੇ ਇਨ੍ਹਾਂ ਦੀ ਸੁਰੱਖਿਆ ਵੀ ਬੇਹੱਦ ਜ਼ਰੂਰੀ ਹੈ।
TikTok ਕੰਪਨੀ 4,00,000 ਹਜਮਤ ਮੈਡੀਕਲ ਪ੍ਰੋਟੈਕਟਿਵ ਸੂਟ ਤੇ ਮਾਸਕ ਭਾਰਤ 'ਚ ਡਾਕਟਰਾਂ ਤੇ ਹੈਲਥ ਵਰਕਰਜ਼ ਲਈ ਡੋਨੇਟ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸਥਾਨਕ ਅਤੇ ਰਾਜ ਪੱਧਰੀ ਮੈਡੀਕਲ ਕਰਮਚਾਰੀਆਂ ਲਈ ਦਿੱਲੀ ਅਤੇ ਮਹਾਰਾਸ਼ਟਰ ਸਰਕਾਰ ਨੂੰ 2,00,000 ਮਾਸਕ ਪ੍ਰਦਾਨ ਕੀਤੇ ਹਨ। ਨਾਲ ਹੀ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਕੰਪਨੀ ਵੱਲੋਂ ਹੋਰ ਵੀ ਸਹਾਇਤਾ ਉਪਲਬਧ ਕਰਵਾਈ ਜਾ ਸਕਦੀ ਹੈ। ਪਿਛਲੇ ਹਫ਼ਤੇ ਹੀ TikTok ਨੇ ਯੂਨਾਈਟੇਡ ਨੈਸ਼ਨਲ ਡਿਵੈੱਲਪਮੈਂਟ ਪ੍ਰੋਗਰਾਮ ਦੇ ਨਾਲ ਸਾਂਝੇਦਾਰੀ ਦੇ ਤਹਿਤ ਇਕ ਨਵਾਂ ਕੈਂਪੇਨ ਲਾਂਚ ਕੀਤਾ ਸੀ।
ਇਸ ਕੈਂਪੇਨ ਦਾ ਨਾਮ #GharBaithoIndia ਹੈ। ਇਸ ਨਾਲ ਯੂਜ਼ਰਜ਼ ਨੂੰ ਲਾਕਡਾਊਨ ਦੇ ਸਮੇਂ ਖ਼ੁਦ ਨੂੰ ਕਿਵੇਂ ਸੁਰੱਖਿਅਤ ਰੱਖੇ ਇਹ ਦੱਸਣ ਲਈ ਸੱਦਾ ਦਿੱਤਾ ਗਿਆ ਹੈ।