ਹਿਸਾਰ: ਤੇਂਦੂਏ ਵਿੱਚ ਬਿਮਾਰੀ ਦੇ ਲੱਛਣ ਵੇਖਦੇ ਹੋਏ ਛਤਬੀੜ ਚਿੜਿਆ ਘਰ ਦੇ ਪ੍ਰਸ਼ਾਸਨ ਨੇ ਉਸ ਦਾ ਕੋਵਿਡ -19 ਟੈਸਟ ਕਰਵਾਇਆ। ਸੈਂਪਲ ਨੂੰ ਰਾਸ਼ਟਰੀ ਖੋਜ ਕੇਂਦਰ (ਐਨਆਰਸੀਈ) ਭੇਜਿਆ ਗਿਆ, ਜਿੱਥੇ ਕੋਰੋਨਾ ਵਾਇਰਸ ਨੈਗੇਟਿਵ ਆਇਆ ਹੈ।
ਐਨਆਰਸੀਈ ਦੇ ਡਾਇਰੈਕਟਰ ਡਾ. ਯਸ਼ਪਾਲ ਨੇ ਦੱਸਿਆ ਕਿ ਜਿਵੇਂ ਹੀ ਤੇਂਦੂਏ ਦੇ ਕੋਵਿਡ -19 ਲਈ ਨਮੂਨੇ ਆਏ, ਐਨਆਰਸੀਈ ਦੀ ਕੋਵਿਡ -19 ਟੈਸਟ ਟੀਮ ਦੇ ਵਿਗਿਆਨੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। 23 ਅਪ੍ਰੈਲ ਨੂੰ, ਅਸੀਂ ਚਿੜੀਆ ਘਰ ਨੂੰ ਜਾਂਚ ਰਿਪੋਰਟ ਭੇਜੀ ਤੇ ਉਨ੍ਹਾਂ ਨੂੰ ਦੱਸਿਆ ਕਿ ਤੇਂਦੂਏ ਦਾ ਕੋਰੋਨਾ ਨਮੂਨਾ ਨੈਗੇਟਿਵ ਪਾਇਆ ਗਿਆ ਹੈ।
ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਦੌਰਾਨ, ਦੇਸ਼ ਵਿੱਚ ਇਹ ਪਹਿਲਾ ਕੇਸ ਹੈ, ਜਦੋਂ ਜਾਨਵਰ ਵਿੱਚ ਕੋਰੋਨਾ ਦੇ ਲੱਛਣ ਵੇਖਦੇ ਹੋਏ ਚਿੜਿਆ ਘਰ ਦੇ ਪ੍ਰਸ਼ਾਸਨ ਨੇ ਜਾਂਚ ਲਈ ਨਮੂਨੇ ਭੇਜੇ ਸਨ। ਇਸ ਦੇ ਨਾਲ ਹੀ, ਤੇਂਦੂਏ ਨੂੰ ਸਾਰੇ ਜਾਨਵਰਾਂ ਤੋਂ ਵੱਖ ਕਰ ਦਿੱਤਾ ਗਿਆ।
ਦਿੱਲੀ ਦੀ ਕੇਂਦਰੀ ਚਿੜੀਆਘਰ ਅਥਾਰਟੀ ਨੇ ਹਾਲ ਹੀ ਵਿੱਚ, ਦੇਸ਼ ਭਰ ਦੇ ਸਾਰੇ ਚਿੜੀਆ ਘਰਾਂ ਨੂੰ ਉੱਚ ਜਾਗਰੂਕਤਾ ਵਰਤਣ ਅਤੇ ਅਮਰੀਕਾ ਦੀ ਘਟਨਾ ਦੇ ਮੱਦੇਨਜ਼ਰ ਪੰਦਰਵਾੜੇ ਸ਼ੱਕੀ ਮਾਮਲਿਆਂ ਦੇ ਨਮੂਨੇ ਇਕੱਠੇ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਸੂਬੇ ਵਿੱਚ ਬਾਹਰੋਂ ਆਉਣ ਵਾਲਿਆਂ ਲਈ 21 ਦਿਨਾਂ ਦਾ ਕੁਆਰੰਟੀਨ ਲਾਜ਼ਮੀ