ਫ਼ਿਰੋਜ਼ਾਬਾਦ: ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਭਾਜਪਾ ਆਗੂ ਦਯਾਸ਼ੰਕਰ ਗੁਪਤਾ ਉਰਫ ਡੀਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁਖ ਮੁਲਜ਼ਮ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਭਾਜਪਾ ਦੇ ਨਾਰਖੀ ਮੰਡਲ ਉਪ ਪ੍ਰਧਾਨ ਸਨ ਦਯਾਸ਼ੰਕਰ ਗੁਪਤਾ
ਦੱਸ ਦਈਏ ਕਿ ਸ਼ੁੱਕਰਵਾਰ ਰਾਤ ਭਾਜਪਾ ਦੇ ਨਾਰਖੀ ਮੰਡਲ ਦੇ ਉਪ ਪ੍ਰਧਾਨ ਅਤੇ ਬਿਲਡਿੰਗ ਮਟੀਰੀਅਲ ਕਾਰੋਬਾਰੀ ਦਯਾਸ਼ੰਕਰ ਗੁਪਤਾ ਉਰਫ ਡੀਕੇ ਨੂੰ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ। ਜਦੋਂ ਦਯਾਸ਼ੰਕਰ ਆਪਣੀ ਦੁਕਾਨ ਨੂੰ ਬੰਦ ਕਰ ਰਹੇ ਸਨ ਉਸ ਵੇਲੇ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਦਯਾਸ਼ੰਕਰ ਨੂੰ ਇਲਾਜ ਲਈ ਆਗਰਾ ਲੈ ਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਏਟਾ ਰੋਡ ਜਾਮ ਕਰ ਦਿੱਤਾ ਅਤੇ ਬਦਮਾਸ਼ਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਮੁਖ ਮੁਲਜ਼ਮ ਵੀਰੇਸ਼ ਤੋਮਰ ਗ੍ਰਿਫਤਾਰ
ਇਸ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਫੜ੍ਹਨ ਲਈ ਪੁਲਿਸ ਉੱਤੇ ਭਾਰੀ ਦਬਾਅ ਸੀ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਦਯਾਸ਼ੰਕਰ ਦੇ ਪ੍ਰਧਾਨ ਦੇ ਚੋਣ ਨੂੰ ਲੈ ਕੇ ਵੀਰੇਸ਼ ਤੋਮਰ ਨਾਲ ਰੰਜ਼ਿਸ਼ ਚਲ ਰਹੀ ਸੀ। ਦੋ ਦਿਨ ਪਹਿਲਾਂ ਵੀਰੇਸ਼ ਤੋਮਰ ਨੇ ਦਯਾਸ਼ੰਕਰ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ ਸੀ। ਇਸ ਮਾਮਲੇ ਵਿੱਚ ਵੀਰੇਸ਼ ਤੋਮਰ ਸਣੇ ਤਿੰਨ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।