ETV Bharat / bharat

ਹੈਦਰਾਬਾਦ ਦਾ ਇੰਜੀਨੀਅਰ ਜੋ ਕਿ ਪਲਾਸਟਿਕ ਦੇ ਬਦਲੇ ਵੰਡਦਾ ਹੈ ਬੂਟੇ

author img

By

Published : Feb 4, 2020, 7:33 AM IST

ਹੈਦਰਾਬਾਦ ਸਥਿਤ ਇੱਕ ਸਾੱਫਟਵੇਅਰ ਇੰਜੀਨੀਅਰ ਦੋਸਾਪਤੀ ਰਾਮੂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦੇ ਤਹਿਤ ਉਹ ਹਰ ਵਿਅਕਤੀ ਨੂੰ ਛੋਟੇ ਬੂਟੇ ਦੀ ਪੇਸ਼ਕਸ਼ ਕਰਦੇ ਹਨ ਜੋ ਉਨ੍ਹਾਂ ਲਈ ਥੋੜ੍ਹੀ ਜਿਹੀ ਪਲਾਸਟਿਕ ਲਿਆਉਂਦਾ ਹੈ। ਪਲਾਸਟਿਕ ਦੇ ਖਤਰੇ ਨਾਲ ਲੜਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ, ਰਾਮੂ ਨੇ ਇੱਕ ਹੋਰ ਚੁਣੌਤੀ ਚੁੱਕੀ ਹੈ ਜਿਸ ਨੂੰ 'ਟਿਫਿਨ ਬਾਕਸ ਚੈਲੇਂਜ' ਕਿਹਾ ਜਾਂਦਾ ਹੈ। ਇਸ ਚੈਲੇਂਜ ਦੇ ਤਹਿਤ ਉਹ ਲੋਕਾਂ ਨੂੰ ਆਪਣੇ ਘਰ ਮੀਟ ਲੈਕੇ ਜਾਣ ਲਈ ਸਿੰਗਲ-ਯੂਜ਼ਲ ਪਲਾਸਟਿਕ ਦੀ ਬਜਾਏ ਟਿਫਿਨ ਬਾਕਸ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਦੇ ਹਨ।

ਫ਼ੋਟੋ
ਫ਼ੋਟੋ

ਹੈਦਰਾਬਾਦ: ਇੱਕ ਸਾੱਫਟਵੇਅਰ ਇੰਜੀਨੀਅਰ ਨੂੰ ਪਲਾਸਟਿਕ ਦੇ ਖਤਰੇ ਵਿਰੁੱਧ ਸ਼ੁਰੂ ਕੀਤੀ ਲੜਾਈ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ।

ਦੋਸਾਪਤੀ ਰਾਮੂ ਆਪਣੇ ਸ਼ਹਿਰ ਵਿੱਚ ਸਿੰਗਲ ਯੂਸ ਪਲਾਸਟਿਕ ਦੀ ਵਰਤੋਂ ਵਿਰੁੱਧ ਨਿਸ਼ਠਾ ਨਾਲ ਲੜਨ ਦੇ ਉਨ੍ਹਾਂ ਦੇ ਟੀਚੇ ਪ੍ਰਤੀ ਦ੍ਰਿੜ ਹਨ। ਇਸੇ ਉਦੇਸ਼ ਨੂੰ ਪੂਰਾ ਕਰਨ ਲਈ ਰਾਮੂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦੇ ਤਹਿਤ ਉਹ ਹਰ ਵਿਅਕਤੀ ਨੂੰ ਥੋੜ੍ਹੀ ਜਿਹੀ ਪਲਾਸਟਿਕ ਦੇ ਬਦਲੇ ਛੋਟੇ ਬੂਟੇ ਪੇਸ਼ ਕਰਦੇ ਹਨ।

‘ਪਲਾਸਟਿਕ ਫੌਰ ਪਲਾਂਟ’ ਪ੍ਰੋਗਰਾਮ ਲਈ ਰਾਮੂ ਨੇ ਪੂਰਬੀ ਗੋਦਾਵਰੀ ਕੜੀਆ ਤੋਂ ਹਜ਼ਾਰਾਂ ਪੌਦੇ ਮੰਗਵਾਏ। ਰਾਮੂ ਨੇ ਪਲਾਸਟਿਕ ਲਿਆਉਣ ਲਈ ਕੋਈ ਖਾਸ ਮਾਤਰਾ ਨਿਰਧਾਰਤ ਨਹੀਂ ਕੀਤੀ ਹੈਈ ਬਲਕਿ ਉਹ ਚਿੱਪਾਂ ਦੇ ਇੱਕ ਛੋਟੇ ਪੈਕੇਟ ਦੇ ਬਦਲੇ ਵਿੱਚ ਵੀ ਬੂਟੇ ਦੇ ਦਿੰਦੇ ਹਨ।

ਵੇਖੋ ਵੀਡੀਓ

ਇਸ ਮਗਰੋਂ ਇਕੱਤਰ ਕੀਤਾ ਗਿਆ ਪਲਾਸਟਿਕ ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ (GHMC) ਨੂੰ ਰੀਸਾਈਕਲਿੰਗ ਅਤੇ ਅੱਗੇ ਦੀ ਪ੍ਰਕਿਰਿਆ ਲਈ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਪਲਾਸਟਿਕ ਦੇ ਖਤਰੇ ਨਾਲ ਲੜਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ, ਰਾਮੂ ਨੇ ਇੱਕ ਹੋਰ ਚੁਣੌਤੀ ਲਈ ਹੋਈ ਹੈ, ਜਿਸ ਨੂੰ ਉਹ 'ਟਿਫਿਨ ਬਾਕਸ ਚੈਲੇਂਜ' ਕਹਿੰਦੇ ਹਨ।

ਇਸ ਚੁਣੌਤੀ ਦੇ ਤਹਿਤ, ਉਹ ਲੋਕਾਂ ਨੂੰ ਆਪਣੇ ਘਰ ਮੀਟ ਲਿਜਾਣ ਲਈ ਸਿੰਗਲ-ਯੂਜ਼ਲ ਪਲਾਸਟਿਕ ਦੀ ਬਜਾਏ ਟਿਫਿਨ ਬਾਕਸ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਦੇ ਹਨ। "ਹੈਦਰਾਬਾਦ ਵਿੱਚ ਲੋਕ, ਖਾਸ ਕਰਕੇ ਐਤਵਾਰ ਨੂੰ, ਸਿੰਗਲ ਵਰਤੋਂ ਵਾਲੀ ਪਲਾਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਉਹ ਘੱਟੋ ਘੱਟ ਉਨ੍ਹਾਂ ਪਲਾਸਟਿਕ ਬੈਗਾਂ ਵਿੱਚ ਮੀਟ ਰੱਖਣ ਤੋਂ ਪਰਹੇਜ਼ ਕਰ ਸਕਦੇ ਹਨ ਅਤੇ ਇਸ ਦੀ ਬਜਾਏ ਟਿਫਿਨ ਬਕਸੇ ਵਰਤ ਸਕਦੇ ਹਨ।"

ਰਾਮੂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਮੀਟ ਖਾਣਾ ਬੰਦ ਕਰਨ ਲਈ ਨਹੀਂ ਕਹਿੰਦੇ ਬਲਕਿ ਵਾਤਾਵਰਣ ਪ੍ਰਤੀ ਵੀ ਥੋੜਾ ਜਿਹਾ ਯੋਗਦਾਨ ਪਾਓਣ ਲਈ ਉਤਸ਼ਾਹਤ ਕਰਦੇ ਹਨ। ਰਾਮੂ ਨੇ ਸ਼ੁਰੂ ਵਿੱਚ ਆਪਣੇ ਦੋਸਤਾਂ ਨੂੰ ਇਸ ਕੰਮ ਲਈ ਚੁਣੌਤੀ ਦਿੱਤੀ ਅਤੇ ਇਸਦੇ ਸਿੱਟੇ ਵਜੋਂ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।

ਇਹ ਚੁਣੌਤੀ ਹੁਣ ਬਾਕੀ ਦੇ ਲੋਕਾਂ ਵਿੱਚ ਵੀ ਮਸ਼ਹੂਰ ਹੋਣੀ ਸ਼ੁਰੂ ਹੋ ਗਈ ਹੈ। ਇੱਕ ਵਿਅਕਤੀਗਤ ਪੱਧਰ 'ਤੇ, ਰਾਮੂ ਮੀਟ ਦੁਕਾਨ ਮਾਲਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਦੇ ਸਥਾਨਕ ਮੀਟ ਬਾਜ਼ਾਰਾਂ ਦਾ ਦੌਰਾ ਕਰਦੇ ਹਨ। ਹਾਲਾਂਕਿ, ਹੈਦਰਾਬਾਦ ਵਿੱਚ ਮੀਟ ਦੁਕਾਨ ਦੇ ਮਾਲਕਾਂ ਨੇ ਇਸ ਨਵੀਂ ਚੁਣੌਤੀ ਦੀ ਪਾਲਣ ਕਰਨੀ ਸ਼ੁਰੂ ਨਹੀਂ ਕੀਤੀ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.