ETV Bharat / bharat

ਅਫ਼ਗਾਨਿਸਤਾਨ ਤੋਂ ਭਾਰਤ ਪੁੱਜਾ ਹਿੰਦੂ ਤੇ ਸਿੱਖ ਭਾਈਚਾਰੇ ਦੇ 128 ਮੈਂਬਰਾਂ ਦਾ ਤੀਜਾ ਜੱਥਾ - ਅਫ਼ਗਾਨਿਸਤਾਨ 'ਚ ਜਬਰ ਜ਼ੁਲਮ ਦਾ ਸ਼ਿਕਾਰ ਹੋਏ ਹਿੰਦੂ ਤੇ ਸਿੱਖ

ਅਫ਼ਗਾਨਿਸਤਾਨ ਵਿੱਚ ਜਬਰ ਜ਼ੁਲਮ ਦਾ ਸ਼ਿਕਾਰ ਹੋਏ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਤੀਜਾ ਜੱਥਾ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਪੁੱਜਾ ਹੈ। ਉਹ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਵੀ ਲੈ ਕੇ ਆਏ ਹਨ।

ਫ਼ੋਟੋ।
ਫ਼ੋਟੋ।
author img

By

Published : Aug 21, 2020, 12:21 PM IST

ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਜਬਰ ਜ਼ੁਲਮ ਦਾ ਸ਼ਿਕਾਰ ਹੋਏ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਤੀਜਾ ਜਥਾ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਪੁੱਜਾ। ਬਜ਼ੁਰਗ, ਬੱਚੇ ਤੇ ਔਰਤਾਂ ਸਣੇ ਇਸ ਜਥੇ ਵਿੱਚ 128 ਅਫ਼ਗਾਨ ਨਾਗਰਿਕ ਭਾਰਤ ਦੀ ਸ਼ਰਨ ਵਿੱਚ ਆਏ ਹਨ। ਇਸ ਜਥੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਗੁਰ ਮਰਿਆਦਾ ਨਾਲ ਭਾਰਤ ਪੁੱਜਾ ਹੈ।

ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਦੇ ਤੈਅ ਪੈਮਾਨੇ ਮੁਤਾਬਕ ਇਨ੍ਹਾਂ ਨੂੰ ਕੁਆਰਨਟਾਈਨ ਕੀਤਾ ਜਾਵੇਗਾ ਜਿਸ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਿਆਂ ਵਿੱਚ ਕੀਤਾ ਗਿਆ ਹੈ। ਕਮੇਟੀ ਇਨ੍ਹਾਂ ਦੇ ਭਾਰਤ ਵਿਚ ਮੁੜ ਵਸੇਬੇ ਲਈ ਵੀ ਮਦਦ ਕਰੇਗੀ।

ਇਸ ਜਥੇ ਵਿੱਚ ਅੱਤਵਾਦ ਅਤੇ ਤਾਲਿਬਾਨ ਦੇ ਹੱਥੋਂ ਆਪਣੇ ਪਰਿਵਾਰਕ ਮੈਂਬਰ ਸਦਾ ਲਈ ਗੁਆ ਚੁੱਕੇ ਅਫਗਾਨ ਵੀ ਆਏ ਹਨ। ਜ਼ਿਕਰਯੋਗ ਹੈ ਕਿ ਮਾਰਚ ਵਿਚ ਕਾਬੁਲ ਦੇ ਸ਼ੋਰ ਬਾਜ਼ਾਰ ਵਿੱਚ ਮੌਜੂਦ ਇਤਿਹਾਸਿਕ ਗੁਰਦੁਆਰਾ ਸ੍ਰੀ ਹਰਿ ਰਾਏ ਉੱਪਰ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇੱਕ ਭਾਰਤੀ ਨਾਗਰਿਕ ਸਣੇ 26 ਸਿੱਖਾਂ ਦੀ ਮੌਤ ਹੋ ਗਈ ਸੀ।

ਵੇਖੋ ਵੀਡੀਓ

ਜੂਨ ਵਿੱਚ ਭਾਰਤ ਵਿੱਚ ਸ਼ਰਨਾਰਥੀ ਅਫ਼ਗਾਨ ਸਿੱਖ ਨਿਧਾਨ ਸਿੰਘ ਨੂੰ ਅਫਗਾਨਿਸਤਾਨ ਦੇ ਗੁਰਦੁਆਰੇ ਤੋਂ ਅੱਤਵਾਦੀਆਂ ਵੱਲੋਂ ਅਗਵਾ ਕੀਤਾ ਗਿਆ ਸੀ ਅਤੇ ਫਿਰ ਛੱਡ ਦਿੱਤਾ ਗਿਆ ਸੀ। 26 ਜੁਲਾਈ ਨੂੰ ਪਹਿਲਾ ਜਥਾ ਜਿਸ ਵਿੱਚ ਨਿਦਾਨ ਸਿੰਘ ਵੀ ਸ਼ਾਮਿਲ ਸੀ, ਦਿੱਲੀ ਪੁੱਜਾ ਸੀ। ਨਿਧਾਨ ਸਿੰਘ ਦੀ ਰਿਹਾਈ ਤੋਂ ਬਾਅਦ ਹੀ ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿਚ ਵੱਸਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਉੱਪਰ ਹੁੰਦੇ ਜ਼ੁਲਮ ਅਤੇ ਜਾਨ ਨੂੰ ਖ਼ਤਰੇ ਨੂੰ ਵੇਖਦਿਆਂ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਦੇਣ ਦਾ ਫੈਸਲਾ ਕੀਤਾ ਸੀ।

ਦੂਜਾ ਜਥਾ ਜਿਸ ਵਿਚ 34 ਹਿੰਦੂ ਅਤੇ ਸਿੱਖ ਅਫਗਾਨ ਸ਼ਾਮਲ ਸਨ, 14 ਅਗਸਤ ਨੂੰ ਭਾਰਤ ਪੁੱਜਾ ਸੀ। ਪਹਿਲੇ ਜਥੇ ਵਿੱਚ 11 ਸਿੱਖ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਜਥੇ ਵਿੱਚ ਵਾਪਸ ਆਏ ਅਫਗਾਨ ਨਾਗਰਿਕਾਂ ਦੀ ਰਿਹਾਇਸ਼ ਅਤੇ ਮੁੜ ਵਸੇਬੇ ਦਾ ਪ੍ਰਬੰਧ ਦਿੱਲੀ ਸਿੰਘ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।

ਜਥੇ ਨਾਲ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਆਦਰ ਅਤੇ ਸ਼ਰਧਾ ਸਹਿਤ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਅਫਗਾਨਿਸਤਾਨ ਵਿਖੇ 500 ਦੇ ਕਰੀਬ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀਜ਼ਾ ਮਿਲਣ ਤੋਂ ਬਾਅਦ ਹੋਰ ਜਥੇ ਵੀ ਭਾਰਤ ਪੁੱਜਣਗੇ। ਭਾਰਤ ਨੇ ਫ਼ਿਲਹਾਲ ਇਨ੍ਹਾਂ ਅਫਗਾਨ ਨਾਗਰਿਕਾਂ ਨੂੰ ਛੇ ਮਹੀਨੇ ਦਾ ਵੀਜ਼ਾ ਦਿੱਤਾ ਹੈ ਅਤੇ ਅਫਗਾਨ ਨਾਗਰਿਕਾਂ ਨੇ ਭਾਰਤੀ ਨਾਗਰਿਕਤਾ ਦੇਣ ਦੀ ਗੁਹਾਰ ਲਗਾਈ ਹੈ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.