ETV Bharat / bharat

ਨੋਇਡਾ: ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਨਕਦੀ ਅਤੇ ਗਹਿਣਿਆਂ ਉੱਤੇ ਕੀਤਾ ਹੱਥ ਸਾਫ਼ - noida sector 121

ਸਾਈ ਹੋਮ ਬਿਲਡਰ ਦੇ ਇੱਕ ਫਲੈਟ ਵਿੱਚ ਲਖਾਂ ਦੇ ਸਮਾਨ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੇ ਆਧਾਰ 'ਤੇ ਪੁਲਿਸ ਉਨ੍ਹਾਂ ਮੁਲਾਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।

ਨੋਇਡਾ: ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਨਕਦੀ ਅਤੇ ਗਹਿਣਿਆਂ ਉੱਤੇ ਕੀਤਾ ਹੱਥ ਸਾਫ਼

author img

By

Published : Aug 2, 2020, 1:19 PM IST

ਨਵੀਂ ਦਿੱਲੀ: ਗੌਤਮ ਬੁੱਧ ਨਗਰ ਕਮਿਸ਼ਨਰੇਟ ਵਿੱਚ ਪੁਲਿਸ ਲਗਾਤਾਰ ਚੋਰਾਂ ਅਤੇ ਬਦਮਾਸ਼ਾਂ ਖਿਲਾਫ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਕਾਬੂ ਕਰ ਰਹੀ ਹੈ ਪਰ ਮੁਲਜ਼ਮ ਪੁਲਿਸ ਤੋਂ ਕਈ ਕਦਮ ਅੱਗੇ ਹੀ ਚੱਲ ਰਹੇ ਹਨ। ਨੋਇਡਾ ਦੇ ਸੈਕਟਰ-121 ਵਿੱਚ ਚੋਰਾਂ ਨੇ ਸਾਈ ਹੋਮ ਬਿਲਡਰ ਦੇ ਫਲੈਟ ਦਾ ਤਾਲਾ ਤੋੜ ਕੇ ਗਹਿਣਿਆਂ, ਨਕਦੀ ਸਮੇਤ ਲੱਖਾਂ ਦੇ ਸਮਾਨ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਸਾਰੀ ਘਟਨਾ ਉਸ ਫਲੈਟ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਅਧਾਰ 'ਤੇ ਪੁਲਿਸ ਚੋਰਾਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ।

ਫਲੈਟ ਵਿੱਚ ਹੋਈ ਚੋਰੀ ਦੇ ਸਬੰਧ ਵਿੱਚ ਉਸ ਫਲੈਟ ਦੀ ਮਾਲਕਣ ਸਰਿਤਾ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਲਈ ਬਰੇਲੀ ਗਏ ਹੋਏ ਸਨ। ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉੁਨ੍ਹਾਂ ਦੇ ਘਰ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ ਉਸ ਸਮੇਂ ਉਨ੍ਹਾਂ ਨੂੰ ਫੋਨ ਉੱਤੇ ਹੀ ਇਸ ਦੀ ਜਾਣਕਾਰੀ ਮਿਲ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਫੋਨ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ ਜੁੜਿਆ ਹੋਇਆ ਹੈ।

ਜਿਸ ਨੂੰ ਵੇਖ ਕੇ ਉਸ ਨੇ ਆਪਣੇ ਗੁਆਂਢੀਆਂ ਨੂੰ ਘਰ ਵਿੱਚ ਚੋਰੀ ਦੇ ਸ਼ੱਕ ਬਾਰੇ ਦੱਸਿਆ। ਜਦੋਂ ਗੁਆਂਢੀ ਨੇ ਉਨ੍ਹਾਂ ਦੇ ਘਰ ਨੂੰ ਦੇਖਿਆ ਤਾਂ ਸੱਚੀ ਹੀ ਚੋਰੀ ਦੀ ਘਟਨਾ ਵਾਪਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਘਰ ਵਾਪਸ ਆਉਣ ਤੋਂ ਬਾਅਦ ਹੀ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ:ਅੰਮ੍ਰਿਤਸਰ-ਹਾਈਵੇ 'ਤੇ ਵਾਪਰਿਆ ਸੜਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.