ਸੋਨੀਪਤ: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਸਿੰਘੂ ਸਰਹੱਦ 'ਤੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਪਿਛਲੇ ਮਹੀਨੇ ਤੋਂ ਕਿਸਾਨ ਡੇਰਾ ਲੱਗਾਏ ਬੈਠੇ ਹਨ।
ਇਸ ਸਮੇਂ ਦੌਰਾਨ ਕਿਸਾਨ ਵੱਖ-ਵੱਖ ਤਰੀਕਿਆਂ ਨਾਲ ਹਰਿਆਣਾ ਸਰਕਾਰ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ। ਇਸ ਕੜੀ ਵਿੱਚ, ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ ਵਿੱਚ ਕੁੱਝ ਪੋਸਟਰ ਵੇਖੇ ਗਏ ਹਨ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਹਰਿਆਣਾ ਸਰਕਾਰ ਦੀ ਹਮਾਇਤ ਕਰਨ ਵਾਲੀ ਜਨ ਨਾਇਕ ਜਨਤਾ ਪਾਰਟੀ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ ਵਿੱਚ ਕੁੱਝ ਪੋਸਟਰ ਦਿਖਾਈ ਦਿੱਤੇ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਪਹਿਲਾਂ, ਜਿੱਥੇ ਕਿਸਾਨਾਂ ਨੇ ਅੰਦੋਲਨ ਵਿੱਚ ਦੁਸ਼ਯੰਤ ਦੀ ਗੁੰਮਸ਼ੁੱਦਾ ਹੋਣ ਦੀ ਫੋਟੋ ਲਗਾਈ ਸੀ, ਉੱਥੇ ਹੁਣ ਯਮੁਨਾਨਗਰ ਦੇ ਕਿਸਾਨ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪਤਨੀ ਦੱਸ ਰਹੇ ਹਨ।
ਟਰੈਕਟਰ ਉੱਤੇ ਖੱਟਰ ਦੀ ਪਤਨੀ ਦੁਸ਼ਯੰਤੀ ਦਾ ਪੋਸਟਰ ਲੱਗਾ ਕੇ ਵੱਡੀ ਗਿਣਤੀ ਵਿੱਚ ਕਿਸਾਨ ਯਮੁਨਾਨਗਰ ਤੋਂ ਅੰਦੋਲਨ ਵਿੱਚ ਪਹੁੰਚੇ। ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਰਾਜ਼ ਵੋਟਰਾਂ ਨੇ ਦੁਸ਼ਯੰਤ ਨੂੰ ਵੋਟ ਦਿੱਤੀ। ਪਰ ਹੁਣ ਦੁਸ਼ਯੰਤ ਕਿਸਾਨਾਂ ਦੇ ਨਾਲ ਖੜੇ ਦਿਖਾਈ ਨਹੀਂ ਦੇ ਰਹੇ ਹਨ। ਦੁਸ਼ਯੰਤ ਦੀ ਨੀਯਤ ਕਿਸਾਨਾਂ ਪ੍ਰਤੀ ਮਰ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਰਿਆਣਾ ਦੀ ਸਰਕਾਰ ਗਿਰ ਨਹੀਂ ਜਾਂਦੀ, ਤੱਦ ਤੱਕ ਅਸੀਂ ਅੰਦੋਲਨ ਕਰਦੇ ਰਹਾਂਗੇ।